14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਿੱਖ ਡਰਾਈਵਰ ਦੀ ਹਿੰਮਤ ਨਾਲ ਅੱਗ ਦੀਆਂ ਲਪਟਾਂ ’ ਚ ਘਿਰੇ ਟਰੱਕ ’ ਚੋ ਬਚੀ ਅਨੇਕਾਂ ਗਊਆਂ ਦੀ ਜਾਨ

ਸਾਨ ਫਰਾਂਸਿਸਕੋ, 13 ਸਤੰਬਰ (ਐਸ. ਅਸ਼ੋਕ ਭੌਰਾ)-ਇਕ ਪਾਸੇ ਜਦੋਂ ਅਮਰੀਕਾ ਦਾ ਗ੍ਰਹਿ ਸੁਰੱਖਿਆ ਵਿਭਾਗ ਸਿੱਖ ਡਰਾਈਵਰਾਂ ’ਤੇ ਨਸਲੀ ਟਿੱਪਣੀਆਂ ਵਾਲੇ ਪੋਸਟਰ ਜਾਰੀ ਕਰ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਸਾਨ ਫਰਾਂਸਿਸਕੋ, 13 ਸਤੰਬਰ (ਐਸ. ਅਸ਼ੋਕ ਭੌਰਾ)-ਇਕ ਪਾਸੇ ਜਦੋਂ ਅਮਰੀਕਾ ਦਾ ਗ੍ਰਹਿ ਸੁਰੱਖਿਆ ਵਿਭਾਗ ਸਿੱਖ ਡਰਾਈਵਰਾਂ ’ਤੇ ਨਸਲੀ ਟਿੱਪਣੀਆਂ ਵਾਲੇ ਪੋਸਟਰ ਜਾਰੀ ਕਰ ਰਿਹਾ ਹੈ। ਇਸੇ ਦਰਮਿਆਨ ਕੈਲੀਫੋਰਨੀਆਂ ਦੇ ਫਰਿਜਨੋ ਨਜ਼ਦੀਕ ਹਾਈਵੇਅ 99 ’ਤੇ ਪੈਂਦੇ ਸ਼ਹਿਰ ਫਾਊਲਰ ਵਿਚ ਵਾਪਰੀ ਅੱਗਜ਼ਨੀ ਦੀ ਘਟਨਾ ਦੌਰਾਨ ਇਕ ਸਿੱਖ ਡਰਾਈਵਰ ਲਖਵਿੰਦਰ ਸਿੰਘ ਵਲੋਂ ਨਿਭਾਏ ਰੋਲ ਦੀ ਹਰ ਪਾਸੇ ਪ੍ਰਸੰਸ਼ਾਂ ਹੋ ਰਹੀ ਹੈ। ਵਾਪਰਿਆ ਇੰਜ ਕਿ ਇਕ ਗੋਰਾ ਡਰਾਈਵਰ ਆਪਣੇ ਇਕ ਸੈਮੀ ਟਰੱਕ ਵਿਚ ਗਊਆਂ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਟਰੱਕ ਨੂੰ ਹਾਈਵੇਅ ’ਤੇ ਹੀ ਕਿਸੇ ਕਾਰਨ ਅੱਗ ਲੱਗ ਗਈ ਤਾਂ ਇਕ ਸਿੱਖ ਡਰਾਈਵਰ ਨੇ ਆਪਣੇ ਵਾਹਨ ’ਚੋਂ ਅੱਗ ਬੁਝਾਊ ਯੰਤਰ ਅਤੇ ਪਾਣੀ ਦੀਆਂ ਬੋਤਲਾਂ ਨਾਲ ਫਾਇਰ ਬ੍ਰਗੇਡ ਦੇ ਆਉਣ ਤੋਂ ਪਹਿਲਾਂ ਹੀ ਦਰਜਨਾਂ ਗਊਆਂ ਨੂੰ ਅੱਗ ’ਚੋਂ ਬਾਹਰ ਕੱਢ ਕੇ ਜਾਨ ਬਚਾ ਲਈ। ਸਿੱਖ ਡਰਾਈਵਰ ਲਖਵਿੰਦਰ ਸਿੰਘ ਦੀ ਹਿੰਮਤ ਤੇ ਦਲੇਰੀ ਦੀ ਹਰ ਪਾਸੇ ਪ੍ਰਸ਼ੰਸਾ ਅਤੇ ਗ੍ਰਹਿ ਸੁਰੱਖਿਆ ਵਿਭਾਗ ਦੀ ਆਲੋਚਨਾ ਹੋ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਨੂੰ ਸਮਰਪਿਤ ਸਿਡਨੀ ਵਿਚ ਵਿਸ਼ੇਸ਼ ਸਮਾਗਮ ਅਗਲੀ ਖ਼ਬਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗ੍ਰਹਿ ਸੁਰੱਖਿਆ ਵਿਭਾਗ ਵਲੋਂ ਪ੍ਰਕਾਸ਼ਿਤ ਪੋਸਟਰ ’ ਤੇ ਜਿਤਾਇਆ ਸਖ਼ਤ ਇਤਰਾਜ
Ad Position 24