18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

-ਮਾਮਲਾ ਸ਼ੰਬੂ ਰੇਲਵੇ ਪਟੜੀ ਵਿਖੇ ਹੋਏ ਵਿਸਫੋਟ ਦਾ- ਮਲੇਸ਼ੀਆ ਤੋਂ ਡਿਪੋਰਟ ਮੁਲਜ਼ਮਾਂ ਦੀ ਨਿਆਇਕ ਹਿਰਾਸਤ ’ ਚ ਵਾਧਾ , ਜਾਂਚ ਦੀ ਮਿਆਦ 90 ਦਿਨਾਂ ਤੋਂ ਵਧਾ ਕੇ 150 ਦਿਨ ਕੀਤੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 18-09-2026
ਐੱਸ. ਏ. ਐੱਸ. ਨਗਰ, 17 ਸਤੰਬਰ (ਕਪਿਲ ਵਧਵਾ)- ਸ਼ੰਭੂ ਰੇਲਵੇ ਪਟੜੀ ਵਿਸਫੋਟ ਮਾਮਲੇ ਵਿਚ ਮਲੇਸ਼ੀਆ ਤੋਂ ਡਿਪੋਰਟ ਕਰਕੇ ਭਾਰਤ ਲਿਆਂਦੇ ਮੁਲਜ਼ਮ ਗੁਰਵਿੰਦਰ ਸਿੰਘ ਵਾਸੀ ਖੁਰਚਨਪੁਰ ਅੰਬਾਲਾ ਅਤੇ ਮਨਜੀਤ ਸਿੰਘ ਵਾਸੀ ਚੱਪੜ ਘਨੌਰ ਪਟਿਆਲਾ ਦੀ ਨਿਆਂਇਕ ਹਿਰਾਸਤ ਵਿਚ 60 ਦਿਨਾਂ ਦਾ ਵਾਧਾ ਕੀਤਾ ਗਿਆ ਹੈ। ਐੱਨ. ਆਈ. ਏ. ਵਲੋਂ ਦੋਵਾਂ ਨੂੰ ਅਧਿਕਾਰਤ ਤੌਰ ’ਤੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਨਿਆਂਇਕ ਹਿਰਾਸਤ ਵਿਚ ਹਨ। ਇਸ ਮਾਮਲੇ ਵਿਚ ਐੱਨ.ਆਈ.ਏ. ਵਲੋਂ ਜਾਂਚ ਦੀ ਮਿਆਦ 90 ਦਿਨਾਂ ਤੋਂ ਵਧਾ ਕੇ 150 ਦਿਨ ਕਰਨ ਦੀ ਮੰਗ ਕੀਤੀ ਗਈ ਸੀ। ਜਾਂਚ ਏਜੰਸੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਜ਼ਬਤ ਕੀਤੇ ਚਾਰ ਮੋਬਾਈਲ ਫ਼ੋਨਾਂ ਦੀ ਫੋਰੈਂਸਿਕ ਜਾਂਚ ਰਿਪੋਰਟ ਮਿਲ ਚੁੱਕੀ ਹੈ, ਪਰ ਵੱਡੀ ਮਾਤਰਾ ਵਿਚ ਮਿਲੇ ਡਾਟੇ ਦੀ ਜਾਂਚ ਅਜੇ ਜਾਰੀ ਹੈ। ਇਸ ਤੋਂ ਇਲਾਵਾ ਕਥਿਤ ਸਾਜ਼ਿਸ਼, ਗਵਾਹਾਂ ਦੇ ਬਿਆਨ ਅਤੇ ਮੁਲਜ਼ਮਾਂ ਨਾਲ ਜੁੜੇ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ। ਐੱਨ. ਆਈ. ਏ. ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਮਾਮਲੇ ਦੀ ਜਾਂਚ ਅਹਿਮ ਪੜਾਅ ’ਤੇ ਹੈ ਅਤੇ ਇਸ ਵਿਚ ਗੰਭੀਰ ਸੁਰੱਖਿਆ ਪ੍ਰਭਾਵਾਂ ਦੇ ਨਾਲ ਕੌਮੀ ਤੇ ਕੌਮਾਂਤਰੀ ਸੰਬੰਧਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਅਦਾਲਤ ਨੇ ਜਾਂਚ ਦੀ ਪ੍ਰਗਤੀ ਅਤੇ ਹੋਰ ਹਿਰਾਸਤ ਦੇ ਕਾਰਨਾਂ ਨੂੰ ਧਿਆਨ ਵਿਚ ਰੱਖਦਿਆਂ ਅਰਜ਼ੀ ਮਨਜ਼ੂਰ ਕਰ ਲਈ। ਅੱਜ ਬਾਕੀ ਮੁਲਜ਼ਮਾਂ ਦੀ ਮੁਹਾਲੀ ਅਦਾਲਤ ਵਿਖੇ ਵੀਡੀਓ ਕਾਨਫਰਸਿੰਗ ਜਰੀਏ ਪੇਸ਼ੀ ਉਪਰੰਤ ਵਿਸ਼ੇਸ਼ ਜੱਜ ਐੱਨ. ਆਈ. ਏ. (ਮੁਹਾਲੀ) ਦਿਨੇਸ਼ ਕੁਮਾਰ ਵਧਵਾ ਨੇ ਅਗਲੀ ਸੁਣਵਾਈ 15 ਅਕਤੂਬਰ ਲਈ ਮੁਲਤਵੀ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੈਸ਼ਨਲ ਬੈਂਕ ਆਫ਼ਿਸਰਜ਼ ਐਸੋਸੀਏਸ਼ਨ ਵਲੋਂ ਪਣੇ ਬੈਂਕ ਅਧਿਕਾਰੀਆਂ ਲਈ ਮੁਫ਼ਤ ਫਾਈਬਰੋਸਕੈਨ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸ਼੍ਰੋਮਣੀ ਕਾਲੀ ਦਲ ( ਬ ) ਵਲੋਂ ਬਿਜਲੀ ਦੇ ਅਣ - ਐਲਾਨੇ ਕੱਟਾਂ ਦੇ ਵਿਰੋਧ ’ ਚ ਐੱਸ . ਡੀ . ਐੱਮ . ਦਫ਼ਤਰ ਵਿਖੇ ਲਗਾਇਆ ਧ...
Ad Position 24