20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਨੇ ਆਪਣੇ 25ਵੇਂ ਸਥਾਪਨਾ ਦਿਵਸ ਮੌਕੇ ਡੀ.ਐੱਸ.ਡਬਲਊ ਨੂੰ ਸੌਪਿਆ 25 ਨੁਕਾਤੀ ਮੰਗ-ਪੱਤਰ

ਚੰਡੀਗੜ੍ਹ, 19 ਸਤੰਬਰ (ਮਾਰਕੰਡਾ)- ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ (ਏ. ਐੱਸ.

Ad Position 21
No active advertisement
ਅਜੀਤ ਡੈਸਕ 20-09-2026
ਚੰਡੀਗੜ੍ਹ, 19 ਸਤੰਬਰ (ਮਾਰਕੰਡਾ)- ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ (ਏ.ਐੱਸ.ਏ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਅੱਜ ਆਪਣੇ 25ਵੇਂ ਸਥਾਪਨਾ ਦਿਵਸ ਦੇ ਮੌਕੇ ’ਤੇ ਡੀਨ ਆਫ਼ ਸਟੂਡੈਂਟ ਵੈਲਫੇਅਰ ਨੂੰ 25-ਨੁਕਾਤੀ ਮੰਗ ਪੱਤਰ ਸੌਂਪਿਆ ਗਿਆ। ਇਸ ਵਿਚ ਸਿੱਖਿਆ, ਸਕਾਲਰਸ਼ਿਪ, ਹੋਸਟਲ, ਰਾਖਵੇਂਕਰਨ, ਵਿਦਿਆਰਥੀ ਭਲਾਨਿਧਈ, ਵਿਦਿਆਰਥੀ ਪ੍ਰਤੀਤਾ ਅਤੇ ਸਮਾਜਿਕ ਨਿਆਂ ਨਾਲ ਸਬੰਧਤ ਮਹੱਤਵਪੂਰਨ ਮੁੱਦੇ ਚੁੱਕੇ ਗਏ। 25 ਨੁਕਾਤੀ ਮੰਗਾਂ ਵਿਚ ਐਸਸੀ/ਐਸਟੀ/ਓਬੀਸੀ ਅਤੇ ਹੋਰ ਪਛੜੇ ਵਿਦਿਆਰਥੀਆਂ ਲਈ ਹੋਸਟਲ ਸਹੂਲਤਾਂ, ਨਵੇਂ ਹੋਸਟਲਾਂ ਦੀ ਉਸਾਰੀ, ਸਕਾਲਰਸ਼ਿਪ ਦੇ ਆਧਾਰ ’ਤੇ ਦਾਖਲੇ ਵਿਚ ਸਹਾਇਤਾ, ਜਾਤੀ ਵਿਤਕਰੇ ਦੀਆਂ ਸ਼ਿਕਾਇਤਾਂ ’ਤੇ ਸਮੇਂ ਸਿਰ ਕਾਰਵਾਈ, ਐਸਸੀ/ਐਸਟੀ ਸੈੱਲ ਨੂੰ ਮਜ਼ਬੂਤ ਕਰਨ, ਪ੍ਰੀਖਿਆ ਨਤੀਜਿਆਂ ਦਾ ਸਮੇਂ ਸਿਰ ਐਲਾਨ, ਓਬੀਸੀ ਲਈ 27% ਰਾਖਵਾਂਕਰਨ ਨੂੰ ਪੂਰੀ ਤਰ੍ਹਾਂ ਲਾਗੂ ਕਰਨ, ਰਿਜ਼ਰਵੇਸ਼ਨ ਰੋਸਟਰ ਨੂੰ ਪਾਰਦਰਸ਼ੀ ਬਣਾਉਣ ਅਤੇ ਰਿਜ਼ਰਵਡ ਸ਼੍ਰੇਣੀ ਵਿਚ ਖਾਲੀ ਅਸਾਮੀਆਂ ਨੂੰ ਭਰਨਾ ਸ਼ਾਮਲ ਹੈ। ਇਹ ਮੈਮੋਰੰਡਮ ਤਰੱਕੀਆਂ ਵਿਚ ਰਾਖਵੇਂਕਰਨ ਅਤੇ ਜਿੱਥੇ ਲਾਗੂ ਹੋਵੇ ਠੇਕੇ, ਅਸਥਾਈ, ਐਡਹਾਕ ਅਤੇ ਗੈਸਟ ਫੈਕਲਟੀ ਨਿਯੁਕਤੀਆਂ ਵਿਚ ਰਾਖਵੇਂਕਰਨ ਦੀ ਮੰਗ ਵੀ ਕਰਦਾ ਹੈ। ਇਹ ਸੈਨੇਟ ਅਤੇ ਸਿੰਡੀਕੇਟ ਵਿਚ ਰਾਖਵੇਂਕਰਨ ਅਤੇ ਯੂਨੀਵਰਸਿਟੀ ਦੇ ਫੈਸਲਾ ਲੈਣ ਵਾਲੀਆਂ ਸੰਸਥਾਵਾਂ ਵਿਚ ਵਿਦਿਆਰਥੀਆਂ ਦੀ ਅਰਥਪੂਰਨ ਭਾਗੀਦਾਰੀ ਦੀ ਵੀ ਮੰਗ ਕੀਤੀ। ਇਸ ਤੋਂ ਇਲਾਵਾ ਸੈਕਟਰ-25 ਦੇ ਸਾਊਥ ਕੈਂਪਸ ਵਿਚ ਡਾ. ਬੀ.ਆਰ. ਅੰਬੇਡਕਰ ਲਾਇਬ੍ਰੇਰੀ ਬਣਾਉਣ, ਸਾਊਥ ਕੈਂਪਸ ਦੇ ਆਡੀਟੋਰੀਅਮ ਦਾ ਨਾਮ ਮਹਾਤਮਾ ਜੋਤੀਰਾਓ ਫੂਲੇ ਆਡੀਟੋਰੀਅਮ ਰੱਖਣ, ਸਿੱਖਿਆ ਵਿਭਾਗ ਵਿਚ ਮਾਤਾ ਸਾਵਿਤਰੀਬਾਈ ਫੂਲੇ ਐਜੂਕੇਸ਼ਨਲ ਚੇਅਰ ਸਥਾਪਤ ਕਰਨ, ਕਾਨੂੰਨ ਵਿਭਾਗ ਵਿਚ ਡਾ. ਬੀ.ਆਰ. ਅੰਬੇਡਕਰ ਦੀ ਮੂਰਤੀ ਲਗਾਉਣ ਅਤੇ ਫਾਤਿਮਾ ਸ਼ੇਖ ਦੇ ਨਾਮ ’ਤੇ ਇਕ ਹੋਸਟਲ ਬਣਾਉਣ ਦੀਆਂ ਮੰਗਾਂ ਵੀ ਕੀਤੀਆਂ ਗਈਆਂ ਹਨ। 25ਵੇਂ ਸਥਾਪਨਾ ਦਿਵਸ ਦੇ ਮੌਕੇ ’ਤੇ ਅਕਾਦਮਿਕ ਸਾਲ 2026-2027 ਲਈ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦੀ ਨਵੀਂ ਕਾਰਜਕਾਰੀ ਕਮੇਟੀ ਦਾ ਐਲਾਨ ਵੀ ਕੀਤਾ ਗਿਆ। ਜਿਸ ਵਿਚ ਪ੍ਰਧਾਨ ਐਸਪਿੰਦਰ, ਜਨਰਲ ਸਕੱਤਰ ਸੁਖਪ੍ਰੀਤ ਸਿੰਘ ਨੂੰ ਬਣਾਇਆ ਗਿਆ। ਇਸ ਮੌਕੇ ਏ.ਐੱਸ.ਏ ਦੇ ਨਵੇਂ ਪ੍ਰਧਾਨ ਅਸਪਿੰਦਰ ਨੇ ਕਿਹਾ ਕਿ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੇ ਹਰ ਵਾਰਡ ’ ਚ ਬਿਨਾਂ ਵਿਤਕਰੇ ਤੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ - ਓ . ਕੇ . ਅਗਲੀ ਖ਼ਬਰ ਮਨੀਮਾਜਰਾ ਦੀ ਫਾਰਮਾਸਿਊਟੀਕਲ ਕੰਪਨੀ ਨਾਲ 1.96 ਕਰੋੜ ਦੀ ਸਾਈਬਰ ਠੱਗੀ ’ ਚ 3 ਹੋਰ ਮੁਲਜ਼ਮ ਗ੍ਰਿਫ਼ਤਾਰ
Ad Position 24