14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਘਰ ’ਚ ਬੰਦ ਵਿਅਕਤੀ ਕਾਰਨ ਪੁਲਿਸ ਦੀ ਵੱਡੀ ਕਾਰਵਾਈ ਮਾਮਲਾ, ਸੁਰੱਖਿਅਤ ਢੰਗ ਨਾਲ ਸੁਲਝਿਆ

ਵੈਨਕੂਵਰ, 13 ਸਤੰਬਰ (ਮਲਕੀਤ ਸਿੰਘ)-ਸਰੀ ਸ਼ਹਿਰ ਦੇ ਨਾਲ ਲੱਗਦੇ ਉੱਤਰੀ ਡੈਲਟਾ ਵਿਚ ਇਕ ਘਰ ਅੰਦਰ ਆਪਣੇ ਆਪ ਨੂੰ ਬੰਦ ਕਰਕੇ ਬੈਠੇ ਵਿਅਕਤੀ ਨਾਲ ਜੁੜੀ ਗੰਭੀਰ ਘਟਨਾ ਨੂੰ ਪੁਲਿਸ ਅਤੇ ਵਿਸ਼ੇਸ਼ ਐਮਰਜੈਂਸੀ ਦਸਤੇ ਨੇ ਲੰਬੀ ਕਾਰਵਾਈ ਮਗਰੋਂ ਸੁਰੱਖਿਅਤ ਢੰਗ ਨਾਲ ਸੁਲਝਾ ਲਿਆ। ਇਸ ਦੌਰਾਨ ਭਾਰੀ ਹਥਿਆਰਾਂ ਅਤੇ ਸੁਰੱਖਿਆ ਸਾਜ਼ੋ-ਸਾਮਾਨ ਨਾਲ ਲੈਸ ਵਿਸ਼ੇਸ਼ ਪੁਲਿਸ ਦਸਤੇ ਮੌਕੇ ’ਤੇ ਤਾਇਨਾਤ ਰਹੇ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਵੈਨਕੂਵਰ, 13 ਸਤੰਬਰ (ਮਲਕੀਤ ਸਿੰਘ)-ਸਰੀ ਸ਼ਹਿਰ ਦੇ ਨਾਲ ਲੱਗਦੇ ਉੱਤਰੀ ਡੈਲਟਾ ਵਿਚ ਇਕ ਘਰ ਅੰਦਰ ਆਪਣੇ ਆਪ ਨੂੰ ਬੰਦ ਕਰਕੇ ਬੈਠੇ ਵਿਅਕਤੀ ਨਾਲ ਜੁੜੀ ਗੰਭੀਰ ਘਟਨਾ ਨੂੰ ਪੁਲਿਸ ਅਤੇ ਵਿਸ਼ੇਸ਼ ਐਮਰਜੈਂਸੀ ਦਸਤੇ ਨੇ ਲੰਬੀ ਕਾਰਵਾਈ ਮਗਰੋਂ ਸੁਰੱਖਿਅਤ ਢੰਗ ਨਾਲ ਸੁਲਝਾ ਲਿਆ। ਇਸ ਦੌਰਾਨ ਭਾਰੀ ਹਥਿਆਰਾਂ ਅਤੇ ਸੁਰੱਖਿਆ ਸਾਜ਼ੋ-ਸਾਮਾਨ ਨਾਲ ਲੈਸ ਵਿਸ਼ੇਸ਼ ਪੁਲਿਸ ਦਸਤੇ ਮੌਕੇ ’ਤੇ ਤਾਇਨਾਤ ਰਹੇ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਲੋਅਰ ਮੇਨਲੈਂਡ ਐਮਰਜੈਂਸੀ ਰਿਸਪਾਂਸ ਟੀਮ ਨੂੰ ਬਖਤਰ ਬੰਦ ਵਾਹਨਾ ਨੂੰ ਸੱਦਿਆ ਗਿਆ। ਪੁਲਿਸ ਨੇ ਘਰ ਵਿਚ ਮੌਜੂਦ ਵਿਅਕਤੀ ਨਾਲ ਸਥਿਤੀ ਨੂੰ ਸ਼ਾਂਤੀ ਨਾਲ ਖ਼ਤਮ ਕਰਨ ਲਈ ਕਾਰਵਾਈ ਕੀਤੀ ਅਤੇ ਆਖ਼ਰਕਾਰ ਮਾਮਲਾ ਬਿਨਾਂ ਕਿਸੇ ਵੱਡੇ ਨੁਕਸਾਨ ਦੇ ਸੁਰੱਖਿਅਤ ਢੰਗ ਨਾਲ ਸੁਲਝਾ ਲਿਆ ਗਿਆ। ਘਟਨਾ ਦੌਰਾਨ ਆਮ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਕੈਂਸਰ ਪੀੜਤ ਬੱਚਿਆਂ ਲਈ ਪੁਲਿਸ ਮੁਲਾਜ਼ਮਾਂ ਵਲੋਂ ਸਾਈਕਲ ਯਾਤਰਾ ਅਗਲੀ ਖ਼ਬਰ ਐਡੀਲੇਡ ਪੱਡਲ ਜੰਪਰਜ਼ ਚੈਰਿਟੀ ਸਟੋਰ ਵਿਚ ਭਿਆਨਕ ਅੱਗ
Ad Position 24