22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਮਾਰਟ ਪਾਰਕਿੰਗ ਲਾਗੂ ਹੋਣ ਤੱਕ ਪੁਰਾਣੀਆਂ ਦਰਾਂ ’ ਤੇ ਹੀ ਚੱਲਣਗੀਆਂ ਸੈਕਟਰ 17 ਦੀਆਂ 21 ਪਾਰਕਿੰਗਾਂ ਸਦਨ ਨੇ ਚਾਰ ਸਾਲ ਲਈ ਸੰਚਾਲਨ ਦਾ ਪ੍ਰਸਤਾਵ ਕੀਤਾ ਪਾਸ

ਚੰਡੀਗੜ੍ਹ, 22 ਸਤੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਜਨਰਲ ਹਾਊਸ ਮੀਟਿੰਗ ਦੌਰਾਨ ਸਦਨ ਨੇ ਸੈਕਟਰ-17 ਦੀਆਂ 21 ਪੇਡ ਪਾਰਕਿੰਗ ਸਾਈਟਾਂ ਦੇ ਸੰਚਾਲਨ ਤੇ ਪ੍ਰਬੰਧਨ ਨਾਲ ਸਬੰਧਤ ਪ੍ਰਸਤਾਵ ਮੌਜੂਦਾ ਪਾਰਕਿੰਗ ਦਰਾਂ ’ਤੇ ਪਾਸ ਕਰ ਦਿੱਤਾ ਹੈ। ਪ੍ਰਸਤਾਵ ਤਹਿਤ ਪਾਰਕਿੰਗਾਂ ਦਾ ਸੰਚਾਲਨ ਚਾਰ ਸਾਲ ਲਈ ਮੁਕਾਬਲੇ ਵਾਲੀ ਟੈਂਡਰ ਪ੍ਰਕਿਰਿਆ ਰਾਹੀਂ ਨਿੱਜੀ ਠੇਕੇਦਾਰ ਨੂੰ ਸੌਂਪਿਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 23-09-2026
ਚੰਡੀਗੜ੍ਹ, 22 ਸਤੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਜਨਰਲ ਹਾਊਸ ਮੀਟਿੰਗ ਦੌਰਾਨ ਸਦਨ ਨੇ ਸੈਕਟਰ-17 ਦੀਆਂ 21 ਪੇਡ ਪਾਰਕਿੰਗ ਸਾਈਟਾਂ ਦੇ ਸੰਚਾਲਨ ਤੇ ਪ੍ਰਬੰਧਨ ਨਾਲ ਸਬੰਧਤ ਪ੍ਰਸਤਾਵ ਮੌਜੂਦਾ ਪਾਰਕਿੰਗ ਦਰਾਂ ’ਤੇ ਪਾਸ ਕਰ ਦਿੱਤਾ ਹੈ। ਪ੍ਰਸਤਾਵ ਤਹਿਤ ਪਾਰਕਿੰਗਾਂ ਦਾ ਸੰਚਾਲਨ ਚਾਰ ਸਾਲ ਲਈ ਮੁਕਾਬਲੇ ਵਾਲੀ ਟੈਂਡਰ ਪ੍ਰਕਿਰਿਆ ਰਾਹੀਂ ਨਿੱਜੀ ਠੇਕੇਦਾਰ ਨੂੰ ਸੌਂਪਿਆ ਜਾਵੇਗਾ। ਏਜੰਡੇ ਵਿਚ ਫ਼ੀਸ ਵਿਚ ਵਾਧੇ ਦੀ ਤਜਵੀਜ਼ ਵੀ ਸ਼ਾਮਿਲ ਸੀ, ਪਰ ਸਦਨ ਵਲੋਂ ਮੌਜੂਦਾ ਦਰਾਂ ’ਤੇ ਹੀ ਪ੍ਰਸਤਾਵ ਮਨਜ਼ੂਰ ਕੀਤਾ ਗਿਆ। ਏਜੰਡਾ ਸਦਨ ਵਿਚ ਚਰਚਾ ਲਈ ਆਉਣ ’ਤੇ ਮੇਅਰ ਸੌਰਭ ਜੋਸ਼ੀ ਨੇ ਇਸ ਨੂੰ ਪਹਿਲਾਂ ਮੁਲਤਵੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਚੋਣਾਂ ਵਾਲੇ ਸਾਲ ਵਿਚ ਪਾਰਕਿੰਗ ਫ਼ੀਸ ਵਿਚ ਵਾਧਾ ਨਹੀਂ ਕੀਤਾ ਜਾਵੇਗਾ। ਮੀਟਿੰਗ ਦੌਰਾਨ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਵਲੋਂ ਸੁਝਾਅ ਦਿੱਤਾ ਗਿਆ ਕਿ ਏਜੰਡੇ ਨੂੰ ਮੌਜੂਦਾ ਦਰਾਂ ਦੇ ਆਧਾਰ ’ਤੇ ਪਾਸ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਸਦਨ ਨੇ ਪ੍ਰਸਤਾਵ ਨੂੰ ਮੌਜੂਦਾ ਦਰਾਂ ਨਾਲ ਮਨਜ਼ੂਰੀ ਦੇ ਦਿੱਤੀ। ਚਾਰ ਸਾਲ ਲਈ ਦਿੱਤਾ ਜਾਵੇਗਾ ਸੰਚਾਲਨ ਦਾ ਠੇਕਾ ਸੈਕਟਰ-17 ਦੀਆਂ 21 ਪੇਡ ਪਾਰਕਿੰਗ ਸਾਈਟਾਂ, ਜਿਨ੍ਹਾਂ ਵਿਚ ਇਕ ਮਲਟੀਲੈਵਲ ਪਾਰਕਿੰਗ ਵੀ ਸ਼ਾਮਿਲ ਹੈ, ਦੇ ਸੰਚਾਲਨ ਲਈ ਤਕਨੀਕੀ ਅਤੇ ਵਿੱਤੀ ਬੋਲੀਆਂ ਦੀ ਜਾਂਚ ਤੇ ਮੁਲਾਂਕਣ ਲਈ ਬਣਾਈ ਕਮੇਟੀ ਨੇ ਯੋਗ ਅਤੇ ਤਜਰਬੇਕਾਰ ਠੇਕੇਦਾਰਾਂ ਤੋਂ ਜੀ.ਈ.ਐੱਮ. ਪੋਰਟਲ ਰਾਹੀਂ ਈ-ਨੀਲਾਮੀ ਦੇ ਜ਼ਰੀਏ ਬੋਲੀਆਂ ਮੰਗਵਾਉਣ ਦੀ ਸਿਫ਼ਾਰਸ਼ ਕੀਤੀ ਹੈ। ਪ੍ਰਸਤਾਵ ਅਨੁਸਾਰ ਪਾਰਕਿੰਗ ਸੰਚਾਲਨ ਦਾ ਠੇਕਾ ਚਾਰ ਸਾਲ ਲਈ ਹੋਵੇਗਾ। ਇਸ ਲਈ ਰਿਜ਼ਰਵ ਕੀਮਤ ਸਾਲਾਨਾ 3 ਕਰੋੜ ਰੁਪਏ ਤੈਅ ਕੀਤੀ ਗਈ ਹੈ। ਨਗਰ ਨਿਗਮ ਅਨੁਸਾਰ 18 ਪਾਰਕਿੰਗ ਸਾਈਟਾਂ ਤੋਂ ਹਰ ਸਾਲ 2 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਹੁੰਦੀ ਹੈ। ਠੇਕੇ ਤਹਿਤ ਪਹਿਲੇ ਦੋ ਸਾਲਾਂ ਦੌਰਾਨ ਲਾਇਸੈਂਸ ਫ਼ੀਸ ਮੌਜੂਦਾ ਪੱਧਰ ’ਤੇ ਰਹੇਗੀ। ਤੀਜੇ ਸਾਲ ਇਸ ਵਿਚ 5 ਫ਼ੀਸਦੀ ਵਾਧਾ ਕੀਤਾ ਜਾਵੇਗਾ, ਜਦਕਿ ਚੌਥੇ ਸਾਲ ਲਾਇਸੈਂਸ ਫ਼ੀਸ ਤੀਜੇ ਸਾਲ ਦੇ ਪੱਧਰ ’ਤੇ ਹੀ ਰਹੇਗੀ। ਨਗਰ ਨਿਗਮ ਵਲੋਂ ਪਾਰਕਿੰਗ ਸਾਈਟਾਂ ਦਾ ਸੰਚਾਲਨ ਮੁਕਾਬਲੇ ਵਾਲੀ ਟੈਂਡਰ ਪ੍ਰਕਿਰਿਆ ਰਾਹੀਂ ਨਿੱਜੀ ਠੇਕੇਦਾਰ ਨੂੰ ਦੇਣ ਨਾਲ ਵਾਧੂ ਮਾਲੀਆ ਪ੍ਰਾਪਤ ਕਰਨ ਅਤੇ ਪਾਰਕਿੰਗ ਪ੍ਰਬੰਧ ਨਾਲ ਜੁੜੀਆਂ ਨਿਗਮ ਦੀਆਂ ਜ਼ਿੰਮੇਵਾਰੀਆਂ ਘਟਾਉਣ ਦੀ ਉਮੀਦ ਪ੍ਰਗਟਾਈ ਗਈ ਹੈ। ਸਮਾਰਟ ਪਾਰਕਿੰਗ ਨੂੰ ਲੈ ਕੇ ਅਜੇ ਸਪੱਸ਼ਟਤਾ ਨਹੀਂ ਸਦਨ ਦੇ ਏਜੰਡੇ ਵਿਚ ਸੈਕਟਰ-17 ਵਿਚ ਸਮਾਰਟ ਪਾਰਕਿੰਗ ਪ੍ਰਣਾਲੀ ਸ਼ੁਰੂ ਕਰਨ ਦਾ ਪ੍ਰਸਤਾਵ ਵੀ ਸ਼ਾਮਿਲ ਸੀ। ਇਸ ਸਬੰਧੀ ਕੌਂਸਲਰਾਂ ਵਲੋਂ ਸਵਾਲ ਉਠਾਏ ਗਏ। ਮੌਜੂਦਾ ਪਾਰਕਿੰਗ ਦਰਾਂ ਨੂੰ ਧਿਆਨ ਵਿਚ ਰੱਖਦਿਆਂ ਸਮਾਰਟ ਪਾਰਕਿੰਗ ਲਈ ਲੋੜੀਂਦਾ ਢਾਂਚਾ ਵਿਕਸਤ ਕਰਨ ਨੂੰ ਲੈ ਕੇ ਵੀ ਚਰਚਾ ਹੋਈ। ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਮੌਜੂਦਾ ਪਾਰਕਿੰਗ ਦਰਾਂ ’ਤੇ ਸਮਾਰਟ ਪਾਰਕਿੰਗ ਲਈ ਲੋੜੀਂਦਾ ਢਾਂਚਾ ਵਿਕਸਤ ਕਰਨਾ ਮੁਸ਼ਕਿਲ ਹੋਵੇਗਾ। ਉਨ੍ਹਾਂ ਕਿਹਾ ਕਿ ਕੁਝ ਪਾਰਕਿੰਗ ਸਾਈਟਾਂ ’ਤੇ ਸਮਾਰਟ ਪਾਰਕਿੰਗ ਨਾਲ ਸਬੰਧਤ ਸਹੂਲਤਾਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜੁਝਾਰ ਨਗਰ ਦੇ ਲੋਕਾਂ ਨੂੰ ਨਾਜਾਇਜ਼ ਪਾਣੀ ਦੇ ਬਿੱਲ ਭੇਜੇ ਜਾਣ ਖ਼ਿਲਾਫ਼ ਸਿੱਧੂ ਨੇ ਬੁਲੰਦ ਕੀਤੀ ਆਵਾਜ਼ ਕਿਹਾ, ਸਰਕਾਰੀ... ਅਗਲੀ ਖ਼ਬਰ ਨਸ਼ਾ ਵਿਰੋਧੀ ਮੁਹਿੰਮ ਤਹਿਤ 17 ਮਾਮਲੇ ਦਰਜ, 17 ਮੁਲਜ਼ਮ ਗ੍ਰਿਫ਼ਤਾਰ
Ad Position 24