14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵਲੋਂ ਕਵੀ ਦਰਬਾਰ ਢੱਡ ਸਰੰਗੀ ਦੀ ਪੇਸ਼ਕਾਰੀ ਨਾਲ ਸਿਰਜਿਆ ਸੰਗੀਤਕ ਮਾਹੌਲ

ਵੈਨਕੂਵਰ, ਸਤੰਬਰ (ਮਲਕੀਤ ਸਿੰਘ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵਲੋਂ ਹਰ ਮਹੀਨੇ ਦੇ ਦੂਸਰੇ ਸ਼ਨੀਵਾਰ ਮਿਥੀ ਰੂਪ ਰੇਖਾ ਤਹਿਤ ਇਕ ਕਵੀ ਦਰਬਾਰ ਇੰਡੋ ਕੈਨੇਡੀਅਨ ਸੀਨੀਅਰ ਸਿਟੀਜਨ ਸੈਂਟਰ ਸਰੀ ਦੇ ਖੁੱਲ੍ਹੇ ਹਾਲ ਵਿਚ ਪ੍ਰਿਤਪਾਲ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਕਵੀਆਂ, ਸਾਹਿਤਕਾਰਾਂ, ਲੇਖਕਾਂ ਅਤੇ ਕਲਾਕਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਆਪੋ ਆਪਣੀਆਂ ਰਚਨਾਵਾਂ ਪੜੀਆਂ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਵੈਨਕੂਵਰ, ਸਤੰਬਰ (ਮਲਕੀਤ ਸਿੰਘ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵਲੋਂ ਹਰ ਮਹੀਨੇ ਦੇ ਦੂਸਰੇ ਸ਼ਨੀਵਾਰ ਮਿਥੀ ਰੂਪ ਰੇਖਾ ਤਹਿਤ ਇਕ ਕਵੀ ਦਰਬਾਰ ਇੰਡੋ ਕੈਨੇਡੀਅਨ ਸੀਨੀਅਰ ਸਿਟੀਜਨ ਸੈਂਟਰ ਸਰੀ ਦੇ ਖੁੱਲ੍ਹੇ ਹਾਲ ਵਿਚ ਪ੍ਰਿਤਪਾਲ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਕਵੀਆਂ, ਸਾਹਿਤਕਾਰਾਂ, ਲੇਖਕਾਂ ਅਤੇ ਕਲਾਕਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਆਪੋ ਆਪਣੀਆਂ ਰਚਨਾਵਾਂ ਪੜੀਆਂ।ਇਸ ਮੌਕੇ ਤੇ ਸ਼੍ਰੋਮਣੀ ਢਾਡੀ ਸ: ਚਮਕੌਰ ਸਿੰਘ ਸੇਖੋਂ ਭੋਤਨਾ ਦੀ ਲਿਖੀ ਕਿਤਾਬ ‘ ਕਿਸਾ ਸ਼ੀਰੀਂ ਫ਼ਰਹਾਦ ਤੇ ਕਾਕਾ ਪ੍ਰਤਾਪੀ’ ਦੀ ਘੁੰਡ ਚੁਕਾਈ ਦੇ ਨਾਲ ਨਾਲ ਵੀਤ ਬਾਦਸ਼ਾਹਪੁਰੀ ਦੀ ਕਿਤਾਬ ‘ਤਾਰਿਆਂ ਦੀ ਮਹਿਫ਼ਲ’ (ਸਾਂਝਾ ਕਾਵਿ ਸੰਗ੍ਰਹਿ) ਜਿਸ ਨੂੰ ਸੀਰਤ ਪਬਲੀਕੇਸ਼ਨਜ਼ ਸਰੀ ਵਲੋਂ ਪ੍ਰਕਾਸ਼ਤ ਕੀਤਾ ਗਿਆ ਸੀ, ਨੂੰ ਵੀ ਰੀਲੀਜ਼ ਕੀਤਾ ਗਿਆ । ਸ਼ੀਰੀਂ ਫ਼ਰਹਾਦ ਤੇ ਕਾਕਾ ਪ੍ਰਤਾਪੀ ਕਿਤਾਬ ਉਪਰ ਪ੍ਰਿੰਸੀਪਲ ਮਲੂਕ ਚੰਦ ਕਲੇਰ ਵਲੋਂ ਪੇਪਰ ਪੜਿਆ ਗਿਆ।ਇਸ ਮੌਕੇ ਤੇ ਚਮਕੌਰ ਸਿੰਘ ਸੇਖੋਂ ਅਤੇ ਸਾਥੀਆਂ ਨੇ ਕਾਕਾ ਪ੍ਰਤਾਪੀ ਦੀ ਵਾਰ ਢੱਡ ਸਾਰੰਗੀ ਤੇ ਗਾ ਕੇ ਮਾਹੌਲ ਵਿੱਚ ਸੰਗੀਤਕ ਰੰਗ ਭਰ ਦਿੱਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੋਹਨ ਗਿੱਲ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਜੀਤ ਸਿੰਘ ਮਹਿਰਾ, ਹਰਜਿੰਦਰ ਸਿੰਘ ਥਿੰਦ, ਇੰਦਰਜੀਤ ਸਿੰਘ ਧਾਮੀ, ਹਰਚੰਦ ਸਿੰਘ ਗਿੱਲ, ਮਨਜੀਤ ਸਿੰਘ ਮੱਲਾ, ਬੀਬੀ ਦੇਵਿੰਦਰ ਕੌਰ ਜੋਹਲ, ਦੇਵਿੰਦਰ ਬਚਰਾ ਤੋਂ ਇਲਾਵਾ ਗੁਰਮਿੰਦਰ ਸਿੱਧੂ ਅਤੇ ਸ਼ਹਿਰ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਆਖ਼ਰ ਤੇ ਲੇਖਕ ਸਭਾ ਦੇ ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਪਲਵਿੰਦਰ ਸਿੰਘ ਰੰਧਾਵਾ ਵਲੋਂ ਚਮਕੌਰ ਸਿੰਘ ਸੇਖੋਂ ਵਲੋਂ ਲਿਖਿਆ ਗੀਤ ਗਾ ਕੇ ਇਸ ਪ੍ਰੋਗਰਾਮ ਦੀ ਸਮਾਪਤੀ ਕਰਦਿਆ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਖਿਜ਼ਰਾਬਾਦ ਕੁਸ਼ਤੀ ਦੰਗਲ ਦੇ ਪਹਿਲੇ ਦਿਨ ਕੇਸਰੀ ਦਾ ਖ਼ਿਤਾਬ ਸੰਦੀਪ ਮਾਨ ਤੇ ਖਿਜ਼ਰਾਬਾਦ ਕੁਮਾਰ ਦਾ ਖ਼ਿਤਾਬ ਮੋਨੂੰ ਪੀ . ਏ .... ਅਗਲੀ ਖ਼ਬਰ ਦਿਲਜੀਤ ਦੁਸਾਂਝ ਲੰਡਨ ਦੇ ਵੈਂਬਲੇ ਸਟੇਡੀਅਮ ਵਿਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ
Ad Position 24