17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਚੰਡੀਗੜ੍ਹ ’ ਚ ਤੰਬਾਕੂ - ਨਿਯੰਤਰਣ ਉਲੰਘਣਾਵਾਂ ਵਿਰੁੱਧ ਕੀਤੀ ਸਾਂਝੀ ਕਾਰਵਾਈ

ਚੰਡੀਗੜ੍ਹ, 16 ਸਤੰਬਰ (ਮਾਰਕੰਡਾ)-ਚੰਡੀਗੜ੍ਹ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਨੁਸਾਰ ਅਤੇ ਸਕੱਤਰ ਸਿਹਤ ਅਤੇ ਵਧੀਕ ਸਕੱਤਰ ਸਿਹਤ ਚੰਡੀਗੜ੍ਹ ਪ੍ਰਸ਼ਾਸਨ ਦੀ ਅਗਵਾਈ ਹੇਠ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਵਾਲੀ ਇਕ ਸਾਂਝੀ ਟੀਮ ਨੇ ਚੰਡੀਗੜ੍ਹ ਵਿਚ ਤੰਬਾਕੂ-ਨਿਯੰਤਰਣ ਕਾਨੂੰਨਾਂ ਨੂੰ ਲਾਗੂ ਕਰਨ ਲਈ ਛਾਪਾ ਮਾਰਿਆ ਗਿਆ। ਟੀਮ ਵਿਚ ਸਿਹਤ ਵਿਭਾਗ, ਪੁਲਿਸ ਵਿਭਾਗ, ਕਾਨੂੰਨੀ ਮੈਟਰੋਲੋਜੀ ਵਿਭਾਗ ਅਤੇ ਖੁਰਾਕ ਸੁਰੱਖਿਆ ਅਤੇ ਡਰੱਗ ਕੰਟਰੋਲ ਵਿੰਗ ਦੇ ਅਧਿਕਾਰੀ ਸ਼ਾਮਲ ਸਨ।

Ad Position 21
No active advertisement
ਅਜੀਤ ਡੈਸਕ 17-09-2026
ਚੰਡੀਗੜ੍ਹ, 16 ਸਤੰਬਰ (ਮਾਰਕੰਡਾ)-ਚੰਡੀਗੜ੍ਹ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਨੁਸਾਰ ਅਤੇ ਸਕੱਤਰ ਸਿਹਤ ਅਤੇ ਵਧੀਕ ਸਕੱਤਰ ਸਿਹਤ ਚੰਡੀਗੜ੍ਹ ਪ੍ਰਸ਼ਾਸਨ ਦੀ ਅਗਵਾਈ ਹੇਠ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਵਾਲੀ ਇਕ ਸਾਂਝੀ ਟੀਮ ਨੇ ਚੰਡੀਗੜ੍ਹ ਵਿਚ ਤੰਬਾਕੂ-ਨਿਯੰਤਰਣ ਕਾਨੂੰਨਾਂ ਨੂੰ ਲਾਗੂ ਕਰਨ ਲਈ ਛਾਪਾ ਮਾਰਿਆ ਗਿਆ। ਟੀਮ ਵਿਚ ਸਿਹਤ ਵਿਭਾਗ, ਪੁਲਿਸ ਵਿਭਾਗ, ਕਾਨੂੰਨੀ ਮੈਟਰੋਲੋਜੀ ਵਿਭਾਗ ਅਤੇ ਖੁਰਾਕ ਸੁਰੱਖਿਆ ਅਤੇ ਡਰੱਗ ਕੰਟਰੋਲ ਵਿੰਗ ਦੇ ਅਧਿਕਾਰੀ ਸ਼ਾਮਲ ਸਨ। ਛਾਪੇਮਾਰੀ ਦੌਰਾਨ ਰਮੇਸ਼ ਚੰਦ, ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੇ ਵਸਨੀਕ, ਜੋ ਕਿ ਬੂਥ ਨੰਬਰ 5, ਸੈਕਟਰ 16-ਡੀ ਚੰਡੀਗੜ੍ਹ ਵਿਖੇ ਸ਼ਰਮਾ ਕਨਫੈਕਸ਼ਨਰੀ ਅਤੇ ਜੂਸ ਬਾਰ ਚਲਾਉਂਦੇ ਹਨ, ਨੂੰ ਇਕ ਵਿਦਿਅਕ ਸੰਸਥਾ ਦੇ 100 ਗਜ਼ ਦੇ ਅੰਦਰ ਖੁੱਲ੍ਹੀਆਂ ਅਤੇ ਆਯਾਤ ਕੀਤੀਆਂ ਸਿਗਰਟਾਂ ਵੇਚਦੇ ਹੋਏ ਪਾਇਆ ਗਿਆ। ਸੀ.ਓ.ਟੀ.ਪੀ.ਏ, 2003 ਦੀ ਧਾਰਾ 6(ਏ) ਦੇ ਤਹਿਤ ਨਿਰਧਾਰਤ ਸਾਈਨਬੋਰਡ ਵੀ ਪ੍ਰਦਰਸ਼ਿਤ ਨਹੀਂ ਕੀਤਾ ਗਿਆ। ਸਿਹਤ ਵਿਭਾਗ ਦੁਆਰਾ 1,000 ਅਤੇ ਆਬਕਾਰੀ ਵਿਭਾਗ ਦੁਆਰਾ 1,000 ਦਾ ਹੋਰ ਜੁਰਮਾਨਾ ਲਗਾਇਆ ਗਿਆ। ਆਬਕਾਰੀ ਵਿਭਾਗ ਦੁਆਰਾ ਲਗਭਗ 1,600 ਦੀ ਕੀਮਤ ਵਾਲੇ ਆਯਾਤ ਕੀਤੀਆਂ ਸਿਗਰਟਾਂ ਦੇ ਚਾਰ ਪੈਕੇਟ ਜ਼ਬਤ, ਜਦੋਂ ਕਿ ਰਿਟੇਲਰ ਦੁਆਰਾ ਲਗਭਗ 6,000 ਦੀ ਕੀਮਤ ਵਾਲੇ 15 ਪੈਕੇਟ ਖੁੱਲ੍ਹੀਆਂ ਸਿਗਰਟਾਂ ਨੂੰ ਨਸ਼ਟ ਕਰ ਦਿੱਤਾ ਗਿਆ। ਸੁਭਾਸ਼ ਜੋ ਕਿ ਬੂਥ ਨੰਬਰ 16 ਸੈਕਟਰ 16-ਡੀ ਚੰਡੀਗੜ੍ਹ ਵਿਖੇ ਸ਼ਰਮਾ ਕਨਫੈਕਸ਼ਨਰੀ ਚਲਾਉਂਦੇ ਹਨ, ਨੂੰ ਵੀ ਇੱਕ ਵਿਦਿਅਕ ਸੰਸਥਾ ਦੇ 100 ਗਜ਼ ਦੇ ਅੰਦਰ ਸਿਗਰਟ ਵੇਚਦੇ ਹੋਏ ਪਾਇਆ ਗਿਆ। ਚੰਦਰਮੋਹਨ ਜੋ ਕਿ ਬੂਥ ਨੰਬਰ 2 ਸੈਕਟਰ 16-ਡੀ ਚੰਡੀਗੜ੍ਹ ਵਿਖੇ ਸ਼ਰਾਬ ਅਤੇ ਬੀਅਰ ਦੇ ਬਾਹਰ ਕੋਲੋ ਖੁੱਲ੍ਹੀਆਂ ਅਤੇ ਆਯਾਤ ਕੀਤੀਆਂ ਸਿਗਰਟਾਂ ਬਰਾਮਦ ਹੋਈਆਂ। ਕੋਪਟਾ, 2003 ਦੀ ਧਾਰਾ 6(ਏ) ਦੇ ਤਹਿਤ ਨਿਰਧਾਰਤ ਸਾਈਨਬੋਰਡ ਵੀ ਪ੍ਰਦਰਸ਼ਿਤ ਨਹੀਂ ਕੀਤਾ ਗਿਆ। ਚੰਡੀਗੜ੍ਹ ਦੇ ਸੈਕਟਰ 16-ਡੀ ਸਥਿਤ ਐਸ.ਸੀ.ਓ 83-84 ਵਿਖੇ ਮਰਹਬਾ ਕੈਫੇ ਦੇ ਸੰਚਾਲਕ ਖਾਨ ਅਤੇ ਅਖਤਰ, ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ‘ਜੁਮੇਰਾਹ’ ਨਾਮ ਹੇਠ ਇੱਕ ਵੱਖਰਾ ਹੁੱਕਾ ਬਾਰ ਚਲਾਉਂਦੇ ਪਾਏ ਗਏ। ਅਹਾਤਾ ਦੀ ਤਲਾਸ਼ੀ ਦੌਰਾਨ ਸਾਂਝੀ ਟੀਮ ਨੇ 25 ਹੁੱਕਾ ਚਿਲਮ, ਹੁੱਕਾ ਵਿਚ ਵਰਤਣ ਲਈ ਤਿਆਰ ਕੀਤੇ ਗਏ ਸੁਆਦ ਵਾਲੇ ਤੰਬਾਕੂ ਗੁੜ ਦੇ ਅੱਠ ਪਾਊਚ, ਚਾਰ ਹੁੱਕਾ ਮਾਊਥਪੀਸ ਅਤੇ ਹੁੱਕਾ ਕੋਲਾ ਬ੍ਰਿਕੇਟ ਦਾ ਇੱਕ ਖੁੱਲ੍ਹਾ ਪੈਕੇਟ ਬਰਾਮਦ ਕੀਤਾ। ਇਸ ਕਾਰਵਾਈ ਦੌਰਾਨ ਦੁਕਾਨਦਾਰਾਂ ’ਤੇ ਕੁੱਲ 6,500 ਦਾ ਜੁਰਮਾਨਾ ਲਗਾਇਆ ਗਿਆ। ਆਬਕਾਰੀ ਵਿਭਾਗ ਨੇ ਗੈਰ-ਕਾਨੂੰਨੀ/ਆਯਾਤ ਕੀਤੀਆਂ ਸਿਗਰਟਾਂ ਵੀ ਜ਼ਬਤ ਕੀਤੀਆਂ ਜਿਨ੍ਹਾਂ ਦੀ ਅੰਦਾਜ਼ਨ ਥੋਕ ਕੀਮਤ 5,200 ਹੈ ਅਤੇ ਪ੍ਰਚੂਨ ਮੁੱਲ ਕਾਫ਼ੀ ਜ਼ਿਆਦਾ ਹੈ। ਜ਼ਬਤ ਕੀਤੇ ਗਏ ਸਿਗਰਟ ਦੇ ਪੈਕੇਟਾਂ ’ਤੇ 85 ਪ੍ਰਤੀਸ਼ਤ ਪੈਕੇਜਿੰਗ ਨੂੰ ਕਵਰ ਕਰਨ ਵਾਲੀਆਂ ਲਾਜ਼ਮੀ ਤਸਵੀਰ ਵਾਲੀਆਂ ਸਿਹਤ ਚੇਤਾਵਨੀਆਂ ਨਹੀਂ ਸਨ। ਇਸ ਤੋਂ ਇਲਾਵਾ, ਪ੍ਰਚੂਨ ਵਿਕਰੇਤਾਵਾਂ/ਵਿਕਰੇਤਾਵਾਂ ਦੁਆਰਾ ਲਗਭਗ 18,000 ਮੁੱਲ ਦੀਆਂ ਖੁੱਲ੍ਹੀਆਂ ਸਿਗਰਟਾਂ ਨੂੰ ਨਸ਼ਟ ਕਰ ਦਿੱਤਾ ਗਿਆ। ਪੁਲਿਸ ਵਿਭਾਗ ਨੇ ਛਾਪੇਮਾਰੀ ਦੌਰਾਨ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਲਈ ਤਿੰਨ ਵਿਅਕਤੀਆਂ ਦੇ ਚਲਾਨ ਵੀ ਜਾਰੀ ਕੀਤੇ। ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟਰ ਡਾ. ਸੁਮਨ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਗਠਿਤ ਸਥਾਈ ਟਾਸਕ ਫੋਰਸ ਭਵਿੱਖ ਵਿਚ ਵੀ ਅਜਿਹੀਆਂ ਇਨਫੋਰਸਮੈਂਟ ਮੁਹਿੰਮਾਂ ਚਲਾਉਂਦੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਸੀ . ਐਚ . ਬੀ. ਦੀਆਂ ਰਿਹਾਇਸ਼ੀ ਇਕਾਈਆਂ ’ ਚ ਲਿਫ਼ਟਾਂ ਲਗਾਉਣ ਦਾ ਰਾਹ ਪੱਧਰਾ ਅਗਲੀ ਖ਼ਬਰ ਅਲਵਰ ਦੇ ਆਜ਼ਾਦ ਕੌਂਸਲਰ ਨੂੰ ਅਗਵਾ ਕਰਕੇ ਪੰਚਕੂਲਾ ਲਿਆਉਣ ਦਾ ਦੋਸ਼
Ad Position 24