ਨਸ਼ੀਲਾ ਪਦਾਰਥ ਪਿਲਾ ਕੇ ਜਬਰ - ਜਨਾਹ ਕਰਨ , ਤਿੰਨ ਦਿਨ ਬੰਧਕ ਬਣਾ ਕੇ ਰੱਖਣ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ
ਜ਼ੀਰਕਪੁਰ, 25 ਸਤੰਬਰ (ਮਨਿੰਦਰ ਸਿੰਘ)-ਦਸਮੇਸ਼ ਕਾਲੋਨੀ ਸਥਿਤ ਇਕ ਦਫ਼ਤਰ ਵਿਚ ਕੰਮ ਕਰਨ ਵਾਲੀ ਕਰੀਬ 31 ਸਾਲਾ ਔਰਤ ਨੇ ਦਫ਼ਤਰ ਸੰਚਾਲਕ ’ਤੇ ਨਸ਼ੀਲਾ ਪਦਾਰਥ ਪਿਲਾ ਕੇ ਜਬਰ-ਜਨਾਹ ਕਰਨ ਅਤੇ ਤਿੰਨ ਦਿਨ ਤੱਕ ਬੰਧਕ ਬਣਾ ਕੇ ਰੱਖਣ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਵਿਦਿਆ ਰਤਨ ਵਾਸੀ ਦਸ਼ਮੇਸ਼ ਕਾਲੋਨੀ ਜ਼ੀਰਕਪੁਰ ਖ਼ਿਲਾਫ਼ ਬੀ.
ਜ਼ੀਰਕਪੁਰ, 25 ਸਤੰਬਰ (ਮਨਿੰਦਰ ਸਿੰਘ)-ਦਸਮੇਸ਼ ਕਾਲੋਨੀ ਸਥਿਤ ਇਕ ਦਫ਼ਤਰ ਵਿਚ ਕੰਮ ਕਰਨ ਵਾਲੀ ਕਰੀਬ 31 ਸਾਲਾ ਔਰਤ ਨੇ ਦਫ਼ਤਰ ਸੰਚਾਲਕ ’ਤੇ ਨਸ਼ੀਲਾ ਪਦਾਰਥ ਪਿਲਾ ਕੇ ਜਬਰ-ਜਨਾਹ ਕਰਨ ਅਤੇ ਤਿੰਨ ਦਿਨ ਤੱਕ ਬੰਧਕ ਬਣਾ ਕੇ ਰੱਖਣ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਵਿਦਿਆ ਰਤਨ ਵਾਸੀ ਦਸ਼ਮੇਸ਼ ਕਾਲੋਨੀ ਜ਼ੀਰਕਪੁਰ ਖ਼ਿਲਾਫ਼ ਬੀ. ਐਨ. ਐਸ. ਦੀ ਧਾਰਾ 64 ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਵਿਚ ਪੇਸ਼ ਕਰਨ ਉਪਰੰਤ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਔਰਤ ਨੇ ਦੱਸਿਆ ਕਿ ਉਹ ਅਪ੍ਰੈਲ 2026 ਤੋਂ ਦਫ਼ਤਰ ਵਿਚ ਕੰਮ ਕਰ ਰਹੀ ਸੀ ਤੇ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਨੂੰ ਤਨਖਾਹ ਨਹੀਂ ਮਿਲੀ ਸੀ। 20 ਅਗਸਤ ਨੂੰ ਤਨਖਾਹ ਲਈ ਉਸ ਨੂੰ ਦਫ਼ਤਰ ਬੁਲਾਇਆ ਗਿਆ। ਔਰਤ ਦਾ ਦੋਸ਼ ਹੈ ਕਿ ਰਾਤ ਕਰੀਬ ਸਾਢੇ 11 ਵਜੇ ਉਸ ਨੂੰ ਕੋਲਡ ਡਰਿੰਕ ਵਿਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਪਿਲਾਇਆ ਗਿਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਇਸ ਦੌਰਾਨ ਉਸ ਨਾਲ ਜਬਰ-ਜਨਾਹ ਕੀਤਾ ਗਿਆ। ਔਰਤ ਨੇ ਦੋਸ਼ ਲਗਾਇਆ ਕਿ ਬਾਅਦ ਵਿਚ ਉਸ ਨੂੰ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਘਰ ਲਿਜਾਇਆ ਗਿਆ, ਜਿਥੇ ਕਰੀਬ ਤਿੰਨ ਦਿਨ ਬੰਧਕ ਬਣਾ ਕੇ ਰੱਖਿਆ ਗਿਆ। ਇਸ ਦੌਰਾਨ ਕੁੱਟਮਾਰ, ਧਮਕੀਆਂ, ਚਾਕੂ ਨਾਲ ਹਮਲਾ ਕਰਨ ਅਤੇ ਕਾਗਜ਼ਾਂ ’ਤੇ ਜ਼ਬਰਦਸਤੀ ਦਸਤਖ਼ਤ ਕਰਵਾਉਣ ਦੇ ਵੀ ਦੋਸ਼ ਲਗਾਏ ਗਏ ਹਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।