23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਦੁਸਹਿਰਾ ਕਮੇਟੀ ਖਰੜ ਨੇ ਹਨੂੰਮਾਨ ਜੀ ਨੂੰ ਸਮਰਪਿਤ ਝੰਡਾ ਯਾਤਰਾ ਕੱਢੀ

ਖਰੜ, 22 ਸਤੰਬਰ (ਗੁਰਮੁੱਖ ਸਿੰਘ ਮਾਨ)-ਦੁਸਹਿਰਾ ਕਮੇਟੀ ਖਰੜ ਵਲੋਂ ਦੁਸਹਿਰੇ ਦੇ ਤਿਉਹਾਰ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਭਗਵਾਨ ਹਨੂੰਮਾਨ ਜੀ ਨੂੰ ਸਮਰਪਿਤ ਝੰਡਾ ਯਾਤਰਾ ਕੱਢੀ ਗਈ। ਇਸ ਤੋਂ ਪਹਿਲਾਂ ਪਰਸ਼ੂਰਾਮ ਭਵਨ ਖਰੜ ਵਿਖੇ ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਖਰੜ ਤੋਂ ਆਏ ਮਹੰਤ ਹਿੰਮਤ ਨਾਥ ਵਲੋਂ ਵਿਧੀ ਅਨੁਸਾਰ ਪੂਜਾ-ਅਰਚਨਾ ਕੀਤੀ ਗਈ, ਉਪਰੰਤ ਝੰਡਾ ਯਾਤਰਾ ਨੂੰ ਰਵਾਨਾ ਕੀਤਾ ਗਿਆ ਤੇ ਸ਼ਰਧਾਲੂਆਂ ਵਿਚਕਾਰ ਪ੍ਰਸ਼ਾਦ ਵੰਡਿਆ ਗਿਆ।

Ad Position 21
No active advertisement
ਪਰਸ਼ੂਰਾਮ ਭਵਨ ਖਰੜ ਤੋਂ ਹਨੂੰਮਾਨ ਜੀ ਦੀ ਝੰਡਾ ਯਾਤਰਾ ਨੂੰ ਰਵਾਨਾ ਕਰਦੇ ਹੋਏ ਮਹੰਤ ਹਿੰਮਤ ਨਾਥ ਅਤੇ ਦੁਸਹਿਰਾ ਕਮੇਟੀ ਦੇ ਅਹੁਦੇਦਾਰ। ਤਸਵੀਰ : ਗੁਰਮੁੱਖ ਸਿੰਘ ਮਾਨ 23-09-2026
ਖਰੜ, 22 ਸਤੰਬਰ (ਗੁਰਮੁੱਖ ਸਿੰਘ ਮਾਨ)-ਦੁਸਹਿਰਾ ਕਮੇਟੀ ਖਰੜ ਵਲੋਂ ਦੁਸਹਿਰੇ ਦੇ ਤਿਉਹਾਰ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਭਗਵਾਨ ਹਨੂੰਮਾਨ ਜੀ ਨੂੰ ਸਮਰਪਿਤ ਝੰਡਾ ਯਾਤਰਾ ਕੱਢੀ ਗਈ। ਇਸ ਤੋਂ ਪਹਿਲਾਂ ਪਰਸ਼ੂਰਾਮ ਭਵਨ ਖਰੜ ਵਿਖੇ ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਖਰੜ ਤੋਂ ਆਏ ਮਹੰਤ ਹਿੰਮਤ ਨਾਥ ਵਲੋਂ ਵਿਧੀ ਅਨੁਸਾਰ ਪੂਜਾ-ਅਰਚਨਾ ਕੀਤੀ ਗਈ, ਉਪਰੰਤ ਝੰਡਾ ਯਾਤਰਾ ਨੂੰ ਰਵਾਨਾ ਕੀਤਾ ਗਿਆ ਤੇ ਸ਼ਰਧਾਲੂਆਂ ਵਿਚਕਾਰ ਪ੍ਰਸ਼ਾਦ ਵੰਡਿਆ ਗਿਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੁਸਹਿਰਾ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਇਹ ਝੰਡਾ ਯਾਤਰਾ ਪਰਸ਼ੂਰਾਮ ਭਵਨ ਤੋਂ ਆਰੰਭ ਹੋ ਕੇ ਖਰੜ ਸ਼ਹਿਰ ਦੇ ਬਾਜ਼ਾਰਾਂ ਤੇ ਵੱਖ-ਵੱਖ ਮੁਹੱਲਿਆਂ ‘ਚੋਂ ਦੀ ਹੁੰਦੀ ਹੋਈ ਮੁੜ ਪਰਸ਼ੂਰਾਮ ਭਵਨ ਖਰੜ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਬਲਜੀਤ ਸਿੰਘ, ਰਾਜੇਸ਼ ਕੌਸ਼ਿਕ ਪ੍ਰੋਡਿਊਸਰ ਤੇ ਡਾਇਰੈਟਰ, ਗੁਰਮੁੱਖ ਸਿੰਘ ਮਾਨ, ਡਾ. ਸੁਰਿੰਦਰ ਸਿੰਘ ਰਾਣਾ, ਪਰਮਜੀਤ ਸਿੰਘ, ਕੁਨਾਲ ਸ਼ਰਮਾ, ਸੰਜੇ ਅਰੋੜਾ, ਪ੍ਰਦੀਪ ਬਿੱਟੂ, ਸੋਮਨਾਥ ਸ਼ਰਮਾ, ਸ਼ਿਆਮ ਜੈਨ ਤੇ ਪ੍ਰਦੀਪ ਵੈਦ ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਨਗਣਨਾ -2027 ਫੇਜ਼ -2 ਸੰਬੰਧੀ ਫ਼ੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਸਿਖਲਾਈ ਸ਼ੁਰੂ ਅਗਲੀ ਖ਼ਬਰ ਪੰਜਾਬ ’ ਚ ਫੈਲੇ ਨਸ਼ਿਆਂ ਲਈ ਪੰਜਾਬ ਸਰਕਾਰ ਦੇ ਨਾਲ - ਨਾਲ ਕੇਂਦਰ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ - ਮੱਛਲੀ ਕਲਾਂ
Ad Position 24