24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕਾਰ ਦੀ ਟੱਕਰ ਨਾਲ ਜ਼ੀਰਕਪੁਰ ਫਲਾਈਓਵਰ ਤੋਂ ਥੱਲੇ ਡਿੱਗੇ ਮੋਟਰਸਾਈਕਲ ਸਵਾਰ ਦੀ ਮੌਤ

ਜ਼ੀਰਕਪੁਰ, 23 ਸਤੰਬਰ (ਮਨਿੰਦਰ ਸਿੰਘ)-ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਜ਼ੀਰਕਪੁਰ ਦੇ ਸੇਠੀ ਢਾਬੇ ਨੇੜੇ ਫਲਾਈਓਵਰ ’ਤੇ ਤੇਜ਼ ਰਫ਼ਤਾਰ ਕਾਰ ਵਲੋਂ ਅੱਗੇ ਜਾ ਰਹੀ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰੇ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਟੱਕਰ ਤੋਂ ਬਾਅਦ ਮੋਟਰਸਾਈਕਲ ਚਾਲਕ ਫਲਾਈਓਵਰ ਦੀ ਰੇਲਿੰਗ ਨਾਲ ਟਕਰਾ ਕੇ ਹੇਠਾਂ ਜਾ ਡਿੱਗਿਆ।

Ad Position 21
No active advertisement
ਅਜੀਤ ਡੈਸਕ 24-09-2026
ਜ਼ੀਰਕਪੁਰ, 23 ਸਤੰਬਰ (ਮਨਿੰਦਰ ਸਿੰਘ)-ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਜ਼ੀਰਕਪੁਰ ਦੇ ਸੇਠੀ ਢਾਬੇ ਨੇੜੇ ਫਲਾਈਓਵਰ ’ਤੇ ਤੇਜ਼ ਰਫ਼ਤਾਰ ਕਾਰ ਵਲੋਂ ਅੱਗੇ ਜਾ ਰਹੀ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰੇ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਟੱਕਰ ਤੋਂ ਬਾਅਦ ਮੋਟਰਸਾਈਕਲ ਚਾਲਕ ਫਲਾਈਓਵਰ ਦੀ ਰੇਲਿੰਗ ਨਾਲ ਟਕਰਾ ਕੇ ਹੇਠਾਂ ਜਾ ਡਿੱਗਿਆ। ਗੰਭੀਰ ਜ਼ਖ਼ਮੀ ਹਾਲਤ ਵਿਚ ਚਾਲਕ ਨੂੰ ਜੀ. ਐੱਮ. ਸੀ. ਐੱਚ.-32 ਚੰਡੀਗੜ੍ਹ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ (46) ਵਾਸੀ ਪਿੰਡ ਝਰਮੜੀ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਦੇ ਚਚੇਰੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਕਾਰ ਚਾਲਕ ਖਿਲਾਫ਼ ਬੀ. ਐਨ. ਐਸ. ਦੀਆਂ ਧਾਰਾਵਾਂ 281, 324 (4) ਅਤੇ 106 ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਦੇ ਚਚੇਰੇ ਭਰਾ ਪ੍ਰਿੰਸ ਸਿੰਘ ਵਾਸੀ ਪਿੰਡ ਝਰਮੜੀ ਥਾਣਾ ਲਾਲੜੂ ਨੇ ਦੱਸਿਆ ਕਿ 22 ਸਤੰਬਰ ਦੀ ਰਾਤ ਕਰੀਬ 8 ਤੋਂ 8.30 ਵਜੇ ਉਹ ਮੁਹਾਲੀ ਤੋਂ ਆਪਣੇ ਘਰ ਵਾਪਸ ਆ ਰਹੇ ਸਨ। ਮੁਹਾਲੀ ਵਿਖੇ ਉਸ ਦੀ ਮੁਲਾਕਾਤ ਆਪਣੇ ਚਾਚੇ ਦੇ ਪੁੱਤਰ ਗੁਰਦੀਪ ਸਿੰਘ ਨਾਲ ਹੋਈ। ਇਸ ਤੋਂ ਬਾਅਦ ਦੋਵੇਂ ਆਪੋ-ਆਪਣੀਆਂ ਮੋਟਰਸਾਈਕਲਾਂ ’ਤੇ ਚੰਡੀਗੜ੍ਹ ਤੋਂ ਜ਼ੀਰਕਪੁਰ ਵੱਲ ਰਵਾਨਾ ਹੋਏ। ਗੁਰਦੀਪ ਸਿੰਘ ਆਪਣੀ ਕਾਲੇ ਰੰਗ ਦੀ ਮੋਟਰਸਾਈਕਲ ’ਤੇ ਉਸ ਤੋਂ ਅੱਗੇ ਜਾ ਰਹੇ ਸਨ। ਜਦੋਂ ਦੋਵੇਂ ਸੇਠੀ ਢਾਬੇ ਨੇੜੇ ਫਲਾਈਓਵਰ ’ਤੇ ਪਹੁੰਚੇ, ਤਾਂ ਪਿੱਛੋਂ ਚੰਡੀਗੜ੍ਹ ਵਾਲੇ ਪਾਸੇ ਤੋਂ ਇਕ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਓਵਰਟੇਕ ਕਰਨ ਤੋਂ ਬਾਅਦ ਅੱਗੇ ਜਾ ਰਹੇ ਗੁਰਦੀਪ ਸਿੰਘ ਦੀ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਗੁਰਦੀਪ ਸਿੰਘ ਫਲਾਈਓਵਰ ਦੀ ਰੇਲਿੰਗ ਨਾਲ ਜਾ ਟਕਰਾ ਕੇ ਹੇਠਾਂ ਡਿੱਗ ਗਿਆ, ਜਦਕਿ ਉਸ ਦੀ ਮੋਟਰਸਾਈਕਲ ਫਲਾਈਓਵਰ ’ਤੇ ਹੀ ਰਹਿ ਗਈ।
Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਭਲਕੇ ਲਗਾਇਆ ਜਾਵੇਗਾ ਅਗਲੀ ਖ਼ਬਰ ਨੈਤਿਕ ਅਧਿਕਾਰ ਗੁਆ ਚੁੱਕੇ ਮੁੱਖ ਚੋਣ ਕਮਿਸ਼ਨਰ ਨੂੰ ਤੁਰੰਤ ਹਟਾਇਆ ਜਾਵੇ-ਰੰਧਾਵਾ
Ad Position 24