ਅਲਵਰ ਦੇ ਆਜ਼ਾਦ ਕੌਂਸਲਰ ਨੂੰ ਅਗਵਾ ਕਰਕੇ ਪੰਚਕੂਲਾ ਲਿਆਉਣ ਦਾ ਦੋਸ਼
ਪੰਚਕੂਲਾ, 16 ਸਤੰਬਰ (ਕਪਿਲ)- ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਵਾਰਡ ਨੰਬਰ-10 ਤੋਂ ਨਗਰ ਨਿਗਮ ਚੋਣ ਜਿੱਤੇ ਆਜ਼ਾਦ ਕੌਂਸਲਰ ਯੋਗੇਸ਼ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਪੰਚਕੂਲਾ ਦੇ ਬਿੱਲਾ ਸਥਿਤ ਸ਼ਿਵਜੋਤ ਰਿਜ਼ੋਰਟ ਵਿਚ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਦੀ ਸੂਚਨਾ ’ਤੇ ਰਾਮਗੜ੍ਹ ਚੌਕੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਪੰਚਕੂਲਾ, 16 ਸਤੰਬਰ (ਕਪਿਲ)- ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਵਾਰਡ ਨੰਬਰ-10 ਤੋਂ ਨਗਰ ਨਿਗਮ ਚੋਣ ਜਿੱਤੇ ਆਜ਼ਾਦ ਕੌਂਸਲਰ ਯੋਗੇਸ਼ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਪੰਚਕੂਲਾ ਦੇ ਬਿੱਲਾ ਸਥਿਤ ਸ਼ਿਵਜੋਤ ਰਿਜ਼ੋਰਟ ਵਿਚ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਦੀ ਸੂਚਨਾ ’ਤੇ ਰਾਮਗੜ੍ਹ ਚੌਕੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਸ਼ਿਕਾਇਤਕਰਤਾ ਰਾਕੇਸ਼ ਮਿਸ਼ਰਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਵਲੋਂ ਯੋਗੇਸ਼, ਉਸ ਦੀ ਪਤਨੀ ਅਤੇ ਦੋ ਬੱਚਿਆਂ ਨੂੰ ਅਗਵਾ ਕਰਕੇ ਇਥੇ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਯੋਗੇਸ਼ ਦਾ ਮੋਬਾਈਲ ਕਰੀਬ ਪੰਜ ਦਿਨਾਂ ਤੋਂ ਬੰਦ ਹੈ। ਪਰਿਵਾਰ ਨੇ ਇਸ ਸੰਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਰਾਮਗੜ੍ਹ ਚੌਕੀ ਦੇ ਜਾਂਚ ਅਧਿਕਾਰੀ ਕਿਰਪਾਲ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।