ਰੋਟਰੀ ਕਲੱਬ ਖਰੜ ਵਲੋਂ ਵੱਖ - ਵੱਖ ਸਕੂਲਾਂ ਦੇ ਅਧਿਆਪਕਾਂ ਦਾ ਨੇਸ਼ਨ ਬਿਲਡਰਜ਼ ਐਵਾਰਡ ਨਾਲ ਸਨਮਾਨ
ਖਰੜ, 19 ਸਤੰਬਰ (ਗੁਰਮੁੱਖ ਸਿੰਘ ਮਾਨ)-ਰੋਟਰੀ ਕਲੱਬ ਖਰੜ ਵਲੋਂ ‘ਅਧਿਆਪਕ ਦਿਵਸ’ ਨੂੰ ਸਮਰਪਿਤ ਨੇਸ਼ਨ ਬਿਲਡਰਜ਼ ਐਵਾਰਡ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਸਕੂਲਾਂ ਦੇ ਸ਼ਾਨਦਾਰ ਕਾਰਗੁਜਾਰੀ ਵਾਲੇ ਉਨ੍ਹਾਂ ਅਧਿਆਪਕਾਂ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਦੀਆਂ ਸੇਵਾਵਾਂ ਦੀ ਸਿਫ਼ਾਰਸ਼ ਉਨ੍ਹਾਂ ਦੇ ਸਕੂਲ ਮੁਖੀਆਂ ਵਲੋਂ ਕੀਤੀ ਗਈ ਸੀ। ਰੋਟਰੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਰੋਟੇਰੀਅਨ ਰਾਕੇਸ਼ ਸਚਦੇਵਾ ਨੇ ਦੱਸਿਆ ਕਿ ਸਨਮਾਨਿਤ ਸ਼ਖ਼ਸੀਅਤਾਂ ‘ਚ ਪ੍ਰਿੰ.
ਖਰੜ, 19 ਸਤੰਬਰ (ਗੁਰਮੁੱਖ ਸਿੰਘ ਮਾਨ)-ਰੋਟਰੀ ਕਲੱਬ ਖਰੜ ਵਲੋਂ ‘ਅਧਿਆਪਕ ਦਿਵਸ’ ਨੂੰ ਸਮਰਪਿਤ ਨੇਸ਼ਨ ਬਿਲਡਰਜ਼ ਐਵਾਰਡ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਸਕੂਲਾਂ ਦੇ ਸ਼ਾਨਦਾਰ ਕਾਰਗੁਜਾਰੀ ਵਾਲੇ ਉਨ੍ਹਾਂ ਅਧਿਆਪਕਾਂ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਦੀਆਂ ਸੇਵਾਵਾਂ ਦੀ ਸਿਫ਼ਾਰਸ਼ ਉਨ੍ਹਾਂ ਦੇ ਸਕੂਲ ਮੁਖੀਆਂ ਵਲੋਂ ਕੀਤੀ ਗਈ ਸੀ। ਰੋਟਰੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਰੋਟੇਰੀਅਨ ਰਾਕੇਸ਼ ਸਚਦੇਵਾ ਨੇ ਦੱਸਿਆ ਕਿ ਸਨਮਾਨਿਤ ਸ਼ਖ਼ਸੀਅਤਾਂ ‘ਚ ਪ੍ਰਿੰ. ਜਸਵੀਰ ਚੰਦਰ ਏ. ਪੀ. ਜੇ. ਪਬਲਿਕ ਸਕੂਲ ਮੁੰਡੀ ਖਰੜ, ਰਸ਼ਮੀ ਰਾਜ, ਰੁਪਿੰਦਰ ਕੌਰ, ਗੁਰਬਖਸ਼ ਸਿੰਘ, ਸਰਿਤਾ ਰਾਣੀ, ਭਾਰਤੀ ਮਿੱਤਲ, ਅਮਨਦੀਪ ਕੌਰ, ਸੰਦੀਪ ਸਿੰਘ ਸੰਧੂ, ਮਨਮੀਤ ਕੌਰ ਤੇ ਨਿਕਿਤਾ ਗੁਪਤਾ ਆਦਿ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਪਾਠਕ੍ਰਮ ਦਾ ਗਿਆਨ ਹੀ ਨਹੀਂ ਦਿੰਦੇ, ਸਗੋਂ ਉਨ੍ਹਾਂ ਨੂੰ ਸੰਸਕਾਰ, ਜੀਵਨ-ਮੁੱਲ, ਜੀਵਨ-ਕੌਸ਼ਲ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਸਿੱਖਿਆ ਵੀ ਦਿੰਦੇ ਹਨ। ਇਸੇ ਦੌਰਾਨ ਪਾਸਟ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਮਨਮੋਹਨ ਸਿੰਘ ਨੇ ਕਿਹਾ ਕਿ ‘ਅਧਿਆਪਕ’ ਸ਼ਬਦ ਆਪਣੇ ਆਪ ‘ਚ ਸਨਮਾਨ ਦਾ ਪ੍ਰਤੀਕ ਹੈ। ਸਮਾਜ ‘ਚ ਅਧਿਆਪਕ ਦਾ ਸਥਾਨ ਹਮੇਸ਼ਾ ਵਿਸ਼ੇਸ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ ‘ਚ ਅਧਿਆਪਕਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਹ ਆਉਣ ਵਾਲੀ ਪੀੜ੍ਹੀ ਨੂੰ ਗਿਆਨ ਅਤੇ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ। ਸਮਾਰੋਹ ਦੇ ਮੁੱਖ ਮਹਿਮਾਨ ਰਾਜ ਪੁਰਸਕਾਰ ਜੇਤੂ ਸੇਵਾ-ਮੁਕਤ ਪ੍ਰਿੰ. ਗੁਰਮੀਤ ਸਿੰਘ ਨੇ ਕਿਹਾ ਕਿ ਅਧਿਆਪਕਾਂ ਨੂੰ ਆਪਣੇ ਗਿਆਨ ਅਤੇ ਤਜ਼ਰਬੇ ਨੂੰ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ। ਇਸ ਮੌਕੇ ਟੈਗੋਰ ਨਿਕੇਤਨ ਸਕੂਲ ਦੇ ਪ੍ਰਿੰ. ਜਿਤੇਂਦਰ ਗੁਪਤਾ, ਰੋਟੇਰੀਅਨ ਆਈ. ਏ. ਐਸ. ਸਿੰਘ ਕੋਰਾ, ਰੋਟੇਰੀਅਨ ਗਿਆਨ ਸਿੰਘ ਥਿੰਦ, ਰੋਟੇਰੀਅਨ ਤ੍ਰਿਲੋਕ ਆਨੰਦ, ਰੋਟੇਰੀਅਨ ਰਾਕੇਸ਼ ਮਨਚੰਦਾ, ਦਿਲਰਾਜ ਸਿੰਘ, ਅਮਨਦੀਪ ਗਰਗ, ਪ੍ਰਿਥੀਪਾਲ ਸਿੰਘ, ਰਣਜੀਤ ਸਿੰਘ ਰਾਏ ਅਤੇ ਐਡਵੋਕੇਟ ਸੁਸ਼ਾਂਤ ਕੌਸ਼ਲ ਸਮੇਤ ਰੋਟਰੀ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ।