13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਖਿਜ਼ਰਾਬਾਦ ਕੁਸ਼ਤੀ ਦੰਗਲ ਦੇ ਪਹਿਲੇ ਦਿਨ ਕੇਸਰੀ ਦਾ ਖ਼ਿਤਾਬ ਸੰਦੀਪ ਮਾਨ ਤੇ ਖਿਜ਼ਰਾਬਾਦ ਕੁਮਾਰ ਦਾ ਖ਼ਿਤਾਬ ਮੋਨੂੰ ਪੀ . ਏ . ਪੀ . ਨੇ ਜਿੱਤਿਆ

ਮਾਜਰੀ, 13 ਸਤੰਬਰ (ਕੁਲਵੰਤ ਸਿੰਘ ਧੀਮਾਨ)-ਕਸਬਾ ਖਿਜ਼ਰਾਬਾਦ ਛਿੰਝ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ ਕੁਸ਼ਤੀ ਦੰਗਲ ਦੇ ਪਹਿਲੇ ਦਿਨ ਮੈਟਾਂ ’ਤੇ ਕਰਵਾਈਆਂ ਗਈਆਂ ਕੁਸ਼ਤੀਆਂ ਵਿਚ 80 ਕਿੱਲੋ ਭਾਰ ਵਰਗ ਵਿਚ ਪੰਜਾਬ ਦੇ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ , ਜਦਕਿ 90 ਕਿੱਲੋ ਭਾਰ ਵਰਗ ’ਚ ਆਲ ਇੰਡੀਆ ਦੇ ਨਾਮੀ ਪਹਿਲਵਾਨਾਂ ਨੇ ਭਾਗ ਲਿਆ। ਇਸ ਦੌਰਾਨ 80 ਕਿੱਲੋ ਭਾਰ ਵਰਗ ਵਿਚ ਮੋਨੂੰ ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਮਾਜਰੀ, 13 ਸਤੰਬਰ (ਕੁਲਵੰਤ ਸਿੰਘ ਧੀਮਾਨ)-ਕਸਬਾ ਖਿਜ਼ਰਾਬਾਦ ਛਿੰਝ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ ਕੁਸ਼ਤੀ ਦੰਗਲ ਦੇ ਪਹਿਲੇ ਦਿਨ ਮੈਟਾਂ ’ਤੇ ਕਰਵਾਈਆਂ ਗਈਆਂ ਕੁਸ਼ਤੀਆਂ ਵਿਚ 80 ਕਿੱਲੋ ਭਾਰ ਵਰਗ ਵਿਚ ਪੰਜਾਬ ਦੇ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ , ਜਦਕਿ 90 ਕਿੱਲੋ ਭਾਰ ਵਰਗ ’ਚ ਆਲ ਇੰਡੀਆ ਦੇ ਨਾਮੀ ਪਹਿਲਵਾਨਾਂ ਨੇ ਭਾਗ ਲਿਆ। ਇਸ ਦੌਰਾਨ 80 ਕਿੱਲੋ ਭਾਰ ਵਰਗ ਵਿਚ ਮੋਨੂੰ ਪੀ. ਏ. ਪੀ. ਨੇ ਫਾਈਨਲ ਜਿੱਤ ਕੇ ਖਿਜ਼ਰਾਬਾਦ ਕੁਮਾਰ ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਇਸ ਤਰ੍ਹਾਂ 90 ਕਿੱਲੋ ਭਾਰ ਵਰਗ ਵਿਚ ਸੰਦੀਪ ਮਾਨ ਭਗਤਾ ਭਾਈ ਨੇ ਖਿਜ਼ਰਾਬਾਦ ਕੇਸਰੀ ਦਾ ਖ਼ਿਤਾਬ ਜਿੱਤਿਆ । ਇਸ ਮੌਕੇ ਸਵ. ਰਣਵੀਰ ਸਿੰਘ ਦੇ ਸਪੁੱਤਰ ਅਦਿੱਤਿਆ ਕੁੰਡੂ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ । ਇਸ ਮੌਕੇ ਖਿਜ਼ਰਾਬਾਦ ਦੇ ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸਕੂਲ ਦੀਆਂ ਕਬੱਡੀ ਖਿਡਾਰਨਾਂ ਦਾ ਕਾਮਰੇਡ ਹਰਬੰਸ ਸਿੰਘ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਗ੍ਰਾਮ ਪੰਚਾਇਤ ਮੈਂਬਰ ਅਤੇ ਮੁਹਤਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੰਧਾਵਾ ਵਲੋਂ ਤੀਰਥ ਸਥਾਨਾਂ ਲਈ ਤਿੰਨ ਹੋਰ ਬੱਸਾਂ ਰਵਾਨਾ ਅਗਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵਲੋਂ ਕਵੀ ਦਰਬਾਰ ਢੱਡ ਸਰੰਗੀ ਦੀ ਪੇਸ਼ਕਾਰੀ ਨਾਲ ਸਿਰਜਿਆ ਸੰਗੀਤਕ ਮਾਹੌਲ
Ad Position 24