14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਐਡੀਲੇਡ ਪੱਡਲ ਜੰਪਰਜ਼ ਚੈਰਿਟੀ ਸਟੋਰ ਵਿਚ ਭਿਆਨਕ ਅੱਗ

ਐਡੀਲੇਡ, 13 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ ਪੋਰਟ ਰੋਡ ਸਥਿਤ ‘ਪੱਡਲ ਜੰਪਰਜ਼’ ਚੈਰਿਟੀ ਸਟੋਰ ਵਿਚ ਭਿਆਨਕ ਅੱਗ ਲੱਗਣ ਕਾਰਨ ਸਟੋਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਅੱਗ ਕਾਰਨ ਹੋਏ ਨੁਕਸਾਨ ਅਤੇ ਵਿੱਤੀ ਘਾਟੇ ਦਾ ਮੁਲਾਂਕਣ ਅਜੇ ਕੀਤਾ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਐਡੀਲੇਡ, 13 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ ਪੋਰਟ ਰੋਡ ਸਥਿਤ ‘ਪੱਡਲ ਜੰਪਰਜ਼’ ਚੈਰਿਟੀ ਸਟੋਰ ਵਿਚ ਭਿਆਨਕ ਅੱਗ ਲੱਗਣ ਕਾਰਨ ਸਟੋਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।ਅੱਗ ਕਾਰਨ ਹੋਏ ਨੁਕਸਾਨ ਅਤੇ ਵਿੱਤੀ ਘਾਟੇ ਦਾ ਮੁਲਾਂਕਣ ਅਜੇ ਕੀਤਾ ਜਾ ਰਿਹਾ ਹੈ।‘ਪੱਡਲ ਜੰਪਰਜ਼’ ਵੱਲੋਂ ਚੈਰਿਟੀ ਸਟੋਰ ਰਾਹੀਂ ਇਕੱਠੇ ਕੀਤੇ ਫੰਡ ਦੱਖਣੀ ਆਸਟ੍ਰੇਲੀਆ ਭਰ ਵਿੱਚ ਲੋੜਵੰਦ ਬੱਚਿਆਂ ਅਤੇ ਪਰਿਵਾਰਾਂ ਦੀ ਸਹਾਇਤਾ ਲਈ ਵਰਤੇ ਜਾਂਦੇ ਹਨ। ਇਸ ਅੱਗ ਦੀ ਘਟਨਾ ਨੇ ਸੰਸਥਾ ਲਈ ਵੱਡਾ ਝਟਕਾ ਪੈਦਾ ਕੀਤਾ ਹੈ।ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਸਿਰਫ਼ ਦੋ ਦਿਨ ਪਹਿਲਾਂ ਮਿਡ-ਵਿੰਟਰ ਬਾਲ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿੱਚ ਸਿਆਸਤਦਾਨਾਂ, ਮੀਡੀਆ ਅਤੇ ਪ੍ਰਮੁੱਖ ਕਾਰੋਬਾਰੀ ਹਸਤੀਆਂ ਨੇ ਸ਼ਮੂਲੀਅਤ ਕਰਦਿਆਂ ‘ਪੱਡਲ ਜੰਪਰਜ਼’ ਸਮੇਤ ਸੂਬੇ ਦੀਆਂ ਹੋਰ ਚੈਰਿਟੀ ਸੰਸਥਾਵਾਂ ਲਈ ਫੰਡ ਇਕੱਠੇ ਕੀਤੇ ਸਨ। ਇਸ ਨੂੰ ਇੱਕ ਮਹੀਨਾ ਪਹਿਲਾਂ ਵੀ ਅੱਗ ਲਗਾਉਣ ਵਾਲਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਘਰ ’ਚ ਬੰਦ ਵਿਅਕਤੀ ਕਾਰਨ ਪੁਲਿਸ ਦੀ ਵੱਡੀ ਕਾਰਵਾਈ ਮਾਮਲਾ, ਸੁਰੱਖਿਅਤ ਢੰਗ ਨਾਲ ਸੁਲਝਿਆ ਅਗਲੀ ਖ਼ਬਰ ਸਕਾਟਲੈਂਡ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੀ ਵਧਦੀ ਗਿਣਤੀ ਬਣੀ ਗੰਭੀਰ ਖ਼ਤਰਾ
Ad Position 24