24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਵੈਂਡਰਾਂ ਦੇ ਹਿੱਤ ਤੇ ਨਿਯਮਾਂ ਦੀ ਪਾਲਣਾ ਵਿਚਕਾਰ ਬਣਾਇਆ ਜਾਵੇਗਾ ਸੰਤੁਲਨ-ਮੇਅਰ ਸੌਰਭ ਜੋਸ਼ੀ

ਚੰਡੀਗੜ੍ਹ, 23 ਸਤੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਸੈਕਟਰ 52 ਅਤੇ 53 ਦੀਆਂ ਵੈਂਡਿੰਗ ਸਾਈਟਾਂ ’ਤੇ ਗ੍ਰਾਹਕਾਂ ਦੀ ਆਮਦ ਨਾ ਹੋਣ ਕਾਰਨ ਕਾਰੋਬਾਰ ਸ਼ੁਰੂ ਨਾ ਕਰ ਸਕਣ ਵਾਲੇ ਸਟਰੀਟ ਵੈਂਡਰਾਂ ਲਈ ਨਗਰ ਨਿਗਮ ਦੀ ਅਪੀਲੀ ਅਥਾਰਟੀ ਨੇ ਬਦਲਵੀਆਂ ਸਾਈਟਾਂ ਦਾ ਰਾਹ ਖੋਲ੍ਹ ਦਿੱਤਾ ਹੈ। ਮੇਅਰ ਸੌਰਭ ਜੋਸ਼ੀ ਦੀ ਅਗਵਾਈ ਵਾਲੀ ਅਪੀਲੀ ਅਥਾਰਟੀ ਵਲੋਂ ਵੈਂਡਿੰਗ ਲਾਇਸੈਂਸਾਂ, ਸਾਈਟਾਂ ਅਤੇ ਬਕਾਇਆ ਫ਼ੀਸ ਨਾਲ ਸਬੰਧਿਤ 150 ਅਪੀਲਾਂ ਦਾ ਨਿਪਟਾਰਾ ਕਰਦਿਆਂ ਪ੍ਰਭਾਵਿਤ ਵੈਂਡਰਾਂ ਨੂੰ ਚੰਡੀਗੜ੍ਹ ਦੇ ਹੋਰ ਵੈਂਡਿੰਗ ਜ਼ੋਨਾਂ ਵਿਚ ਖਾਲੀ ਸਾਈਟਾਂ ਲਈ ਆਪਣੀ ਤਰਜੀਹ ਦੇਣ ਦਾ ਮੌਕਾ ਦਿੱਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 24-09-2026
ਚੰਡੀਗੜ੍ਹ, 23 ਸਤੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਸੈਕਟਰ 52 ਅਤੇ 53 ਦੀਆਂ ਵੈਂਡਿੰਗ ਸਾਈਟਾਂ ’ਤੇ ਗ੍ਰਾਹਕਾਂ ਦੀ ਆਮਦ ਨਾ ਹੋਣ ਕਾਰਨ ਕਾਰੋਬਾਰ ਸ਼ੁਰੂ ਨਾ ਕਰ ਸਕਣ ਵਾਲੇ ਸਟਰੀਟ ਵੈਂਡਰਾਂ ਲਈ ਨਗਰ ਨਿਗਮ ਦੀ ਅਪੀਲੀ ਅਥਾਰਟੀ ਨੇ ਬਦਲਵੀਆਂ ਸਾਈਟਾਂ ਦਾ ਰਾਹ ਖੋਲ੍ਹ ਦਿੱਤਾ ਹੈ। ਮੇਅਰ ਸੌਰਭ ਜੋਸ਼ੀ ਦੀ ਅਗਵਾਈ ਵਾਲੀ ਅਪੀਲੀ ਅਥਾਰਟੀ ਵਲੋਂ ਵੈਂਡਿੰਗ ਲਾਇਸੈਂਸਾਂ, ਸਾਈਟਾਂ ਅਤੇ ਬਕਾਇਆ ਫ਼ੀਸ ਨਾਲ ਸਬੰਧਿਤ 150 ਅਪੀਲਾਂ ਦਾ ਨਿਪਟਾਰਾ ਕਰਦਿਆਂ ਪ੍ਰਭਾਵਿਤ ਵੈਂਡਰਾਂ ਨੂੰ ਚੰਡੀਗੜ੍ਹ ਦੇ ਹੋਰ ਵੈਂਡਿੰਗ ਜ਼ੋਨਾਂ ਵਿਚ ਖਾਲੀ ਸਾਈਟਾਂ ਲਈ ਆਪਣੀ ਤਰਜੀਹ ਦੇਣ ਦਾ ਮੌਕਾ ਦਿੱਤਾ ਗਿਆ ਹੈ। ਅਥਾਰਟੀ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਉਪਲਬਧ ਖਾਲੀ ਵੈਂਡਿੰਗ ਸਾਈਟਾਂ ਦੀ ਜਾਂਚ ਤੋਂ ਬਾਅਦ ਲਾਗੂ ਨਿਯਮਾਂ ਅਤੇ ਪ੍ਰਕਿਰਿਆ ਅਨੁਸਾਰ ਡਰਾਅ ਰਾਹੀਂ ਅਲਾਟਮੈਂਟ ਕੀਤੀ ਜਾਵੇਗੀ। ਇਸ ਫ਼ੈਸਲੇ ਦਾ ਉਦੇਸ਼ ਉਨ੍ਹਾਂ ਵੈਂਡਰਾਂ ਨੂੰ ਵਿਹਾਰਕ ਬਦਲ ਮੁਹੱਈਆ ਕਰਵਾਉਣਾ ਹੈ, ਜਿਨ੍ਹਾਂ ਨੇ ਸੈਕਟਰ 52-53 ’ਚ ਅਲਾਟ ਕੀਤੀਆਂ ਸਾਈਟਾਂ ’ਤੇ ਗ੍ਰਾਹਕਾਂ ਦੀ ਆਮਦ ਨਾ ਹੋਣ ਦੀ ਸਮੱਸਿਆ ਦਾ ਹਵਾਲਾ ਦਿੱਤਾ ਸੀ। ਅਪੀਲੀ ਅਥਾਰਟੀ ਵਲੋਂ ਨਿਪਟਾਈਆਂ ਗਈਆਂ 150 ਅਪੀਲਾਂ ਵਿਚੋਂ 59 ਮਾਮਲੇ ਵੈਂਡਿੰਗ ਲਾਇਸੈਂਸਾਂ ਜਾਂ ਸਾਈਟਾਂ ਨੂੰ ਬਕਾਇਆ ਵੈਂਡਿੰਗ ਫੀਸ ਅਤੇ ਹੋਰ ਦੇਣਦਾਰੀਆਂ ਅਦਾ ਨਾ ਕਰਨ ਕਾਰਨ ਰੱਦ ਕੀਤੇ ਜਾਣ ਨਾਲ ਸਬੰਧਿਤ ਸਨ। ਇਨ੍ਹਾਂ ਮਾਮਲਿਆਂ ’ਚ ਸਟਰੀਟ ਵੈਂਡਰਾਂ ਨੂੰ ਬਕਾਇਆ ਰਾਸ਼ੀ ਤਿੰਨ ਕਿਸ਼ਤਾਂ ਵਿਚ ਜਮਾਂ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ, ਜੋ ਸਬੰਧਿਤ ਹੁਕਮਾਂ ਦੀਆਂ ਸ਼ਰਤਾਂ ਅਧੀਨ ਹੋਵੇਗਾ। ਇਸ ਤੋਂ ਇਲਾਵਾ 44 ਅਜਿਹੇ ਮਾਮਲੇ ਸਨ, ਜਿਨ੍ਹਾਂ ’ਚ ਵੈਂਡਰਾਂ ਨੂੰ ਪਹਿਲਾਂ ਵੀ ਬਕਾਇਆ ਰਾਸ਼ੀ ਜਮਾਂ ਕਰਵਾਉਣ ਦਾ ਮੌਕਾ ਦਿੱਤਾ ਗਿਆ ਸੀ ਪਰ ਉਹ ਨਿਰਧਾਰਿਤ ਸਮੇਂ ਅੰਦਰ ਰਕਮ ਜਮਾਂ ਨਹੀਂ ਕਰਵਾ ਸਕੇ। ਅਥਾਰਟੀ ਨੇ ਇਨ੍ਹਾਂ ਵੈਂਡਰਾਂ ਨੂੰ ਬਕਾਇਆ ਰਾਸ਼ੀ ਦੀ ਅਦਾਇਗੀ ਲਈ ਅੰਤਿਮ ਇਕ ਮਹੀਨੇ ਦਾ ਮੌਕਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤਰ੍ਹਾਂ ਕੁੱਲ 103 ਵੈਂਡਰਾਂ ਨੂੰ ਆਪਣੇ ਬਕਾਏ ਨਿਪਟਾਉਣ ਲਈ ਮੁੜ ਮੌਕਾ ਮਿਲਿਆ ਹੈ। ਇਸੇ ਦੌਰਾਨ ਨਗਰ ਨਿਗਮ ਦੇ ਵੈਂਡਰ ਸੈਲ ਵਲੋਂ ਗ੍ਰੀਵੈਂਸ ਰੈਡਰੈਸਲ ਐਂਡ ਡਿਸਪਿਊਟ ਰੈਜ਼ੋਲੂਸ਼ਨ ਕਮੇਟੀ (ਜੀ.ਆਰ.ਡੀ.ਆਰ.ਸੀ.) ਦੇ ਹੁਕਮਾਂ ਵਿਰੁੱਧ ਦਾਇਰ ਕੀਤੀਆਂ 47 ਅਪੀਲਾਂ ’ਤੇ ਵੀ ਸੁਣਵਾਈ ਕਰਕੇ ਉਨ੍ਹਾਂ ਦਾ ਨਿਪਟਾਰਾ ਕੀਤਾ ਗਿਆ। ਮੇਅਰ-ਕਮ-ਚੇਅਰਮੈਨ ਸੌਰਭ ਜੋਸ਼ੀ ਨੇ ਕਿਹਾ ਕਿ ਸਟਰੀਟ ਵੈਂਡਿੰਗ ਨਾਲ ਕਈ ਪਰਿਵਾਰਾਂ ਦੀ ਰੋਜ਼ੀ-ਰੋਟੀ ਸਿੱਧੇ ਤੌਰ ’ਤੇ ਜੁੜੀ ਹੋਈ ਹੈ। ਇਸ ਲਈ ਵੈਂਡਰਾਂ ਨੂੰ ਆਪਣੇ ਬਕਾਏ ਨਿਪਟਾਉਣ ਲਈ ਵਾਜਬ ਮੌਕਾ ਦੇਣਾ ਜ਼ਰੂਰੀ ਹੈ, ਪਰ ਨਾਲ ਹੀ ਨਿਰਧਾਰਿਤ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਖ਼ਾਸ ਤੌਰ ’ਤੇ ਸੈਕਟਰ 52 ਅਤੇ 53 ਦੇ ਵੈਂਡਰਾਂ ਦੇ ਮਾਮਲੇ ਵਿਚ ਉਪਲਬਧ ਬਦਲਵੀਆਂ ਸਾਈਟਾਂ ’ਤੇ ਉਨ੍ਹਾਂ ਦੀ ਰੋਜ਼ੀ-ਰੋਟੀ ਜਾਰੀ ਰੱਖਣ ਲਈ ਨਿਰਪੱਖ ਪ੍ਰਕਿਰਿਆ ਅਪਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਪੀਲਾਂ ’ਤੇ ਲਏ ਗਏ ਫ਼ੈਸਲਿਆਂ ਦਾ ਮਕਸਦ ਵੈਂਡਰਾਂ ਦੀਆਂ ਰੋਜ਼ੀ-ਰੋਟੀ ਨਾਲ ਜੁੜੀਆਂ ਚਿੰਤਾਵਾਂ ਅਤੇ ਕਾਨੂੰਨੀ ਤੇ ਪ੍ਰਸ਼ਾਸਨਿਕ ਨਿਯਮਾਂ ਵਿਚਕਾਰ ਸੰਤੁਲਨ ਬਣਾਈ ਰੱਖਣਾ ਹੈ। ਇਸ ਮੌਕੇ ਅਪੀਲੀ ਅਥਾਰਟੀ ਦੇ ਮੈਂਬਰ ਕੌਂਸਲਰ ਮਹੇਸ਼ਇੰਦਰ ਸਿੱਧੂ ਅਤੇ ਕੌਂਸਲਰ ਤਰੁਣਾ ਮਹਿਤਾ ਸਮੇਤ ਨਗਰ ਨਿਗਮ ਦੇ ਸਬੰਧਿਤ ਅਧਿਕਾਰੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀ. ਬੀ. ਆਈ. ਅਧਿਕਾਰੀ ਬਣ ਕੇ 29.80 ਲੱਖ ਦੀ ਠੱਗੀ ਅਗਲੀ ਖ਼ਬਰ ਨਸ਼ਾ ਮੁਕਤੀ ਮੁਹਿੰਮ ਤਹਿਤ 12 ਮਾਮਲੇ ਦਰਜ , 13 ਮੁਲਜ਼ਮ ਗ੍ਰਿਫ਼ਤਾਰ
Ad Position 24