ਪੀ.ਐੱਸ.ਯੂ ਲਲਕਾਰ ਵਿਦਿਆਰਥੀ ਇਕਾਈ ਦੀ ਹੋਈ ਚੋਣ, ਸਾਰਾਹ ਨੂੰ ਬਣਾਇਆ ਪ੍ਰਧਾਨ
ਚੰਡੀਗੜ੍ਹ, 22 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਵਿਖੇ ਪੀ. ਐਸ.
ਚੰਡੀਗੜ੍ਹ, 22 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਵਿਖੇ ਪੀ.ਐਸ.ਯੂ (ਲਲਕਾਰ) ਚੰਡੀਗੜ੍ਹ ਇਕਾਈ ਸੈਸ਼ਨ 2026-27 ਕਮੇਟੀ ਦੀ ਚੋਣ ਕਰਵਾਈ ਗਈ। ਨਵੀਂ ਕਮੇਟੀ ਵਿਚ ਮੈਂਬਰਾਂ ਨੇ ਜੋਬਨਪ੍ਰੀਤ, ਸਾਰਾਹ, ਰੁਚੀ, ਜਸਮੀਨ ਅਤੇ ਗੁਰਦੀਪ ਨੂੰ ਦੀ ਚੋਣ ਕੀਤੀ ਗਈ। ਮੈਂਬਰਾਂ ਨੇ ਸਾਰਾਹ ਨੂੰ ਪ੍ਰਧਾਨ, ਰੁਚੀ ਨੂੰ ਸਕੱਤਰ ਅਤੇ ਜਸਮੀਨ ਨੂੰ ਖਜ਼ਾਨਚੀ ਚੁਣਿਆ ਗਿਆ। ਮੀਟਿੰਗ ਦੀ ਸ਼ੁਰੂਆਤ ਅੱਜ ਦੀਆਂ ਬਦਲਦੀ ਸਿਆਸੀ ਹਾਲਤਾਂ ਉੱਤੇ ਚਾਨਣਾ ਪਾਉਂਦਿਆਂ ਕੀਤੀ ਗਈ। ਪਿਛਲੇ ਇਕ ਸਾਲ ਵਿਚ ਸਰਮਾਏਦਾਰਾ ਮੁਨਾਫਾਖੋਰੀ ਕਰਕੇ ਡਿੱਗਦੇ ਅਰਥਚਾਰੇ ਨੇ ਲੋਕਾਂ ਨੂੰ ਦੀਆਂ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਕਰ ਦਿੱਤਾ ਹੈ। ਸਰਕਾਰ ਧਨਾਢਾਂ ਦੇ ਕਰਜੇ ਮਾਫੀਆਂ, ਟੈਕਸ ਰਿਆਇਤਾਂ ਆਦਿ ਲੋਕਾਂ ਉੱਤੇ ਇਸਦਾ ਬੋਝ ਵਧਾ ਕੇ ਕਰ ਰਹੀ ਹੈ, ਪਰ ਸਿੱਖਿਆ ਅਤੇ ਰੁਜ਼ਗਾਰ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਅੱਜ ਦੇਸ਼ ਵਿਚ ਗ੍ਰੈਜੂਏਸ਼ਨ ਕਰ ਚੁੱਕੇ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 27% ਤੱਕ ਪਹੁੰਚ ਚੁੱਕੀ ਹੈ। ਬੇਰੁਜ਼ਗਾਰੀ ਅਤੇ ਆਰਥਿਕ ਤੰਗੀ ਨਾਲ ਸਿੱਖਿਆ ਦੇ ਨਿੱਜੀਕਰਨ ਕਰਕੇ ਵਧਦੀਆਂ ਫੀਸਾਂ ਕਰਕੇ ਵਿਦਿਆਰਥੀ ਬੇਹੱਦ ਮਾਨਸਿਕ ਤਣਾਅ ਵਿਚੋਂ ਗੁਜਰ ਰਹੇ ਹਨ। ਹਜ਼ਾਰਾਂ ਹਰ ਸਾਲ ਖ਼ੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਪਿਛਲੇ ਸਮੇਂ ਵਿਚ ਹੋਏ ਮਜ਼ਦੂਰ ਅਤੇ ਵਿਦਿਆਰਥੀ ਸੰਘਰਸ਼ਾਂ ਨੇ ਲੋਕਾਂ ਦੇ ਵੱਡੇ ਸੰਘਰਸ਼ਾਂ ਦੀ ਖੜੋਤ ਨੂੰ ਮੁੜ ਸਰਗਰਮੀ ਵੱਲ ਧੱਕਿਆ ਹੈ, ਪਰ ਅਜੇ ਵੀ ਲੋਕਾਂ ਨੂੰ ਇਨਕਲਾਬੀ ਲੀਹਾਂ ਉੱਤੇ ਲਾਮਬੰਦ ਅਤੇ ਜਥੇਬੰਦ ਕਰਨ ਦਾ ਕਾਰਜ ਸਾਹਮਣੇ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵੀ ਵਿਦਿਆਰਥੀਆਂ ਉੱਤੇ ਵਧਦੀਆਂ ਫੀਸਾਂ, ਹੋਸਟਲਾਂ ਦੀ ਘਾਟ, ਬੋਲਣ ਦੀ ਅਜ਼ਾਦੀ ਉੱਤੇ ਹਮਲੇ ਅਤੇ ਆਰ.ਐਸ.ਐਸ ਦੀ ਦਖਲਅੰਦਾਜੀ ਨੂੰ ਟੱਕਰ ਦੇਣ ਲਈ ਇਨਕਲਾਬੀ ਲੀਹਾਂ ਉੱਤੇ ਵਿਦਿਆਰਥੀ ਜਥੇਬੰਦੀ ਦਾ ਵਿਸਥਾਰ ਕਰਨ ਦੀ ਗੱਲ ਕੀਤੀ ਗਈ। ਪਿਛਲੇ ਸਾਲ ਦੇ ਕਾਰਜਕਾਲ ਦੀ ਸਰਗਰਮੀ ਰਿਪੋਰਟ ਅਤੇ ਵਿੱਤੀ ਰਿਪੋਰਟ ਮੈਂਬਰਾਂ ਸਾਹਮਣੇ ਪੇਸ਼ ਕੀਤੀ ਗਈ, ਜੋ ਕਿ ਮੈਂਬਰਾਂ ਨੇ ਪਾਸ ਕਰ ਦਿੱਤੀ।