13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਚੰਡੀਗੜ੍ਹ ’ ਚ ਪੰਜਾਬ ਕਲਾ ਭਵਨ ਵਿਖੇ ਮਲਵਈ ਗਾਉਣ ਪ੍ਰੰਪਰਾ ਬਾਰੇ ਡਾ . ਲਾਭ ਸਿੰਘ ਖੀਵਾ ਦੀ ਪੁਸਤਕ ਦਾ ਲੋਕ ਅਰਪਣ ਸਮਾਰੋਹ ’ ਚ ਲੱਗੀਆਂ ਖੂਬ ਰੌਣਕਾਂ

ਚੰਡੀਗੜ੍ਹ, 13 ਸਤੰਬਰ (ਅਜਾਇਬ ਸਿੰਘ ਔਜਲਾ)- ਸਥਾਨ ਪੰਜਾਬ ਕਲਾ ਭਵਨ ਵਿਖੇ ਅੱਜ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਉੱਘੇ ਲੇਖਕ, ਆਲੋਚਕ ਅਤੇ ਚਿੰਤਕ ਡਾ. ਲਾਭ ਸਿੰਘ ਖੀਵਾ ਦੀ ਪੁਸਤਕ ‘ਮਲਵਈ ਗਾਉਣ: ਅਧਿਐਨ ਅਤੇ ਸੰਪਾਦਨ’ ਲੋਕ-ਅਰਪਣ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਚੰਡੀਗੜ੍ਹ, 13 ਸਤੰਬਰ (ਅਜਾਇਬ ਸਿੰਘ ਔਜਲਾ)- ਸਥਾਨ ਪੰਜਾਬ ਕਲਾ ਭਵਨ ਵਿਖੇ ਅੱਜ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਉੱਘੇ ਲੇਖਕ, ਆਲੋਚਕ ਅਤੇ ਚਿੰਤਕ ਡਾ. ਲਾਭ ਸਿੰਘ ਖੀਵਾ ਦੀ ਪੁਸਤਕ ‘ਮਲਵਈ ਗਾਉਣ: ਅਧਿਐਨ ਅਤੇ ਸੰਪਾਦਨ’ ਲੋਕ-ਅਰਪਣ ਕੀਤੀ ਗਈ। ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕੀਤੀ। ਪ੍ਰਸਿੱਧ ਸਾਹਿਤਕਾਰ ਜੰਗ ਬਹਾਦਰ ਗੋਇਲ ਇਸ ਮੌਕੇ ’ਤੇ ਮੁੱਖ ਮਹਿਮਾਨ ਵਜੋਂ ਪੁੱਜੇ ਜਦ ਕਿ ਡਾ. ਜਲੌਰ ਸਿੰਘ ਖੀਵਾ ਅਤੇ ਡਾ. ਦਵਿੰਦਰ ਸਿੰਘ ਬੋਹਾ ਨੇ ਬਤੌਰ ਬੁਲਾਰਿਆਂ ਦੇ ਸ਼ਿਰਕਤ ਕੀਤੀ।ਪੰਜਾਬੀ ਲੇਖਕ ਸਭਾ ਵੱਲੋਂ ਗੁਰਨਾਮ ਕੰਵਰ ਅਤੇ ਸੱਚਪ੍ਰੀਤ ਖੀਵਾ ਨੇ ਮੌਜੂਦਗੀ ਦਰਜ ਕਰਵਾਈ9 ਮੰਚ ਸੰਚਾਲਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਮਲਵਈ ਗਾਉਣ ਪ੍ਰੰਪਰਾ ਇੱਕ ਅਮੀਰ ਵਿਰਾਸਤ ਦੀ ਤਰਜਮਾਨੀ ਕਰਦੀ ਹੈ। ਗੁਰਨਾਮ ਕੰਵਰ ਨੇ ਸੁਆਗਤੀ ਸ਼ਬਦਾਂ ਵਿਚ ਕਿਹਾ ਕਿ ਅਜਿਹੇ ਉਪਰਾਲੇ ਪੰਜਾਬੀ ਲੇਖਕ ਸਭਾ ਦੇ ਵਿਲੱਖਣ ਕਾਰਜਾਂ ਲਈ ਹੋਰ ਪ੍ਰੇਰਣਾ ਸ੍ਰੋਤ ਬਣਦੇ ਹਨ। ਇਸ ਸਮਾਰੋਹ ਦੌਰਾਨ ਬਲਕਾਰ ਸਿੱਧੂ, ਕੈਪਟਨ ਨਰਿੰਦਰ ਸਿੰਘ, ਡਾ. ਅਵਤਾਰ ਸਿੰਘ ਪਤੰਗ, ਦਵਿੰਦਰ ਦਮਨ, ਜਸਵੰਤ ਦਮਨ, ਊਸ਼ਾ ਕੰਵਰ, ਮਨਜੀਤ ਕੌਰ ਮੀਤ, ਨਰਿੰਦਰ ਕੌਰ ਮਠਾੜੂ, ਸੁਖਵਿੰਦਰ ਸਿੱਧੂ, ਹਰਮਿੰਦਰ ਕਾਲੜਾ, ਧਿਆਨ ਕਾਹਲੋਂ, ਗੁਰਮੇਲ ਸਿੰਘ ਮੋਜੋਵਾਲ, ਹਰਿੰਦਰ ਸਿੰਘ ਸੋਹਲ, ਹਰਪ੍ਰੀਤ ਸਿੰਘ ਚੰਨੂੰ, ਅਮੀਰ ਸੁਲਤਾਨਾ, ਡਾ. ਗੁਰਦੇਵ ਸਿੰਘ ਗਿੱਲ, ਡਾ. ਹਰਬੰਸ ਕੌਰ ਗਿੱਲ, ਅਮਰਾਓ ਗਿੱਲ, ਤੇਜਾ ਸਿੰਘ ਥੂਹਾ, ਪਰਮਜੀਤ ਪਰਮ, ਸਰਦਾਰਾ ਸਿੰਘ ਚੀਮਾ, ਰਮਨ ਸੰਧੂ ਤੋਂ ਇਲਾਵਾ ਵਰਿੰਦਰ ਚੱਠਾ, ਡਾ. ਸੁਰਿੰਦਰ ਗਿੱਲ, ਕਮਲਜੀਤ ਸਿੰਘ ਬਣਵੈਤ, ਵਿੰਦਰ ਮਾਝੀ, ਡਾ. ਰੇਖਾ ਮਿੱਤਲ, ਪੂਜਾ ਕੰਬੋਜ, ਇੰਦਰਜੀਤ ਪ੍ਰੇਮੀ, ਕੋਮਲ, ਰਾਜਵੀਰ ਕੌਰ, ਬੇਅੰਤ ਕੌਰ, ਸਰਬਜੀਤ ਪੱਡਾ, ਡਾ. ਰਿਚਪਾਲ ਕੌਰ, ਚਰਨਜੀਤ ਕੌਰ ਬਾਠ, ਕੁਲਦੀਪ ਕੌਰ, ਗੁਰਵਿੰਦਰ ਭੁੱਲਰ, ਦੀਪਕ ਮਹਿਤਾ, ਸੁਖਰਾਜ ਕੌਰ, ਸੀਮਾ ਸ਼ਰਮਾ, ਪ੍ਰਤਾਪ ਪਾਰਸ ਗੁਰਦਾਸਪੁਰੀ, ਗੁਰਮੀਤ ਸਿੰਗਲ, ਕੰਵਲਦੀਪ ਕੌਰ, ਸਰੂਪ ਸਿਆਲਵੀ, ਸੁਰਜੀਤ ਸੁਮਨ, ਗੁਰਲਾਲ ਸਿੰਘ, ਰਾਜ ਸਮੱਧਰ, ਨਿਰਵੈਰ ਕੌਰ, ਮੋਹਣ ਰਾਹੀ, ਰੂਪ ਦਿਓਲ, ਕਮਲਜੀਤ ਕੌਰ, ਰਾਣੀ ਸੁਨੀਤਾ ਸਿੰਘ, ਰਾਬਿੰਦਰ ਸ਼ਰਮਾ, ਕਾਰਤਿਕਾ ਸਿੰਘ,ਬਲਵਿੰਦਰ ਢਿੱਲੋਂ ਆਦਿ ਲੇਖਕਾਂ, ਸਾਹਿਤਕਾਰਾਂ, ਕਵੀਆਂ ਤੇ ਹੋਰ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦੇ ਹਾਟਸਪੌਟਾਂ ’ ਤੇ ਚੰਡੀਗੜ੍ਹ ਪੁਲਿਸ ਦਾ ਸ਼ਿਕੰਜਾ , 46 ਨਾਕੇ , 33 ਤਲਾਸ਼ੀਆਂ ਤੇ 58 ਹਾਟਸਪੌਟਾਂ ’ ਤੇ ਕਾਰਵਾਈ... ਅਗਲੀ ਖ਼ਬਰ ਜਾਤ - ਵਰਗ ਦੇ ਭੇਦ ਤੋਂ ਉੱਪਰ ਉੱਠ ਕੇ ਏਕਤਾ ਦਾ ਸੰਦੇਸ਼ ਦੇਵੇਗਾ ਸਨਾਤਨ ਸਮਾਰੋਹ - ਅਸ਼ਵਨੀ ਸੇਖੜੀ
Ad Position 24