18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸ਼੍ਰੋਮਣੀ ਕਾਲੀ ਦਲ ( ਬ ) ਵਲੋਂ ਬਿਜਲੀ ਦੇ ਅਣ - ਐਲਾਨੇ ਕੱਟਾਂ ਦੇ ਵਿਰੋਧ ’ ਚ ਐੱਸ . ਡੀ . ਐੱਮ . ਦਫ਼ਤਰ ਵਿਖੇ ਲਗਾਇਆ ਧਰਨਾ

ਖਰੜ, 17 ਸਤੰਬਰ (ਜੰਡਪੁਰੀ/ਮਾਨ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਤੇ ਵਰਕਰਾਂ ਵਲੋਂ ਬਿਜਲੀ ਦੇ ਅਣ-ਐਲਾਨੇ ਕੱਟਾਂ ਦੇ ਵਿਰੋਧ ‘ਚ ਐੱਸ. ਡੀ.

Ad Position 21
No active advertisement
ਐੱਸ.ਡੀ.ਐੱਮ. ਦਫ਼ਤਰ ਖਰੜ ਵਿਖੇ ਬਿਜਲੀ ਦੇ ਅਣ-ਐਲਾਨੇ ਕੱਟਾਂ ਨੂੰ ਲੈ ਕੇ ਧਰਨਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਤੇ ਹੋਰ ਆਗੂ ਤੇ ਵਰਕਰ। ਤਸਵੀਰ : ਜੰਡਪੁਰੀ 18-09-2026
ਖਰੜ, 17 ਸਤੰਬਰ (ਜੰਡਪੁਰੀ/ਮਾਨ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਤੇ ਵਰਕਰਾਂ ਵਲੋਂ ਬਿਜਲੀ ਦੇ ਅਣ-ਐਲਾਨੇ ਕੱਟਾਂ ਦੇ ਵਿਰੋਧ ‘ਚ ਐੱਸ.ਡੀ.ਐੱਮ. ਦਫ਼ਤਰ ਅੱਗੇ ਮੌਜੂਦਾ ਸਰਕਾਰ ਖ਼ਿਲਾਫ਼ ਹੱਥਾਂ ‘ਚ ਤਖ਼ਤੀਆਂ ਫੜ੍ਹ ਕੇ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਜਿਥੇ ਬਿਜਲੀ ਅਣ-ਐਲਾਨ ਕੱਟਾਂ ਤੋਂ ਲੋਕ ਡਾਢ੍ਹੇ ਪ੍ਰੇਸ਼ਾਨ ਹਨ, ਉਥੇ ਹੀ ਖਰੜ ਦੇ ਵਿਕਾਸ ਨੂੰ ਵੀ ਸੂਬਾ ਸਰਕਾਰ ਵਲੋਂ ਕੋਈ ਤਰਜ਼ੀਹ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਬਿਜਲੀ ਦੇ ਕੱਟਾਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਬ) ਤੇ ਹੋਰਨਾਂ ਪਾਰਟੀਆਂ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜਵਾਬਦੇਹੀ ਮੰਗੀ ਗਈ ਤਾਂ ਉਨ੍ਹਾਂ ਨੇ ਬਿਜਲੀ ਸਪਲਾਈ ‘ਚ ਸੁਧਾਰ ਕਰਨ ਦੀ ਬਜਾਏ ਬਿਜਲੀ ਬੋਰਡ ਦੇ ਚੇਅਰਮੈਨ ਨੂੰ ਹੀ ਬਦਲ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਰੋਜ਼ਾਨਾ 12 ਤੋਂ 14 ਘੰਟੇ ਬਿਜਲੀ ਦੇ ਕੱਟ ਲੱਗ ਰਹੇ ਹਨ, ਜਿਸ ਕਾਰਨ ਗਰਮੀ ਦੇ ਇਸ ਮੌਸਮ ‘ਚ ਲੋਕਾਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਲਾਇਕੀ ਕਾਰਨ ਹੀ ਪੰਜਾਬ ਦੇ ਦੋ ਵੱਡੇ ਥਰਮਲ ਪਲਾਂਟ ਬੰਦ ਹੋ ਚੁੱਕੇ ਹਨ, ਜਿਸ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਸਥਾਨਕ ਲੋਕ ਵੀ ਹਾਜ਼ਰ ਸਨ, ਜਿਨ੍ਹਾਂ ਨੇ ਸੂਬਾ ਸਰਕਾਰ ਖ਼ਿਲਾਫ਼ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਭਾਰੀ ਰੋਸ ਜ਼ਾਹਿਰ ਕੀਤਾ। ਇਸ ਮੌਕੇ ਪਟਵਾਰੀ ਬਲਵਿੰਦਰ ਸਿੰਘ, ਹਰਸਿਮਰਨ ਸਿੰਘ ਬਿੰਨੀ, ਅਮਨ ਸ਼ਰਮਾ, ਹਿੰਮਤ ਸਿੰਘ ਦੇਸੂਮਾਜਰਾ, ਸ਼ਮਸ਼ੇਰ ਸਿੰਘ ਬਡਾਲੀ, ਮਾਨ ਸਿੰਘ ਸੈਣੀ, ਪ੍ਰਦੀਪ ਕੁਮਾਰ ਰੂੜਾ, ਜਸਪਾਲ ਸਿੰਘ ਲੱਕੀ ਮਾਵੀ, ਬਲਕਾਰ ਸਿੰਘ ਬੱਬੂ, ਅਮਰਜੀਤ ਸਿੰਘ ਮਿੰਟਾ, ਕੇਸਰ ਸਿੰਘ ਗੋਚਰ, ਦਲਜੀਤ ਸਿੰਘ ਕਾਲੇਵਾਲ, ਹਰਬੰਸ ਸਿੰਘ ਸਿੱਧੂ, ਲਖਵਿੰਦਰ ਸਿੰਘ ਸੇਖੋਂ, ਪਰਮਪ੍ਰੀਤ ਸਿੰਘ, ਸੁਸ਼ੀਲ ਕੁਮਾਰ, ਸਰਬਜੀਤ ਸਿੰਘ ਚੰਦੋਂ, ਸੰਤ ਸਿੰਘ ਮੂੰਧੋਂ, ਜਸਵਿੰਦਰ ਸਿੰਘ ਸੋਹਾਲੀ, ਜਸਪ੍ਰੀਤ ਸਿੰਘ ਜੱਸਾ, ਰਾਜਬੀਰ ਸਿੰਘ ਰਾਜੀ, ਸਤਿੰਦਰ ਸਿੰਘ, ਗਰੀਸ਼ ਕਪੂਰ, ਮੇਜਰ ਸਿੰਘ ਛੱਜੂਮਾਜਰਾ, ਬਲਜੀਤ ਸਿੰਘ ਰਡਿਆਲਾ, ਮੁਨੀਸ਼ ਕੁਮਾਰ ਮਾਜਰੀ, ਸੁਰਿੰਦਰ ਸਿੰਘ, ਜਰਨੈਲ ਸਿੰਘ ਦਰਪਣ, ਸੁਖਦੇਵ ਸਿੰਘ ਨਗਲ ਫੈਜ਼ਗੜ੍ਹ, ਗੋਪਾਲ ਸਿੰਘ ਸਰਪੰਚ, ਜਗਤਾਰ ਸਿੰਘ ਫ਼ਤਿਹਪੁਰ, ਰਣਜੀਤ ਸਿੰਘ ਦੁਸਾਰਨਾ, ਮਲਕੀਤ ਸਿੰਘ, ਅਰਵਿੰਦਰ ਸਿੰਘ ਬੈਂਸ, ਗੁਰਦੇਵ ਸਿੰਘ ਕੁਬਹੇੜੀ, ਬੱਬੂ ਸਹੌੜਾਂ, ਮਨਮੋਹਣ ਸਿੰਘ ਮਾਵੀ, ਸਵਰਨਜੀਤ ਸਿੰਘ ਜੇ. ਈ., ਅਮਨਪ੍ਰੀਤ ਸਿੰਘ ਅੰਮੂ ਤੇ ਵਿਕਰਮ ਸਿੰਘ ਗਰੇਵਾਲ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਸ਼ੰਬੂ ਰੇਲਵੇ ਪਟੜੀ ਵਿਖੇ ਹੋਏ ਵਿਸਫੋਟ ਦਾ- ਮਲੇਸ਼ੀਆ ਤੋਂ ਡਿਪੋਰਟ ਮੁਲਜ਼ਮਾਂ ਦੀ ਨਿਆਇਕ ਹਿਰਾਸਤ ’ ਚ ਵਾਧਾ ,... ਅਗਲੀ ਖ਼ਬਰ ਧਰਮਗੜ੍ਹ ’ ਚ ਖੜ੍ਹੇ ਦੋ ਟਰੱਕਾਂ ਦੇ 10 ਟਾਇਰ ਰਿੰਮਾਂ ਸਮੇਤ ਚੋਰੀ
Ad Position 24