23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਜਾਬ ’ ਚ ਫੈਲੇ ਨਸ਼ਿਆਂ ਲਈ ਪੰਜਾਬ ਸਰਕਾਰ ਦੇ ਨਾਲ - ਨਾਲ ਕੇਂਦਰ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ - ਮੱਛਲੀ ਕਲਾਂ

ਐੱਸ. ਏ.

Ad Position 21
No active advertisement
ਪਿੰਡ ਤੰਗੌਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਤੇ ਹੋਰ ਪਤਵੰਤੇ। ਅਜੀਤ ਤਸਵੀਰ 23-09-2026
ਐੱਸ. ਏ. ਐੱਸ. ਨਗਰ, 22 ਸਤੰਬਰ (ਪ੍ਰੋ. ਅਵਤਾਰ ਸਿੰਘ)- ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜੇਕਰ ਪੰਜਾਬ ਪ੍ਰਤੀ ਜਰਾ ਜਿੰਨੀ ਵੀ ਗੰਭੀਰ ਹੁੰਦੀ ਤਾਂ ਅੱਜ ਸੂਬੇ ਵਿਚ ਨਸ਼ੇ ਦਾ ਛੇਵਾਂ ਦਰਿਆ ਸਾਡੀ ਨੌਜਵਾਨ ਪੀੜ੍ਹੀ ਨੂੰ ਖੋਖਲਾ ਨਾ ਕਰ ਰਿਹਾ ਹੁੰਦਾ। ਸੂਬੇ ਵਿਚ ਫੈਲੇ ਨਸ਼ਿਆਂ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪਿੰਡ ਤੰਗੌਰੀ ਸਥਿਤ ਮਨਜੀਤ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਦੁਆਰਾ ਪੰਜਾਬ ‘ਚ ਕੱਢੀ ਜਾ ਰਹੀ ਨਸ਼ਾ ਵਿਰੋਧੀ ਯਾਤਰਾ ‘ਤੇ ਟਿੱਪਣੀ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬੀਆਂ ਦੀ ਹਮਦਰਦੀ ਬਟੋਰਨ ਲਈ ਭਾਜਪਾ ਦੁਆਰਾ ਨਸ਼ਾ ਵਿਰੋਧੀ ਯਾਤਰਾ ਦਾ ਢੌਂਗ ਰਚਾਇਆ ਜਾ ਰਿਹਾ ਹੈ, ਪਰ ਇਹ ਗੱਲ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਕੇਂਦਰ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਅੱਖਾਂ ਬੰਦ ਕਰਕੇ ਸੁੱਤੀ ਰਹੀ ਅਤੇ ਇਕ ਵਾਰ ਵੀ ਨਸ਼ਿਆਂ ਵਰਗੇ ਇੰਨੇ ਗੰਭੀਰ ਮਸਲੇ ਉੱਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਸਪੱਸ਼ਟੀਕਰਨ ਨਹੀਂ ਮੰਗਿਆ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਜਪਾ ਕਦੇ ਵੀ ਪੰਜਾਬੀਆਂ ਦੀ ਸਗੀ ਨਹੀਂ ਬਣੀ। ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ‘ਤੇ ਲੰਮਾ ਸਮਾਂ ਚੱਲੇ ਅੰਦੋਲਨ ਮੌਕੇ ਪੰਜਾਬੀ ਕਿਸਾਨਾਂ ਦੇ ਹੋਏ ਘਾਣ ਨੂੰ ਕੋਈ ਵੀ ਨਹੀਂ ਭੁੱਲਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਪੰਜਾਬ ਪ੍ਰਤੀ ਮਤਰੇਈ ਮਾਂ ਵਾਲਾ ਰਵੱਈਆ ਹੀ ਅਖਤਿਆਰ ਕੀਤਾ ਹੈ ਅਤੇ ਹੁਣ ਨਸ਼ਾ ਵਿਰੋਧੀ ਯਾਤਰਾ ਨਾਲ ਪੰਜਾਬੀਆਂ ਨੂੰ ਹਮਦਰਦੀ ਦੇ ਜਾਲ ਵਿਚ ਫਸਾਉਣ ਚਾਹੁੰਦੀ ਹੈ। ਉਨ੍ਹਾਂ ਸਮੁੱਚੇ ਪੰਜਾਬੀਆਂ ਨੂੰ ਭਾਜਪਾ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ । ਇਸ ਮੌਕੇ ਕਿਸਾਨ ਆਗੂ ਕ੍ਰਿਪਾਲ ਸਿੰਘ ਸਿਆਊ, ਸ਼ੇਰ ਸਿੰਘ ਦੈੜੀ, ਹਰਜੀਤ ਸਿੰਘ ਸਿਆਊ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਗਿਆਨੀ ਗੁਰਮੇਲ ਸਿੰਘ ਮਨੌਲੀ, ਸਾਬਕਾ ਸਰਪੰਚ ਮਨਜੀਤ ਸਿੰਘ ਤੰਗੌਰੀ, ਮੇਜਰ ਸਿੰਘ ਮਨੌਲੀ, ਜਸਵਿੰਦਰ ਸਿੰਘ ਭੱਪਾ ਸਾਬਕਾ ਸਰਪੰਚ, ਨਵਾਬ ਅਲੀ, ਸਰਦਾਰ ਅਲੀ ਤੇ ਰਜਿੰਦਰ ਸਿੰਘ ਧਰਮਗੜ੍ਹ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਸਹਿਰਾ ਕਮੇਟੀ ਖਰੜ ਨੇ ਹਨੂੰਮਾਨ ਜੀ ਨੂੰ ਸਮਰਪਿਤ ਝੰਡਾ ਯਾਤਰਾ ਕੱਢੀ ਅਗਲੀ ਖ਼ਬਰ ਚੰਡੀਗੜ੍ਹ ਨਿਗਮ ਚੋਣਾਂ ਲਈ ਵਾਰਡਾਂ ਦੇ ਰਾਖਵੇਂਕਰਨ ਮਗਰੋਂ ਬਦਲੇ ਚੋਣ ਸਮੀਕਰਨ , ਮਨੀਮਾਜਰਾ ਤੇ ਦਲੀਪ ਸ਼ਰਮਾ ਦੀ ਸਰਗਰਮੀ...
Ad Position 24