ਇਕ ਕਰੋੜ ਦੀ ਲਾਗਤ ਨਾਲ ਬਣੀ ਸੜਕ ਰਾਤੋ - ਰਾਤ ਪੁੱਟੀ , ਨਗਰ ਕੌਂਸਲ ਨੇ ਜੇ . ਸੀ . ਬੀ . ਕੀਤੀ ਜ਼ਬਤ
‘ਫਿਟ ਗਰਲ’ ਵਿਸ਼ੇ ’ਤੇ ਕਸੌਲੀ ਤੋਂ ਅੰਮ੍ਰਿਤਸਰ ਲਈ ਕੱਢੀ ਕਾਰ ਰੈਲੀ
ਡੇਰਾਬੱਸੀ, 20 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੀ ਸਭ ਤੋਂ ਚੌੜੀ ਹੈਬਤਪੁਰ ਸੜਕ ’ਤੇ ਸ਼ਨੀਵਾਰ ਰਾਤ ਕਰੀਬ 8 ਵਜੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਜੇ. ਸੀ.
ਡੇਰਾਬੱਸੀ, 20 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੀ ਸਭ ਤੋਂ ਚੌੜੀ ਹੈਬਤਪੁਰ ਸੜਕ ’ਤੇ ਸ਼ਨੀਵਾਰ ਰਾਤ ਕਰੀਬ 8 ਵਜੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਜੇ. ਸੀ. ਬੀ. ਮਸ਼ੀਨ ਨਾਲ ਨਵੀਂ ਬਣੀ ਸੜਕ ਦਾ ਵੱਡਾ ਹਿੱਸਾ ਪੁੱਟ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਖੁਦਾਈ ਸੀਵਰੇਜ ਕੁਨੈਕਸ਼ਨ ਜੋੜਨ ਲਈ ਕੀਤੀ ਜਾ ਰਹੀ ਸੀ। ਸੂਚਨਾ ਮਿਲਣ ’ਤੇ ਨਗਰ ਕੌਂਸਲ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕੰਮ ਬੰਦ ਕਰਵਾ ਦਿੱਤਾ ਅਤੇ ਜੇ.ਸੀ.ਬੀ. ਮਸ਼ੀਨ ਜ਼ਬਤ ਕਰ ਲਈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਵਲੋਂ ਹੈਬਤਪੁਰ ਸੜਕ ਦੇ ਸੁਧਾਰ ਅਤੇ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਇਸ ਤੋਂ ਬਾਅਦ ਕਰੀਬ ਇਕ ਕਰੋੜ ਰੁ. ਦੀ ਲਾਗਤ ਨਾਲ ਸੜਕ ਦੀ ਰੀਕਾਰਪੇਟਿੰਗ ਕੀਤੀ ਗਈ ਸੀ। ਨਵੀਂ ਸੜਕ ਦੀ ਖੁਦਾਈ ਨਾਲ ਸਰਕਾਰੀ ਖ਼ਰਚੇ ਅਤੇ ਸੜਕ ਦੀ ਸੰਭਾਲ ’ਤੇ ਸਵਾਲ ਉੱਠ ਰਹੇ ਹਨ। ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਵੱਡੇ ਬਿਲਡਰਾਂ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਵੱਲੋਂ ਬਿਨਾਂ ਮਨਜ਼ੂਰੀ ਸੜਕਾਂ ਪੁੱਟ ਕੇ ਕੁਨੈਕਸ਼ਨ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਮਾਮਲੇ ਦੀ ਜਾਂਚ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਮੌਕੇ ’ਤੇ ਮੌਜੂਦ ਕੰਪਨੀ ਦੇ ਜਨਰਲ ਮੈਨੇਜਰ ਪ੍ਰਦੀਪ ਕੁਮਾਰ ਨੇ ਸੜਕ ਦੀ ਪੂਰੀ ਮੁਰੰਮਤ ਕਰਵਾ ਕੇ ਪਹਿਲਾਂ ਵਰਗੀ ਹਾਲਤ ਵਿਚ ਬਹਾਲ ਕਰਨ ਦਾ ਭਰੋਸਾ ਦਿੱਤਾ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਨੇ ਦੱਸਿਆ ਕਿ ਜੇ.ਸੀ.ਬੀ. ਮਸ਼ੀਨ ਦਫ਼ਤਰ ਵਿਚ ਬੰਦ ਕਰ ਦਿੱਤੀ ਗਈ ਹੈ। ਕਾਨੂੰਨ ਮੁਤਾਬਿਕ ਜੁਰਮਾਨਾ ਲਗਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।