10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸ਼ੇਰ - ਏ - ਪੰਜਾਬ ਟੀ -20 ਲੀਗ : ਰਮਨਦੀਪ ਸਿੰਘ ਦੇ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਮੁਹਾਲੀ ਨੇ ਬਠਿੰਡਾ ਨੂੰ 5 ਵਿਕਟਾਂ ਨਾਲ ਹਰਾਇਆ ਲੁਧਿਆਣਾ ਨੇ ਫ਼ਾਜ਼ਿਲਕਾ ਨੂੰ 6 ਵਿਕਟਾਂ ਨਾਲ ਹਰਾਇਆ

ਐੱਸ. ਏ.

Ad Position 21
repet_subhas-goyals [Copy P29]
ਮੁਹਾਲੀ ਕਿੰਗਜ਼ ਦੇ ਖਿਡਾਰੀ ਵਿਕਟ ਲੈਣ ਤੋਂ ਬਾਅਦ ਖੁਸ਼ੀ ਸਾਂਝੀ ਕਰਦੇ ਹੋਏ। ਅਜੀਤ ਤਸਵੀਰ 10-09-2026
ਐੱਸ. ਏ. ਐੱਸ. ਨਗਰ, 9 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਮੁਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ ਦੇਰ ਸਾਮ 7 ਵਜੇ ਖੇਡੇ ਗਏ 21 ਵੇਂ ਮੈਚ ਵਿਚ ਮੁਹਾਲੀ ਕਿੰਗਜ਼ ਨੇ ਕਪਤਾਨ ਰਮਨਦੀਪ ਸਿੰਘ ਦੀਆਂ ਅਜੇਤੂ 71 ਦੌੜਾਂ ਸਦਕਾ ਬਠਿੰਡਾ ਰਾਇਲਜ਼ ਨੂੰ 5 ਵਿਕਟਾਂ ਨਾਲ ਹਰਾਇਆ।ਇਸ ਤੋਂ ਪਹਿਲਾਂ ਖੇਡੇ ਗਏ ਦਿਨ ਦੇ ਪਹਿਲੇ ਮੈਚ ’ਚ ਲੁਧਿਆਣਾ ਵਲੋਂ ਫ਼ਾਜ਼ਿਲਕਾ ’ਤੇ 6 ਵਿਕਟਾਂ ਨਾਲ ਜਿੱਤ ਦਰਜ਼ ਕੀਤੀ ਗਈ। ਬਠਿੰਡਾ ਰਾਇਲਜ਼ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ’ਤੇ 184 ਦੌੜਾਂ ਬਣਾ ਕੇ ਮੁਹਾਲੀ ਕਿੰਗਜ਼ ਨੂੰ ਮੈਚ ਜਿੱਤਣ ਲਈ 185 ਦੌੜਾਂ ਦੀ ਟੀਚਾ ਦਿੱਤਾ। ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਮੁਹਾਲੀ ਕਿੰਗਜ਼ ਨੇ 18.4 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਤੇ 188 ਦੌੜਾਂ ਬਣਾਕੇ ਬਠਿੰਡਾ ਰਾਇਲਜ਼ ਤੇ 5 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਪਹਿਲਾ ਬੱਲੇਬਾਜ਼ੀ ਕਰਨ ਉੱਤਰੀ ਬਠਿੰਡਾ ਰਾਇਲਜ਼ ਦੀ ਸ਼ੁਰੂਆਤ ਖ਼ਰਾਬ ਰਹੀ, ਸਲਾਮੀ ਬੱਲੇਬਾਜ਼ ਉਦੈ ਸਹਾਰਨ ਦੇ 17/2 ’ਤੇ ਆਊਟ ਹੋਣ ਤੋਂ ਬਾਅਦ, ਮੁਹਾਲੀ ਕਿੰਗਜ਼ ਦੇ ਗੇਂਦਬਾਜ਼ਾਂ ਨੇ ਬਠਿੰਡਾ ਦੇ ਬੱਲੇਬਾਜ਼ਾਂ ਤੇ ਦਬਾਅ ਬਣਾ ਲਿਆ। ਇਸ ਤੋਂ ਬਾਅਦ ਹਰਨੂਰ ਸਿੰਘ ਅਤੇ ਗੌਰਵ ਚੌਧਰੀ ਨੇ ਪਾਰੀ ਨੂੰ ਸੰਭਾਲਦਿਆਂ ਸੰਜਮ ਨਾਲ ਤੀਜੀ ਵਿਕਟ ਲਈ 74 ਦੌੜਾਂ ਜੋੜੀਆਂ, ਜਿਸ ਨਾਲ ਬਠਿੰਡਾ ਮੁਕਾਬਲੇ ਵਿਚ ਵਾਪਸ ਆ ਗਿਆ। ਹਾਲਾਂਕਿ, ਮੁਹਾਲੀ ਕਿੰਗਜ਼ ਨੇ ਜਲਦੀ ਨਾਲ 2 ਵਿਕਟ ਲੈ ਕੇ ਰਾਇਲਜ਼ ਤੇ ਇਕ ਵਾਰ ਮੁੜ ਦਬਾਅ ਬਣਾ ਲਿਆ। ਹਰਨੂਰ ਸਿੰਘ 36 ਗੇਂਦਾਂ ’ਤੇ 43 ਦੌੜਾਂ ਬਣਾ ਕੇ ਆਊਟ ਹੋਏ, ਜਦੋਂਕਿ ਗੌਰਵ ਚੌਧਰੀ ਨੇ 22 ਗੇਂਦਾਂ ’ਤੇ 35 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰਿਧਮ ਸੱਤਿਆਵਾਨ ਨੇ 19 ਗੇਂਦਾਂ ’ਤੇ 31 ਦੌੜਾਂ ਬਣਾਕੇ ਸਕੋਰ ਨੂੰ ਅੱਗੇ ਵਧਾਇਆ। ਬਠਿੰਡਾ ਨੇ ਆਖ਼ਰੀ ਓਵਰਾਂ ਵਿਚ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਕੀਤੀ। ਸ਼ਾਹਬਾਜ਼ ਸਿੰਘ ਸੰਧੂ ਨੇ ਤੇਜ਼ੀ ਨਾਲ 23 ਗੇਂਦਾਂ ’ਤੇ ਅਜੇਤੂ 38 ਦੌੜਾਂ ਬਣਾ ਕੇ ਬਠਿੰਡਾ ਨੂੰ ਸ਼ੁਰੂਆਤੀ ਝਟਕਿਆਂ ਤੋਂ ਉੱਭਰਨ ਵਿਚ ਮਦਦ ਕੀਤੀ ਅਤੇ ਟੀਮ ਦਾ ਸਕੋਰ 184 ਦੌੜਾਂ ਤੇ ਪਹੁੰਚਾਇਆ। ਮੁਹਾਲੀ ਕਿੰਗਜ਼ ਲਈ ਆਯੂਸ਼ ਗੋਇਲ ਸਭ ਤੋਂ ਸਫਲ ਗੇਂਦਬਾਜ਼ ਰਹੇ ਉਸਨੇ 4 ਓਵਰਾਂ ਵਿਚ 28 ਦੌੜਾਂ ਦੇ ਕੇ 2 ਵਿਕਟ ਝਟਕੇ, ਜਦਕਿ ਲਵਦੀਪ ਚੱਠਾ ਨੇ 2 ਵਿਕਟ ਅਤੇ ਤੇਜਪ੍ਰੀਤ ਸਿੰਘ ਤੇ ਮਨਪ੍ਰੀਤ ਜੌਹਲ ਨੇ 1-1 ਵਿਕਟ ਹਾਸਿਲ ਕੀਤੇ। ਦਿੱਤੇ ਟੀਚੇ ਦਾ ਪਿੱਛਾ ਕਰਨ ਉੱਤਰੀ ਮੁਹਾਲੀ ਕਿੰਗਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਜਸਕਰਨਵੀਰ ਸਿੰਘ ਦੇ 4/2 ’ਤੇ ਆਊਟ ਹੋਣ ਤੋਂ ਬਾਅਦ, ਰਾਜਿੰਦਰ ਸਿੰਘ ਦੇਵਗਨ ਤੇ ਅਨਮੋਲਪ੍ਰੀਤ ਸਿੰਘ ਨੇ ਤੀਜੀ ਵਿਕਟ ਲਈ 58 ਦੌੜਾਂ ਦੀ ਸਾਂਝੀਦਾਰੀ ਕੀਤੀ। ਰਾਜਿੰਦਰ ਸਿੰਘ ਦੇਵਗਨ 18 ਦੌੜਾਂ ਤੇ ਆਊਟ ਹੋਣ ਤੋਂ ਬਾਅਦ ਅਨਮੋਲਪੀ੍ਰਤ ਸਿੰਘ 28 ਗੇਂਦਾਂ ਵਿਚ 49 ਦੌੜਾਂ ਬਣਾਕੇ ਪਵੇਲੀਅਨ ਪਰਤੇ। ਕਪਤਾਨ ਰਮਨਦੀਪ ਸਿੰਘ ਤੇ ਸੌਰਵ ਧਾਲੀਵਾਲ ਨੇ ਸੰਭਲ ਕੇ ਖੇਡਦਿਆਂ 82 ਦੌੜਾਂ ਦੀ ਸਾਂਝੀਦਾਰੀ ਕੀਤੀ ਤੇ ਟੀਮ ਨੂੰ ਜਿੱਤ ਦਿਵਾਈ। ਕਪਤਾਨ ਰਮਨਦੀਪ ਸਿੰਘ ਨੇ 36 ਗੇਂਦਾਂ ਵਿਚ 3 ਚੌਕੇ ਤੇ 6 ਛੱਕਿਆਂ ਦੀ ਮਦਦ ਨਾਲ 71 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਦਕਿ ਸੌਰਵ ਧਾਲੀਵਾਲ 20 ਗੇਂਦਾਂ ਵਿਚ ਨਾਬਾਦ 40 ਦੌੜਾਂ ਬਣਾਈਆਂ।
Ad Position 22
No active advertisement
ਪਿਛਲੀ ਖ਼ਬਰ ਖਰੜ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਨ ਹਿੱਤ ਵਿਕਾਸ ਮੰਚ ਦੇ ਵਫ਼ਦ ਵਲੋਂ ਡੀ. ਐਸ. ਪੀ. ਨਾਲ ਮੁਲਾਕਾਤ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਐਲੀਗੈਂਟ ਇੰਮੀਗ੍ਰੇਸ਼ਨ ਸਰਵਿਸਿਜ਼ ਫਰਮ ਦਾ ਲਾਇਸੰਸ ਰੱਦ
Ad Position 24