13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪੰਜਾਬ ’ ਚ ਮਾਨਸੂਨ ਦੀ ਮੁੜ ਸਰਗਰਮੀ , ਭਾਰੀ ਮੀਂਹ ਨੇ ਬਦਲਿਆ ਮੌਸਮ ਦਾ ਮਿਜ਼ਾਜ ਚੰਡੀਗੜ੍ਹ-ਮੁਹਾਲੀ ’ਚ ਬਾਅਦ ਦੁਪਹਿਰ 2 ਘੰਟੇ ਤੋਂ ਵੱਧ ਸਮੇਂ ਤੱਕ ਪਿਆ ਭਾਰੀ ਮੀਂਹ, 17 ਸਤੰਬਰ ਤੱਕ ਮਾਨਸੂਨ ਸਰਗਰਮ ਰਹਿਣ ਦੇ ਆਸਾਰ

ਚੰਡੀਗੜ੍ਹ, 13 ਸਤੰਬਰ (ਸੰਦੀਪ ਕੁਮਾਰ ਮਾਹਨਾ) - ਪੰਜਾਬ ’ਚ ਮਾਨਸੂਨ ਦੀਆਂ ਸਰਗਰਮੀਆਂ ਨੇ ਮੁੜ ਜ਼ੋਰ ਫੜ ਲਿਆ ਹੈ। ਐਤਵਾਰ ਨੂੰ ਚੰਡੀਗੜ੍ਹ ਅਤੇ ਮੁਹਾਲੀ ’ਚ ਬਾਅਦ ਦੁਪਹਿਰ 2 ਘੰਟੇ ਤੋਂ ਵੱਧ ਸਮੇਂ ਤੱਕ ਪਏ ਭਾਰੀ ਮੀਂਹ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ।

Ad Position 21
repet_subhas-goyals [Copy P29]
ਚੰਡੀਗੜ੍ਹ ਵਿਖੇ ਪਏ ਭਾਰੀ ਮੀਂਹ ਦੌਰਾਨ ਸੜਕ ’ਤੇ ਇਕੱਠੇ ਹੋਏ ਪਾਣੀ ਵਿਚੋਂ ਲੰਘਦੇ ਵਾਹਨ ਚਾਲਕ। 14-09-2026
ਚੰਡੀਗੜ੍ਹ, 13 ਸਤੰਬਰ (ਸੰਦੀਪ ਕੁਮਾਰ ਮਾਹਨਾ) - ਪੰਜਾਬ ’ਚ ਮਾਨਸੂਨ ਦੀਆਂ ਸਰਗਰਮੀਆਂ ਨੇ ਮੁੜ ਜ਼ੋਰ ਫੜ ਲਿਆ ਹੈ। ਐਤਵਾਰ ਨੂੰ ਚੰਡੀਗੜ੍ਹ ਅਤੇ ਮੁਹਾਲੀ ’ਚ ਬਾਅਦ ਦੁਪਹਿਰ 2 ਘੰਟੇ ਤੋਂ ਵੱਧ ਸਮੇਂ ਤੱਕ ਪਏ ਭਾਰੀ ਮੀਂਹ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ। ਮੌਸਮ ਵਿਭਾਗ ਅਨੁਸਾਰ ਸੂਬੇ ’ਚ ਅਗਲੇ ਕੁਝ ਦਿਨਾਂ ਦੌਰਾਨ ਮੀਂਹ ਦੀਆਂ ਸਰਗਰਮੀਆਂ ਜਾਰੀ ਰਹਿਣਗੀਆਂ ਅਤੇ 17 ਸਤੰਬਰ ਤੱਕ ਮਾਨਸੂਨ ਦੇ ਸਰਗਰਮ ਰਹਿਣ ਦੇ ਆਸਾਰ ਦੱਸੇ ਸਨ। ਨਾਲ ਹੀ ਕਈ ਜ਼ਿਲ੍ਹਿਆਂ ’ਚ ਹਲਕੇ ਤੋਂ ਦਰਮਿਆਨੇ ਜਦਕਿ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਸੀ। ਮੌਸਮ ਵਿਭਾਗ ਵਲੋਂ ਪਠਾਨਕੋਟ ’ਚ ਕੁਝ ਥਾਵਾਂ ’ਤੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਸੀ। ਇਸ ਤੋਂ ਇਲਾਵਾ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੁਹਾਲੀ ਸਮੇਤ ਕਈ ਜ਼ਿਲਿ੍ਹਆਂ ’ਚ ਮੀਂਹ ਪੈਣ ਦੇ ਆਸਾਰ ਦਸੇ ਗਏ ਸਨ। ਮੌਸਮ ਵਿਭਾਗ ਅਨੁਸਾਰ ਉੱਤਰੀ ਪੰਜਾਬ ਅਤੇ ਆਸ-ਪਾਸ ਦੇ ਖੇਤਰਾਂ ’ਚ ਪੱਛਮੀ ਗੜਬੜੀ ਵੀ ਸਰਗਰਮ ਹੈ। ਉੱਤਰੀ ਪਾਕਿਸਤਾਨ ਅਤੇ ਇਸ ਨਾਲ ਲੱਗਦੇ ਜੰਮੂ ਖੇਤਰ ’ਚ ਬਣਿਆ ਚੱਕਰਵਤੀ ਹਵਾਵਾਂ ਦਾ ਘੇੇਰਾ ਮੌਸਮ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ’ਚ ਬੱਦਲਵਾਈ ਅਤੇ ਮੀਂਹ ਦੀਆਂ ਸਰਗਰਮੀਆਂ ਵਧਣ ਦੀ ਸੰਭਾਵਨਾ ਹੈ। ਮੀਂਹ ਤੋਂ ਬਾਅਦ ਤਾਪਮਾਨ ’ ਚ ਆਈ ਗਿਰਾਵਟ ਮੀਂਹ ਕਾਰਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ’ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਹਾਲਾਂਕਿ ਇਹ ਅਜੇ ਵੀ ਆਮ ਨਾਲੋਂ ਉੱਪਰ ਬਣਿਆ ਹੋਇਆ ਹੈ। ਨੰਗਲ ਇਲਾਕੇ ’ਚ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ, ਸ਼੍ਰੀ ਅਨੰਦਪੁਰ ਸਾਹਿਬ ’ਚ 31.8 ਪਠਾਨਕੋਟ ’ਚ 32.1, ਸ਼੍ਰੀ ਫ਼ਤਿਹਗੜ ਸਾਹਿਬ ’ਚ ਜਦਕਿ ਚੰਡੀਗੜ੍ਹ ’ਚ 33.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਪਾਰ ਐਤਵਾਰ ਨੂੰ ਪਏ ਭਾਰੀ ਮੀਂਹ ਦੇ ਬਾਵਜੂਦ ਗਰਮੀ ਅਤੇ ਹੁੰਮਸ ਕਾਰਨ ਸੂਬੇ (ਬਾਕੀ ਸਫ਼ਾ 6 ’ਤੇ)
Ad Position 22
No active advertisement
ਪਿਛਲੀ ਖ਼ਬਰ ਐੱਚ . ਆਰ .-2 ਰੋਡ ਹੁਣ ‘ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਮਾਰਗ ’ ਦੇ ਨਾਂਅ ਨਾਲ ਜਾਣੀ ਜਾਵੇਗੀ : ਭਗਵੰਤ ਮਾਨ ਅਗਲੀ ਖ਼ਬਰ ਨਸ਼ਿਆਂ ਦੇ ਹਾਟਸਪੌਟਾਂ ’ ਤੇ ਚੰਡੀਗੜ੍ਹ ਪੁਲਿਸ ਦਾ ਸ਼ਿਕੰਜਾ , 46 ਨਾਕੇ , 33 ਤਲਾਸ਼ੀਆਂ ਤੇ 58 ਹਾਟਸਪੌਟਾਂ ’ ਤੇ ਕਾਰਵਾਈ...
Ad Position 24