ਚੋਰੀ ਦੀ ਅਸਫ਼ਲ ਕੋਸ਼ਿਸ਼ ਦੌਰਾਨ ਘਰ ਦੇ ਮਾਲਕ ਨੂੰ ਗੰਭੀਰ ਰੂਪ ’ ਚ ਜ਼ਖ਼ਮੀ ਕਰਕੇ ਭੱਜਣ ਵਾਲੇ ਚੋਰ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ
ਕੁਰਾਲੀ, 12 ਸਤੰਬਰ (ਹਰਪ੍ਰੀਤ ਸਿੰਘ)-ਸ਼ਹਿਰ ਦੀ ਹੱਦ ‘ਚ ਪੈਂਦੇ ਪਿੰਡ ਚਨਾਲੋਂ ਦੇ ਇਕ ਘਰ ‘ਚ ਚੋਰੀ ਦੀ ਅਸਫ਼ਲ ਕੋਸ਼ਿਸ਼ ਦੌਰਾਨ ਘਰ ਦੇ ਮਾਲਕ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰਕੇ ਭੱਜਣ ਵਾਲੇ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਸਥਾਨਕ ਪੁਲਿਸ ਨੇ ਕਾਬੂ ਕਰਨ ‘ਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਲਵਿੰਦਰ ਸਿੰਘ, ਜੋ ਕਿ ਪੰਜਾਬ ਪੁਲਿਸ ਸੁਰੱਖਿਆ ਫੋਰਸ ਦਾ ਮੁਲਾਜ਼ਮ ਹੈ, ਨੇ ਦੱਸਿਆ ਕਿ ਸ਼ਹਿਰ ਦੇ ਚੰਡੀਗੜ੍ਹ ਮਾਰਗ ਨਾਲ ਲੱਗਦੇ ਪਿੰਡ ਚਨਾਲੋਂ ਦੀ ਇਕ ਰਿਹਾਇਸ਼ੀ ਕਾਲੋਨੀ ‘ਚ ਉਸ ਦਾ ਘਰ ਹੈ, ਜਿਥੇ ਕਿ ਅੱਧੀ ਰਾਤ ਮੌਕੇ ਚੋਰ ਘਰ ਦੀ ਪਹਿਲੀ ਮੰਜ਼ਿਲ ਰਾਹੀਂ ਅੰਦਰ ਦਾਖ਼ਲ ਹੋਏ।
ਚ
ਚੋਰ ਗਰੋਹ ਦੇ ਦੋ ਮੈਂਬਰ ਕੁਰਾਲੀ ਦੀ ਸਿਟੀ ਪੁਲਿਸ ਦੀ ਹਿਰਾਸਤ ’ਚ। ਤਸਵੀਰ : ਹਰਪ੍ਰੀਤ ਸਿੰਘ
13-09-2026
ਕੁਰਾਲੀ, 12 ਸਤੰਬਰ (ਹਰਪ੍ਰੀਤ ਸਿੰਘ)-ਸ਼ਹਿਰ ਦੀ ਹੱਦ ‘ਚ ਪੈਂਦੇ ਪਿੰਡ ਚਨਾਲੋਂ ਦੇ ਇਕ ਘਰ ‘ਚ ਚੋਰੀ ਦੀ ਅਸਫ਼ਲ ਕੋਸ਼ਿਸ਼ ਦੌਰਾਨ ਘਰ ਦੇ ਮਾਲਕ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰਕੇ ਭੱਜਣ ਵਾਲੇ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਸਥਾਨਕ ਪੁਲਿਸ ਨੇ ਕਾਬੂ ਕਰਨ ‘ਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਲਵਿੰਦਰ ਸਿੰਘ, ਜੋ ਕਿ ਪੰਜਾਬ ਪੁਲਿਸ ਸੁਰੱਖਿਆ ਫੋਰਸ ਦਾ ਮੁਲਾਜ਼ਮ ਹੈ, ਨੇ ਦੱਸਿਆ ਕਿ ਸ਼ਹਿਰ ਦੇ ਚੰਡੀਗੜ੍ਹ ਮਾਰਗ ਨਾਲ ਲੱਗਦੇ ਪਿੰਡ ਚਨਾਲੋਂ ਦੀ ਇਕ ਰਿਹਾਇਸ਼ੀ ਕਾਲੋਨੀ ‘ਚ ਉਸ ਦਾ ਘਰ ਹੈ, ਜਿਥੇ ਕਿ ਅੱਧੀ ਰਾਤ ਮੌਕੇ ਚੋਰ ਘਰ ਦੀ ਪਹਿਲੀ ਮੰਜ਼ਿਲ ਰਾਹੀਂ ਅੰਦਰ ਦਾਖ਼ਲ ਹੋਏ। ਉਸ ਸਮੇਂ ਉਹ ਆਪਣੇ ਘਰ ਦੀ ਗਰਾਊਂਡ ਫਲੋਰ ‘ਤੇ ਸੁੱਤਾ ਪਿਆ ਸੀ। ਇਸੇ ਦੌਰਾਨ ਰਾਤ ਦੇ ਕਰੀਬ 2 ਵਜੇ ਉਸ ਨੂੰ ਪਹਿਲੀ ਮੰਜ਼ਿਲ ‘ਤੇ ਖੜਾਕ ਸੁਣਾਈ ਦਿੱਤਾ। ਇਸ ਤੋਂ ਬਾਅਦ ਜਦੋਂ ਉਹ ਆਪਣੇ ਪਿਤਾ ਗੁਰਪਾਲ ਸਿੰਘ ਅਤੇ ਮਾਤਾ ਸਮੇਤ ਪਹਿਲੀ ਮੰਜ਼ਿਲ ‘ਤੇ ਪਹੁੰਚਿਆ ਤਾਂ ਚਾਰ ਨੌਜਵਾਨ ਜੋ ਕਿ ਮਾਰੂ ਹਥਿਆਰਾਂ ਨਾਲ ਲੈਸ ਸਨ, ਦਰਵਾਜ਼ਾ ਤੋੜ ਕੇ ਘਰ ਦੇ ਅੰਦਰ ਦਾਖ਼ਲ ਹੋ ਰਹੇ ਸਨ। ਤਲਵਿੰਦਰ ਸਿੰਘ ਅਨੁਸਾਰ ਪਰਿਵਾਰ ਦੇ ਮੈਂਬਰਾਂ ਨੂੰ ਦੇਖ ਕੇ ਤਿੰਨ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ, ਜਦਕਿ ਇਕ ਨੂੰ ਤਲਵਿੰਦਰ ਸਿੰਘ ਨੇ ਕਾਬੂ ਕਰ ਲਿਆ। ਤਲਵਿੰਦਰ ਸਿੰਘ ਨੇ ਦੱਸਿਆ ਜਦੋਂ ਉਸ ਨੇ ਨੌਜਵਾਨ ਨੂੰ ਫੜ੍ਹਿਆ ਤਾਂ ਉਸ ਨੇ ਹੱਥ ‘ਚ ਫੜ੍ਹੀ ਗੰਡਾਸੀ ਨਾਲ ਉਸ ਦੇ ਸਰੀਰ ‘ਤੇ ਕਈ ਵਾਰ ਕੀਤੇ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਚੌਥਾ ਨੌਜਵਾਨ ਵੀ ਭੱਜਣ ‘ਚ ਸਫ਼ਲ ਹੋ ਗਿਆ। ਤਲਵਿੰਦਰ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਉਸ ਨੇ 112 ਨੰਬਰ ‘ਤੇ ਪੁਲਿਸ ਨੂੰ ਘਟਨਾ ਸੰਬੰਧੀ ਜਾਣਕਾਰੀ ਦਿੱਤੀ। ਉਧਰ ਥਾਣਾ ਸਿਟੀ ਦੇ ਐਸ. ਐਚ. ਓ. ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਪੁਲਿਸ ਨੇ 112 ਨੰਬਰ ‘ਤੇ ਮਿਲੀ ਕਾਲ ਸੰਬੰਧੀ ਤੁਰੰਤ ਕਾਰਵਾਈ ਕਰਦਿਆਂ ઠ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਅਕਾਸ਼ਦੀਪ ਤੇ ਰਵੀ ਕੁਮਾਰ ਵਜੋਂ ਹੋਈ ਹੈ, ਜੋ ਕਿ ਕ੍ਰਮਵਾਰ ਸ੍ਰੀ ਮੁਕਤਸਰ ਸਾਹਿਬ ਅਤੇ ਫ਼ਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਫ਼ਰਾਰ ਹੋਏ ਗਰੋਹ ਦੇ ਦੂਜੇ ਮੈਂਬਰਾਂ ਦੀ ਵੀ ਸ਼ਨਾਖਤ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਗਰੋਹ ਦੇ ਤਿੰਨ ਮੈਂਬਰ ਇਕੋ ਪਿੰਡ ਨਾਲ ਸੰਬੰਧਿਤ ਹਨ, ਜਿਨ੍ਹਾਂ ਵਿਰੁੱਧ ਪੁਲਿਸ ਨੇ ਬੀ. ਐਨ. ਐਸ. ਦੀ ਧਾਰਾ 307, 107 ਸਮੇਤ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫ਼ਰਾਰ ਹੋਏ ਗਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਪੁਲਿਸ ਵਲੋਂ ਅੱਜ ਕਾਬੂ ਮੁਲਜ਼ਮਾਂ ਆਕਾਸ਼ਦੀਪ ਅਤੇ ਰਵੀ ਕੁਮਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਮਾਣਯੋਗ ਅਦਾਲਤ ਵਲੋਂ ਉਨ੍ਹਾਂ ਨੂੰ ਰਿਮਾਂਡ ‘ਤੇ ਭੇਜ ਦਿੱਤਾ ਗਿਆ।