23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਚੰਡੀਗੜ੍ਹ ਨਿਗਮ ਚੋਣਾਂ ਲਈ ਵਾਰਡਾਂ ਦੇ ਰਾਖਵੇਂਕਰਨ ਮਗਰੋਂ ਬਦਲੇ ਚੋਣ ਸਮੀਕਰਨ , ਮਨੀਮਾਜਰਾ ਤੇ ਦਲੀਪ ਸ਼ਰਮਾ ਦੀ ਸਰਗਰਮੀ ਚਰਚਾ ’ ਚ

ਚੰਡੀਗੜ੍ਹ, 22 ਸਤੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਨਗਰ ਨਿਗਮ ਦੇ ਵਾਰਡਾਂ ਦੇ ਰਾਖਵੇਂਕਰਨ ਤੋਂ ਬਾਅਦ ਹੋਈ ਪਹਿਲੀ ਹਾਊਸ ਮੀਟਿੰਗ ਵਿਚ ਇਸ ਦਾ ਅਸਰ ਸਦਨ ਦੀ ਕਾਰਵਾਈ ਦੌਰਾਨ ਵੀ ਨਜ਼ਰ ਆਇਆ। ਮੰਗਲਵਾਰ ਨੂੰ ਹੋਈ ਜਨਰਲ ਹਾਊਸ ਮੀਟਿੰਗ ‘ਚ ਭਾਜਪਾ ਕੌਂਸਲਰ ਦਲੀਪ ਸ਼ਰਮਾ ਨੇ ਮਨੀਮਾਜਰਾ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਉਂਦਿਆਂ ਉਨ੍ਹਾਂ ਦੇ ਹੱਲ ਦੀ ਮੰਗ ਕੀਤੀ।

Ad Position 21
No active advertisement
ਚੰਡੀਗੜ੍ਹ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਦੌਰਾਨ ਮਨੀਮਾਜਰਾ ਨਾਲ ਸੰਬੰਧਿਤ ਵੱਖ-ਵੱਖ ਸਮੱਸਿਆਵਾਂ ਬਾਰੇ ਜਾਣੂੰ ਕਰਵਾਉਂਦੇ ਭਾਜਪਾ ਕੌਂਸਲਰ ਦਲੀਪ ਸ਼ਰਮਾ। ਤਸਵੀਰ : ਕਮਲਜੀਤ ਸਿੰਘ 23-09-2026

ਚੰਡੀਗੜ੍ਹ, 22 ਸਤੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਨਗਰ ਨਿਗਮ ਦੇ ਵਾਰਡਾਂ ਦੇ ਰਾਖਵੇਂਕਰਨ ਤੋਂ ਬਾਅਦ ਹੋਈ ਪਹਿਲੀ ਹਾਊਸ ਮੀਟਿੰਗ ਵਿਚ ਇਸ ਦਾ ਅਸਰ ਸਦਨ ਦੀ ਕਾਰਵਾਈ ਦੌਰਾਨ ਵੀ ਨਜ਼ਰ ਆਇਆ। ਮੰਗਲਵਾਰ ਨੂੰ ਹੋਈ ਜਨਰਲ ਹਾਊਸ ਮੀਟਿੰਗ ‘ਚ ਭਾਜਪਾ ਕੌਂਸਲਰ ਦਲੀਪ ਸ਼ਰਮਾ ਨੇ ਮਨੀਮਾਜਰਾ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਉਂਦਿਆਂ ਉਨ੍ਹਾਂ ਦੇ ਹੱਲ ਦੀ ਮੰਗ ਕੀਤੀ। ਇਸ ਤੋਂ ਬਾਅਦ ਮਨੀਮਾਜਰਾ ਨੂੰ ਲੈ ਕੇ ਉਨ੍ਹਾਂ ਦੀ ਸਰਗਰਮੀ ਸਿਆਸੀ ਹਲਕਿਆਂ ‘ਚ ਚਰਚਾ ਦਾ ਵਿਸ਼ਾ ਬਣ ਗਈ। ਦਰਅਸਲ, ਵਾਰਡ ਰਾਖਵੇਂਕਰਨ ਵਿਚ ਬਾਪੂ ਧਾਮ ਵਾਰਡ ਨੂੰ ਐਸ.ਸੀ. ਸ਼੍ਰੇਣੀ ਲਈ ਰਾਖਵਾਂ ਕੀਤੇ ਜਾਣ ਤੋਂ ਬਾਅਦ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਭਾਜਪਾ ਕੌਂਸਲਰ ਦਲੀਪ ਸ਼ਰਮਾ ਦੇ ਸੰਭਾਵਿਤ ਚੋਣ ਵਾਰਡ ਨੂੰ ਲੈ ਕੇ ਸਵਾਲ ਖੜ੍ਹਾ ਹੋ ਗਿਆ ਹੈ। ਇਸ ਪਿਛੋਕੜ ‘ਚ ਮੰਗਲਵਾਰ ਦੀ ਹਾਊਸ ਮੀਟਿੰਗ ਦੌਰਾਨ ਮਨੀਮਾਜਰਾ ਦੇ ਮੁੱਦਿਆਂ ਨੂੰ ਦਿੱਤੀ ਗਈ ਤਰਜੀਹ ਨੂੰ ਕੁਝ ਸਿਆਸੀ ਹਲਕਿਆਂ ਵਲੋਂ ਉਨ੍ਹਾਂ ਦੀ ਸੰਭਾਵਿਤ ਨਵੀਂ ਚੋਣੀ ਦਿਸ਼ਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਦਲੀਪ ਸ਼ਰਮਾ ਵਲੋਂ ਮਨੀਮਾਜਰਾ ਤੋਂ ਨਗਰ ਨਿਗਮ ਚੋਣ ਲੜਨ ਜਾਂ ਇਸ ਸਬੰਧੀ ਆਪਣੀ ਦਾਅਵੇਦਾਰੀ ਪੇਸ਼ ਕਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਇਸ ਲਈ ਮਨੀਮਾਜਰਾ ਤੋਂ ਉਨ੍ਹਾਂ ਦੀ ਸੰਭਾਵਿਤ ਦਾਅਵੇਦਾਰੀ ਫਿਲਹਾਲ ਸਿਆਸੀ ਚਰਚਾ ਤੱਕ ਹੀ ਸੀਮਤ ਹੈ। ਨਿਗਮ ਦੀ ਜਨਰਲ ਹਾਊਸ ਮੀਟਿੰਗ ਦੀ ਕਾਰਵਾਈ ਦੌਰਾਨ ਵਾਰਡ ਰਾਖਵੇਂਕਰਨ ਤੋਂ ਬਾਅਦ ਬਣੇ ਚੋਣੀ ਮਾਹੌਲ ਦਾ ਅਸਰ ਹੋਰ ਮੁੱਦਿਆਂ ’ਤੇ ਵੀ ਦਿਖਾਈ ਦਿੱਤਾ। ਮੀਟਿੰਗ ਵਿਚ 29 ਮੁੱਖ ਪ੍ਰਸਤਾਵਾਂ ਤੋਂ ਇਲਾਵਾ ਇਕ ਸਪਲੀਮੈਂਟਰੀ ਪ੍ਰਸਤਾਵ ਪੇਸ਼ ਕੀਤਾ ਗਿਆ। ਕਈ ਕੌਂਸਲਰਾਂ ਵਲੋਂ ਪ੍ਰਸਤਾਵਾਂ ’ਤੇ ਪਹਿਲਾਂ ਚਰਚਾ ਕਰਨ ’ਤੇ ਜ਼ੋਰ ਦਿੱਤਾ ਗਿਆ। ਭਾਜਪਾ ਕੌਂਸਲਰ ਕੰਵਰ ਰਾਣਾ ਦਾ ਕਹਿਣਾ ਸੀ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਹੁਣ ਸਮਾਂ ਸੀਮਤ ਹੈ, ਇਸ ਲਈ ਹਾਊਸ ਵਿਚ ਪੇਸ਼ ਕੀਤੇ ਗਏ ਪ੍ਰਸਤਾਵਾਂ ’ਤੇ ਪਹਿਲ ਦੇ ਆਧਾਰ ’ਤੇ ਚਰਚਾ ਕਰਕੇ ਉਨ੍ਹਾਂ ਦਾ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਸਿਫਰ ਕਾਲ ਦੌਰਾਨ ਕੌਂਸਲਰਾਂ ਨੂੰ ਆਪਣੇ-ਆਪਣੇ ਵਾਰਡਾਂ ਅਤੇ ਇਲਾਕਿਆਂ ਨਾਲ ਸਬੰਧਤ ਮੁੱਦੇ ਉਠਾਉਣ ਦਾ ਮੌਕਾ ਦੇਣ ਦੀ ਗੱਲ ਆਖੀ ਗਈ। ਇਸ ਕਾਰਨ ਸਿਫਰ ਕਾਲ ਦੌਰਾਨ ਆਪਣੀ ਗੱਲ ਰੱਖਣ ਲਈ ਉਡੀਕ ਕਰ ਰਹੇ ਕੌਂਸਲਰਾਂ ਦੀ ਵਾਰੀ ਬਾਅਦ ਵਿਚ ਆਈ। ਮੀਟਿੰਗ ਦੌਰਾਨ ਕਈ ਕੌਂਸਲਰਾਂ ਨੇ ਆਪਣੇ ਇਲਾਕਿਆਂ ਦੀਆਂ ਸਥਾਨਕ ਸਮੱਸਿਆਵਾਂ ਨੂੰ ਵੀ ਹਾਊਸ ਦੇ ਧਿਆਨ ‘ਚ ਲਿਆਉਂਦਿਆਂ ਹੱਲ ਦੀ ਮੰਗ ਕੀਤੀ। ਨਵੇਂ ਵਾਰਡਾਂ ਨੂੰ ਲੈ ਕੇ ਸਿਆਸੀ ਚਰਚਾਵਾਂ ਤੇਜ਼ ਵਾਰਡਾਂ ਦੇ ਰਾਖਵੇਂਕਰਨ ਦੀ ਤਸਵੀਰ ਸਪੱਸ਼ਟ ਹੋਣ ਤੋਂ ਬਾਅਦ ਹੁਣ ਮੌਜੂਦਾ ਕੌਂਸਲਰਾਂ ਦੇ ਸੰਭਾਵਿਤ ਨਵੇਂ ਵਾਰਡਾਂ ਨੂੰ ਲੈ ਕੇ ਸਿਆਸੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਕਈ ਕੌਂਸਲਰਾਂ ਲਈ ਰਾਖਵੇਂਕਰਨ ਕਾਰਨ ਮੌਜੂਦਾ ਵਾਰਡ ਤੋਂ ਚੋਣ ਲੜਨ ਦੀ ਸਥਿਤੀ ਬਦਲੀ ਹੈ। ਅਜਿਹੇ ਵਿਚ ਵੱਖ-ਵੱਖ ਕੌਂਸਲਰਾਂ ਦੀਆਂ ਸਰਗਰਮੀਆਂ ਅਤੇ ਉਨ੍ਹਾਂ ਵਲੋਂ ਉਠਾਏ ਜਾ ਰਹੇ ਇਲਾਕਾਈ ਮੁੱਦੇ ਵੀ ਚੋਣੀ ਨਜ਼ਰੀਏ ਤੋਂ ਚਰਚਾ ਦਾ ਵਿਸ਼ਾ ਬਣ ਰਹੇ ਹਨ। ਮੰਗਲਵਾਰ ਦੀ ਮੀਟਿੰਗ ‘ਚ ਮਨੀਮਾਜਰਾ ਦੇ ਮੁੱਦਿਆਂ ਨੂੰ ਭਾਜਪਾ ਕੌਂਸਲਰ ਦਲੀਪ ਸ਼ਰਮਾ ਵਲੋਂ ਦਿੱਤੀ ਗਈ ਤਰਜੀਹ ਨੇ ਵੀ ਇਸੇ ਕੜੀ ਵਿਚ ਸਿਆਸੀ ਚਰਚਾ ਨੂੰ ਜਨਮ ਦਿੱਤਾ ਹੈ। ਹੁਣ ਆਉਣ ਵਾਲੇ ਸਮੇਂ ਵਿਚ ਇਹ ਦੇਖਣਾ ਹੋਵੇਗਾ ਕਿ ਨਵੀਂ ਵਾਰਡ ਹੱਦਬੰਦੀ ਅਤੇ ਰਾਖਵੇਂਕਰਨ ਤੋਂ ਬਾਅਦ ਕੌਂਸਲਰ ਆਪਣੀਆਂ ਅਗਲੀਆਂ ਚੁਣਾਵੀਂ ਸਰਗਰਮੀਆਂ ਕਿਸ ਖੇਤਰ ਵਿਚ ਕੇਂਦਰਿਤ ਕਰਦੇ ਹਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ ਚ ਫੈਲੇ ਨਸ਼ਿਆਂ ਲਈ ਪੰਜਾਬ ਸਰਕਾਰ ਦੇ ਨਾਲ - ਨਾਲ ਕੇਂਦਰ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ - ਮੱਛਲੀ ਕਲਾਂ ਅਗਲੀ ਖ਼ਬਰ ਮੁਬਾਰਿਕਪੁਰ ਦੇ ਘੱਗਰ ਕਾਜਵੇ ਨੇੜੇ ਕੂੜੇ ਤੇ ਝਾੜੀਆਂ ਨੂੰ ਲੱਗੀ ਅੱਗ
Ad Position 24