13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਮੁਲਾਜ਼ਮ ਨੂੰ ਘੇਰ ਕੇ ਲੁੱਟ - ਖਸੁੱਟ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ 4 ਅਣਪਛਾਤੇ ਨੌਜਵਾਨਾਂ ਖਿਲਾਫ਼ ਮਾਮਲਾ ਦਰਜ

ਜ਼ੀਰਕਪੁਰ, 12 ਸਤੰਬਰ (ਮਨਿੰਦਰ ਸਿੰਘ)-ਬੀਤੇ ਦਿਨੀਂ ਢਕੌਲੀ ਫਲਾਈਓਵਰ ‘ਤੇ ਤੜਕੇ ਡਿਊਟੀ ‘ਤੇ ਜਾਣ ਲਈ ਆਟੋ ਦੀ ਉਡੀਕ ਕਰ ਰਹੇ ਇਕ ਨਿੱਜੀ ਕੰਪਨੀ ਦੇ ਮੁਲਾਜ਼ਮ ਨੂੰ ਚਾਰ ਅਣਪਛਾਤੇ ਨੌਜਵਾਨਾਂ ਵਲੋਂ ਘੇਰ ਕੇ ਉਸ ਦੀ ਲੁੱਟ-ਖਸੁੱਟ ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਮੁਲਜ਼ਮ ਉਸ ਦੀ ਕਰੀਬ ਡੇਢ ਤੋਲੇ ਦੀ ਸੋਨੇ ਦੀ ਚੇਨ ਤੇ ਕਰੀਬ 5 ਹਜ਼ਾਰ ਰੁ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਜ਼ੀਰਕਪੁਰ, 12 ਸਤੰਬਰ (ਮਨਿੰਦਰ ਸਿੰਘ)-ਬੀਤੇ ਦਿਨੀਂ ਢਕੌਲੀ ਫਲਾਈਓਵਰ ‘ਤੇ ਤੜਕੇ ਡਿਊਟੀ ‘ਤੇ ਜਾਣ ਲਈ ਆਟੋ ਦੀ ਉਡੀਕ ਕਰ ਰਹੇ ਇਕ ਨਿੱਜੀ ਕੰਪਨੀ ਦੇ ਮੁਲਾਜ਼ਮ ਨੂੰ ਚਾਰ ਅਣਪਛਾਤੇ ਨੌਜਵਾਨਾਂ ਵਲੋਂ ਘੇਰ ਕੇ ਉਸ ਦੀ ਲੁੱਟ-ਖਸੁੱਟ ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਮੁਲਜ਼ਮ ਉਸ ਦੀ ਕਰੀਬ ਡੇਢ ਤੋਲੇ ਦੀ ਸੋਨੇ ਦੀ ਚੇਨ ਤੇ ਕਰੀਬ 5 ਹਜ਼ਾਰ ਰੁ. ਦੀ ਨਕਦੀ ਲੁੱਟ ਕੇ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ। ਢਕੌਲੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਚਾਰ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਮੁਨੀਸ਼ ਬਿੰਦਰਾ ਵਾਸੀ ਮਮਤਾ ਇਨਕਲੇਵ ਢਕੌਲੀ ਨੇ ਦੱਸਿਆ ਕਿ ਉਹ ਨੋਇਡਾ ਸਥਿਤ ਇਕ ਪੈਟਰੋਲੀਅਮ ਕੰਪਨੀ ‘ਚ ਕੰਮ ਕਰਦਾ ਹੈ। ਬੀਤੀ 7 ਸਤੰਬਰ ਨੂੰ ਸਵੇਰੇ ਕਰੀਬ 4.30 ਵਜੇ ਉਹ ਡਿਊਟੀ ਲਈ ਨੋਇਡਾ ਜਾਣ ਵਾਸਤੇ ਢਕੌਲੀ ਫਲਾਈਓਵਰ ‘ਤੇ ਜ਼ੀਰਕਪੁਰ ਲਈ ਆਟੋ ਦੀ ਉਡੀਕ ਕਰ ਰਿਹਾ ਸੀ। ਇਸੇ ਦੌਰਾਨ ਜ਼ੀਰਕਪੁਰ ਵਲੋਂ ਮੋਟਰਸਾਈਕਲ ‘ਤੇ ਸਵਾਰ ਚਾਰ ਨੌਜਵਾਨ ਉਥੇ ਆਏ ਅਤੇ ਫਲਾਈਓਵਰ ਦੇ ਕਿਨਾਰੇ ਮੋਟਰਸਾਈਕਲ ਖੜ੍ਹਾ ਕਰਕੇ ਉਸ ਵੱਲ ਵਧੇ। ਸ਼ਿਕਾਇਤਕਰਤਾ ਅਨੁਸਾਰ ਨੌਜਵਾਨਾਂ ‘ਚੋਂ ਇਕ ਦੇ ਹੱਥ ‘ਚ ਲਾਠੀ ਸੀ। ਚਾਰਾਂ ਨੌਜਵਾਨਾਂ ਨੂੰ ਆਪਣੇ ਵੱਲ ਆਉਂਦਾ ਦੇਖ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਜਾਨ ਬਚਾਉਣ ਲਈ ਜ਼ੀਰਕਪੁਰ ਵੱਲ ਭੱਜਣ ਲੱਗਾ, ਪਰ ਮੁਲਜ਼ਮਾਂ ਨੇ ਉਸ ਦਾ ਪਿੱਛਾ ਕਰਕੇ ਕੁਝ ਦੂਰੀ ‘ਤੇ ਹੀ ਉਸ ਨੂੰ ਘੇਰ ਲਿਆ। ਉਸ ਨੇ ਸੜਕ ਤੋਂ ਗੁਜਰ ਰਹੇ ਵਾਹਨਾਂ ਦੇ ਚਾਲਕਾਂ ਤੋਂ ਮਦਦ ਵੀ ਮੰਗੀ, ਪਰ ਕਿਸੇ ਨੇ ਉਸ ਦੀ ਸਹਾਇਤਾ ਨਹੀਂ ਕੀਤੀ। ਮੁਨੀਸ਼ ਬਿੰਦਰਾ ਨੇ ਦੱ ਸਿਆ ਕਿ ਇਕ ਮੁਲਜ਼ਮ ਨੇ ਉਸ ਦੇ ਕੱਪੜਿਆਂ ਨੂੰ ਹੱਥ ਪਾਇਆ ਤੇ ਉਸ ਦੀ ਸੋਨੇ ਦੀ ਚੇਨ ਦੇਖ ਲਈ, ਜਿਸ ‘ਚ ਦੋ ਸੋਨੇ ਦੇ ਲਾਕਟ ਲੱਗੇ ਹੋਏ ਸਨ। ਇਸ ਤੋਂ ਬਾਅਦ ਮੁਲਜ਼ਮ ਨੇ ਝਟਕਾ ਮਾਰ ਕੇ ਚੇਨ ਤੋੜ ਲਈ। ਜਦੋਂ ਉਸ ਨੇ ਰੌਲਾ ਪਾਇਆ ਤਾਂ ਦੂਜੇ ਮੁਲਜ਼ਮ ਨੇ ਕਿਸੇ ਨੁਕੀਲੀ ਚੀਜ਼ ਨਾਲ ਉਸ ਦੇ ਸਿਰ ‘ਤੇ ਵਾਰ ਕਰ ਦਿੱਤਾ। ਵਾਰ ਮੱਥੇ ਦੇ ਖੱਬੇ ਪਾਸੇ ਤੇ ਅੱਖ ਦੇ ਨੇੜੇ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਇਸ ਉਪਰੰਤ ਲਾਠੀ ਵਾਲੇ ਮੁਲਜ਼ਮ ਨੇ ਉਸ ਦੀ ਸੱਜੀ ਲੱਤ ‘ਤੇ ਵਾਰ ਕੀਤਾ, ਜਦਕਿ ਚੌਥੇ ਮੁਲਜ਼ਮ ਨੇ ਉਸ ਦੀ ਪੈਂਟ ਦੀ ਸੱਜੀ ਜੇਬ ‘ਚੋਂ ਕਰੀਬ 5 ਹਜ਼ਾਰ ਰੁ. ਦੀ ਨਕਦੀ ਕੱਢ ਲਈ। ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਘਟਨਾ ਬਾਰੇ ਕਿਸੇ ਨੂੰ ਕੁਝ ਦੱਸਿਆ ਤਾਂ ਉਸ ਨੂੰ ਜਾਨ ਤੋਂ ਹੱਥ ਧੋਣੇ ਪੈਣਗੇ। ਇਸ ਤੋਂ ਬਾਅਦ ਚਾਰੇ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਮੁਲਜ਼ਮਾਂ ਨੂੰ ਸਾਹਮਣੇ ਆਉਣ ‘ਤੇ ਪਛਾਣ ਸਕਦਾ ਹੈ। ਉਸ ਅਨੁਸਾਰ ਲੁੱਟੀ ਗਈ ਸੋਨੇ ਦੀ ਚੇਨ ਕਰੀਬ ਡੇਢ ਤੋਲੇ ਦੀ ਸੀ, ਜਦਕਿ ਉਸ ‘ਚ ਲੱਗੇ ਦੋਵੇਂ ਲਾਕਟ ਵੀ ਕਰੀਬ 1-1 ਤੋਲੇ ਦੇ ਸਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਚੋਰੀ ਦੀ ਅਸਫ਼ਲ ਕੋਸ਼ਿਸ਼ ਦੌਰਾਨ ਘਰ ਦੇ ਮਾਲਕ ਨੂੰ ਗੰਭੀਰ ਰੂਪ ’ ਚ ਜ਼ਖ਼ਮੀ ਕਰਕੇ ਭੱਜਣ ਵਾਲੇ ਚੋਰ ਗਰੋਹ ਦੇ ਦੋ ਮੈਂਬਰ ਗ੍ਰਿਫ਼... ਅਗਲੀ ਖ਼ਬਰ ਐੱਸ.ਐੱਚ.ਓ. ਰੋਹਿਤ ਸ਼ਰਮਾ ਨੇ ਥਾਣਾ ਖਮਾਣੋਂ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ
Ad Position 24