ਨਸ਼ਾ ਮੁਕਤੀ ਮੁਹਿੰਮ ਤਹਿਤ 12 ਮਾਮਲੇ ਦਰਜ , 13 ਮੁਲਜ਼ਮ ਗ੍ਰਿਫ਼ਤਾਰ
ਚੰਡੀਗੜ੍ਹ, 23 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਨਸ਼ਾ ਮੁਕਤੀ ਮੁਹਿੰਮ ਤਹਿਤ 22 ਸਤੰਬਰ ਨੂੰ ਨਸ਼ਾ ਅਤੇ ਅਸਲਾ ਸਬੰਧੀ 12 ਮਾਮਲੇ ਦਰਜ ਕਰਕੇ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿਚ 22.
ਚੰਡੀਗੜ੍ਹ, 23 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਨਸ਼ਾ ਮੁਕਤੀ ਮੁਹਿੰਮ ਤਹਿਤ 22 ਸਤੰਬਰ ਨੂੰ ਨਸ਼ਾ ਅਤੇ ਅਸਲਾ ਸਬੰਧੀ 12 ਮਾਮਲੇ ਦਰਜ ਕਰਕੇ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿਚ 22.146 ਗ੍ਰਾਮ ਹੈਰੋਇਨ, ਬਿਊਪ੍ਰੇਨੋਰਫਿਨ ਦੇ 9 ਟੀਕੇ ਅਤੇ 2 ਕਮਾਨੀਦਾਰ ਚਾਕੂ ਬਰਾਮਦ ਕੀਤੇ। ਇਸ ਦੌਰਾਨ 27 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਪੁਲਿਸ ਅਨੁਸਾਰ ਥਾਣਾ-11 ਦੀ ਪੁਲਿਸ ਨੇ ਨਸ਼ੀਲਾ ਪਦਾਰਥ ਸੇਵਨ ਕਰਨ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਨਿਖਿਲ ਵਾਸੀ ਸੈਕਟਰ-25 ਅਤੇ ਤਰੁਣ ਉਰਫ਼ ਤਾਰਾ ਵਾਸੀ ਝਾਮਪੁਰ ਨੂੰ ਕਾਬੂ ਕੀਤਾ। ਥਾਣਾ ਇੰਡਸਟਰੀਅਲ ਏਰੀਆ ਦੀ ਪੁਲਿਸ ਨੇ ਐਲਾਂਤੇ ਮਾਲ ਦੇ ਸਾਹਮਣੇ ਤੋਂ ਅੰਕੁਸ਼ ਵਰਮਾ ਨੂੰ ਹੈਰੋਇਨ ਸੇਵਨ ਕਰਦੇ ਹੋਏ ਕਾਬੂ ਕੀਤਾ। ਥਾਣਾ ਮਨੀਮਾਜਰਾ ਦੀ ਪੁਲਿਸ ਨੇ ਕਲਾਗ੍ਰਾਮ ਵਾਈਨ ਸ਼ਾਪ ਨੇੜਿਓਂ ਯੁਵਰਾਜ ਸ਼ਰਮਾ ਅਤੇ ਅਮਨਦੀਪ ਸਿੰਘ ਨੂੰ ਹੈਰੋਇਨ ਸੇਵਨ ਕਰਦੇ ਹੋਏ ਕਾਬੂ ਕੀਤਾ। ਥਾਣਾ-31 ਦੀ ਪੁਲਿਸ ਨੇ ਰਾਮਦਰਬਾਰ ਤੋਂ ਨਿਤਿਸ਼ ਕੋਲੋਂ 12.54 ਗ੍ਰਾਮ ਹੈਰੋਇਨ, ਇਲੈਕਟ੍ਰਾਨਿਕ ਕੰਡਾ ਅਤੇ 1800 ਰੁਪਏ ਨਕਦ ਬਰਾਮਦ ਕੀਤੇ। ਥਾਣਾ-49 ਦੀ ਪੁਲਿਸ ਨੇ ਸੈਕਟਰ-48 ਤੋਂ ਦੀਪਕ ਉਰਫ਼ ਦੀਪੂ ਕੋਲੋਂ 10.92 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ-36 ਦੀ ਪੁਲਿਸ ਨੇ ਸੈਕਟਰ-42 ਦੀ ਲਾਇਬ੍ਰੇਰੀ ਪਾਰਕਿੰਗ ਤੋਂ ਰੋਹਿਤ ਕੁਮਾਰ ਕੋਲੋਂ ਬਿਊਪ੍ਰੇਨੋਰਫਿਨ ਦੇ 9 ਟੀਕੇ ਬਰਾਮਦ ਕੀਤੇ। ਥਾਣਾ-39 ਦੀ ਪੁਲਿਸ ਨੇ ਸੈਕਟਰ-56 ਦੀ ਮੰਡੀ ਗਰਾਊਂਡ ਨੇੜਿਓਂ ਗੌਰਵ ਨੂੰ ਹੈਰੋਇਨ ਸੇਵਨ ਕਰਦੇ ਹੋਏ ਕਾਬੂ ਕੀਤਾ। ਦੋ ਮੁਲਜ਼ਮਾਂ ਕੋਲੋਂ ਕਮਾਨੀਦਾਰ ਚਾਕੂ ਬਰਾਮਦ ਥਾਣਾ ਇੰਡਸਟਰੀਅਲ ਏਰੀਆ ਦੀ ਪੁਲਿਸ ਨੇ ਪਿੰਡ ਦੜੂਆ ਦੇ ਜੰਗਲੀ ਖੇਤਰ ਵਿਚੋਂ ਅਰਜੁਨ ਉਰਫ਼ ਲੱਡਾ ਨੂੰ ਕਾਬੂ ਕਰਕੇ ਉਸ ਕੋਲੋਂ ਕਮਾਨੀਦਾਰ ਚਾਕੂ ਬਰਾਮਦ ਕੀਤਾ। ਇਸੇ ਤਰ੍ਹਾਂ ਥਾਣਾ ਮਨੀਮਾਜਰਾ ਦੀ ਪੁਲਿਸ ਨੇ ਗੋਵਿੰਦਪੁਰਾ ਦੀ ਪਾਰਕਿੰਗ ਨੇੜਿਓਂ ਗੌਰਵ ਨੂੰ ਕਾਬੂ ਕਰਕੇ ਕਮਾਨੀਦਾਰ ਚਾਕੂ ਬਰਾਮਦ ਕੀਤਾ। ਦੋਵਾਂ ਖਿਲਾਫ਼ ਅਸਲਾ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ। 11 ਸਤੰਬਰ ਤੋਂ ਹੁਣ ਤੱਕ 130 ਐੱਫ.ਆਈ.ਆਰ. ਦਰਜ ੁਲਿਸ ਅਨੁਸਾਰ 11 ਸਤੰਬਰ ਤੋਂ ਸ਼ੁਰੂ ਕੀਤੀ ਵਿਸ਼ੇਸ਼ ਨਸ਼ਾ ਵਿਰੋਧੀ ਮੁਹਿੰਮ ਤਹਿਤ ਹੁਣ ਤੱਕ ਨਸ਼ਾ ਅਤੇ ਅਸਲਾ ਸਬੰਧੀ 130 ਐੱਫ.ਆਈ.ਆਰ. ਦਰਜ ਕਰਕੇ 133 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਦੌਰਾਨ 919.972 ਗ੍ਰਾਮ ਹੈਰੋਇਨ, 4 ਗ੍ਰਾਮ ਆਈਸ, 1.191 ਕਿਲੋ ਗਾਂਜਾ, 24 ਟੀਕੇ, 18 ਕਮਾਨੀਦਾਰ ਚਾਕੂ ਅਤੇ ਹੁੱਕਾ ਬਰਾਮਦ ਕੀਤਾ ਗਿਆ ਹੈ, ਜਦਕਿ 332 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।