23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

55 ਕਿੱਲੋ ਚੂਰਾ - ਪੋਸਤ ਸਮੇਤ ਟਰੱਕ ਚਾਲਕ ਗ੍ਰਿਫ਼ਤਾਰ

ਖਰੜ, 22ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਸੀ. ਆਈ.

Ad Position 21
No active advertisement
ਅਜੀਤ ਡੈਸਕ 22-09-2026
ਖਰੜ, 22ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਸੀ.ਆਈ.ਏ. ਸਟਾਫ਼ ਖਰੜ ਦੀ ਟੀਮ ਨੇ ਪਸ਼ੂ ਮੰਡੀ ਪਿੰਡ ਦਾਊ ਮਾਜਰਾ ਨੇੜੇ ਨਾਕਾਬੰਦੀ ਦੌਰਾਨ ਇਕ ਟਰੱਕ ਵਿਚੋਂ 55 ਕਿੱਲੋ ਚੂਰਾ-ਪੋਸਤ ਬਰਾਮਦ ਕਰਕੇ ਟਰੱਕ ਚਾਲਕ ਹਰਦੀਪ ਸਿੰਘ ਵਾਸੀ ਭਾਗੋਮਾਜਰਾ ਜ਼ਿਲ੍ਹਾ ਰੋਪੜ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਏ.ਐੱਸ.ਆਈ. ਮਨਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਾਹਨਾਂ ਦੀ ਜਾਂਚ ਕਰ ਰਹੇ ਸਨ ਅਤੇ ਇਸੇ ਦੌਰਾਨ ਕੁਰਾਲੀ ਵਲੋਂ ਆ ਰਹੇ ਇਕ ਟਰੱਕ ਦੇ ਚਾਲਕ ਨੇ ਸਾਹਮਣੇ ਪੁਲਿਸ ਪਾਰਟੀ ਨੂੰ ਦੇਖ ਕੇ ਅਚਾਨਕ ਟਰੱਕ ਰਿਆਤ-ਬਾਹਰਾ ਯੂਨੀਵਰਸਿਟੀ ਨੇੜੇ ਬਣੀ ਪਾਰਕਿੰਗ ਵੱਲ ਮੋੜ ਲਿਆ। ਇਸ ਉਪਰੰਤ ਸ਼ੱਕ ਦੇ ਆਧਾਰ ਉਤੇ ਪੁਲਿਸ ਪਾਰਟੀ ਨੇ ਜਦੋਂ ਟਰੱਕ ਦੇ ਕੈਬਿਨ ਦੀ ਪਿਛਲੀ ਸੀਟ ਉਤੇ ਰੱਖੇ ਦੋ ਖੁੱਲ੍ਹੇ ਪਲਾਸਟਿਕ ਦੇ ਕੱਟਿਆਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿਚੋਂ ਚੂਰਾ-ਪੋਸਤ ਬਰਾਮਦ ਹੋਇਆ, ਜਿਨ੍ਹਾਂ ਦਾ ਵਜ਼ਨ ਕ੍ਰਮਵਾਰ 25 ਕਿੱਲੋ ਅਤੇ 30 ਕਿੱਲੋ ਹੋਇਆ। ਪੁਲਿਸ ਨੇ ਨਸ਼ੀਲੇ ਪਦਾਰਥ ਨੂੰ ਕਬਜ਼ੇ ਵਿਚ ਲੈ ਕੇ ਮੁਲਜ਼ਮ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 15, 61 ਅਤੇ 85 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਫਲਾਈਓਵਰ ਦੇ ਪਿੱਲਰਾਂ ’ ਤੇ ਲੱਗੇ ਇਸ਼ਤਿਹਾਰੀ ਪੋਸਟਰ ਕਰ ਰਹੇ ਨੇ ਸ਼ਹਿਰ ਨੂੰ ਗੰਦਾ ਐੱਨ.ਐੱਚ.ਏ. ਆਈ. ਦੀ ਅਣਦੇਖੀ ਕਾਰਨ... ਅਗਲੀ ਖ਼ਬਰ ਏਸ਼ਿਆਈ ਖੇਡਾਂ 2026 ਸ਼ੂਟਿੰਗ ਤੋਂ ਉਮੀਦਾਂ ਤੇ ਸੰਭਾਵਨਾਵਾਂ
Ad Position 24