18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਧਰਮਗੜ੍ਹ ’ ਚ ਖੜ੍ਹੇ ਦੋ ਟਰੱਕਾਂ ਦੇ 10 ਟਾਇਰ ਰਿੰਮਾਂ ਸਮੇਤ ਚੋਰੀ

ਲਾਲੜੂ, 17 ਸਤੰਬਰ (ਰਾਜਬੀਰ ਸਿੰਘ)- ਲਾਲੜੂ ਥਾਣੇ ਅਧੀਨ ਪੈਂਦੇ ਪਿੰਡ ਧਰਮਗੜ੍ਹ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਸੰਪਰਕ ਸੜਕ ’ਤੇ ਖੜ੍ਹੇ ਦੋ ਟਰਾਲਿਆਂ ਦੇ 10 ਟਾਇਰ ਰਿੰਮਾਂ ਸਮੇਤ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟਰਾਲਾ ਮਾਲਕਾਂ ਵਲੋਂ ਇਸ ਸੰਬੰਧੀ ਥਾਣਾ ਲਾਲੜੂ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ।

Ad Position 21
No active advertisement
ਅਜੀਤ ਡੈਸਕ 18-09-2026
ਲਾਲੜੂ, 17 ਸਤੰਬਰ (ਰਾਜਬੀਰ ਸਿੰਘ)- ਲਾਲੜੂ ਥਾਣੇ ਅਧੀਨ ਪੈਂਦੇ ਪਿੰਡ ਧਰਮਗੜ੍ਹ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਸੰਪਰਕ ਸੜਕ ’ਤੇ ਖੜ੍ਹੇ ਦੋ ਟਰਾਲਿਆਂ ਦੇ 10 ਟਾਇਰ ਰਿੰਮਾਂ ਸਮੇਤ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟਰਾਲਾ ਮਾਲਕਾਂ ਵਲੋਂ ਇਸ ਸੰਬੰਧੀ ਥਾਣਾ ਲਾਲੜੂ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਟਰਾਲਾ ਮਾਲਕ ਰਾਜ ਕੁਮਾਰ ਪਿੰਡ ਧਰਮਗੜ੍ਹ ਨੇ ਦੱਸਿਆ ਕਿ ਉਸ ਨੇ ਧਰਮਗੜ੍ਹ ਮੁੱਖ ਸੜਕ ’ਤੇ ਪਿੰਡ ਤੋਂ ਕਰੀਬ 50 ਮੀਟਰ ਦੀ ਦੂਰੀ ’ਤੇ ਆਪਣਾ ਟਰੱਕ ਖੜ੍ਹਾ ਕੀਤਾ ਹੋਇਆ ਸੀ, ਜਦੋਂ ਸਵੇਰੇ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਨ੍ਹਾਂ ਦਾ ਟਰਾਲਾ ਇੰਟਰਲਾਕ ਟਾਇਲਾਂ ਤੇ ਖੜ੍ਹਿਆ ਸੀ ਅਤੇ ਇਸ ਦੇ ਟਰਾਲੇ ਦੇ ਪਿਛਲੇ ਦੋਹਾਂ ਪਾਸਿਆਂ ਤੋਂ 8 ਟਾਇਰ ਰਿੰਮਾਂ ਸਮੇਤ ਗਾਇਬ ਸਨ। ਉਸ ਨੇ ਦੱਸਿਆ ਕਿ ਇਹ ਟਾਇਰ ਕਰੀਬ ਇਕ ਮਹੀਨਾ ਪਹਿਲਾਂ ਹੀ ਪਵਾਏ ਸਨ, ਜਿਨ੍ਹਾਂ ’ਤੇ ਢਾਈ ਲੱਖ ਰੁ. ਤੋਂ ਵੱਧ ਦਾ ਖ਼ਰਚ ਆਇਆ ਸੀ। ਇਸੇ ਤਰ੍ਹਾਂ ਦੂਜੇ ਟਰਾਲਾ ਮਾਲਕ ਓਮ ਪ੍ਰਕਾਸ ਪਿੰਡ ਧਰਮਗੜ੍ਹ ਨੇ ਦੱਸਿਆ ਕਿ ਰਾਜ ਕੁਮਾਰ ਦੇ ਟਰਾਲੇ ਦੇ ਨੇੜੇ ਹੀ ਉਨ੍ਹਾਂ ਦਾ ਟਰਾਲਾ ਖੜ੍ਹਿਆ ਸੀ, ਜਿਸ ਦੇ ਪਿਛਲੇ ਟਾਇਰ ਗਾਇਬ ਸਨ ਅਤੇ ਉਨ੍ਹਾਂ ਨੇ ਪਿਛਲੇ ਹਫ਼ਤੇ ਹੀ ਦੋਵੇਂ ਨਵੇਂ ਟਾਇਰ ਪਵਾਏ ਸਨ, ਜਿਨ੍ਹਾਂ ਦੀ ਕੀਮਤ 50 ਹਜ਼ਾਰ ਰੁ. ਤੋਂ ਵੱਧ ਸੀ। ਇਹ ਦੋਵੇਂ ਟਾਇਰ ਵੀ ਅਣਪਛਾਤੇ ਵਿਅਕਤੀ ਰਾਤ ਸਮੇਂ ਰਿੰਮਾਂ ਸਮੇਤ ਚੋਰੀ ਕਰਕੇ ਲੈ ਗਏ। ਦੋਵੇਂ ਟਰਾਲਾ ਮਾਲਕਾਂ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਥਾਣਾ ਮੁਖੀ ਲਾਲੜੂ ਇੰਸਪੈਕਟਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਟਰਾਲਾ ਮਾਲਕਾਂ ਵਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਵਲੋਂ ਜਾਂਚ ਜਾਰੀ ਹੈ ਤੇ ਰਸਤੇ ਵਿਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਵੇਖੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਾਲੀ ਦਲ ( ਬ ) ਵਲੋਂ ਬਿਜਲੀ ਦੇ ਅਣ - ਐਲਾਨੇ ਕੱਟਾਂ ਦੇ ਵਿਰੋਧ ’ ਚ ਐੱਸ . ਡੀ . ਐੱਮ . ਦਫ਼ਤਰ ਵਿਖੇ ਲਗਾਇਆ ਧ... ਅਗਲੀ ਖ਼ਬਰ ਸ਼ਹਿਰ ’ ਚ ਲੱਗੇ ਗੰਦਗੀ ਦੇ ਵੱਡੇ - ਵੱਡੇ ਢੇਰਾਂ ਤੋਂ ਲੋਕ ਪ੍ਰੇਸ਼ਾਨ - ਰਾਣਾ ਗਿੱਲ
Ad Position 24