27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੀ . ਐੱਚ . ਡੀ . ਸੀ . ਸੀ . ਆਈ ਦੇ 12 ਵੇਂ ਇਨਸ - ਆਊਟ ਐਕਸਪੋ ਦਾ ਕੀਤਾ ਉਦਘਾਟਨ

ਚੰਡੀਗੜ੍ਹ, 26 ਸਤੰਬਰ (ਕਪਿਲ ਵਧਵਾ)- ਸਾਈਬਰ ਠੱਗਾਂ ਵਲੋਂ ਮੋਬਾਈਲ ’ਤੇ ਅਸੁਰੱਖਿਅਤ ਏ. ਪੀ.

Ad Position 21
No active advertisement
ਅਜੀਤ ਡੈਸਕ 27-09-2026
ਚੰਡੀਗੜ੍ਹ, 26 ਸਤੰਬਰ (ਕਪਿਲ ਵਧਵਾ)- ਸਾਈਬਰ ਠੱਗਾਂ ਵਲੋਂ ਮੋਬਾਈਲ ’ਤੇ ਅਸੁਰੱਖਿਅਤ ਏ.ਪੀ.ਕੇ ਫਾਈਲਾਂ ਭੇਜ ਕੇ ਲੋਕਾਂ ਦੇ ਫ਼ੋਨ ਕਬਜ਼ੇ ਵਿਚ ਲੈਣ ਅਤੇ ਬੈਂਕ ਖਾਤਿਆਂ ’ਚੋਂ ਪੈਸੇ ਕਢਵਾਉਣ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿੰਨਾਂ ਮਾਮਲਿਆਂ ਵਿਚ ਪੀੜਤਾਂ ਤੋਂ ਕੁੱਲ 6.13 ਲੱਖ ਰੁਪਏ ਤੋਂ ਵੱਧ ਦੀ ਠੱਗੀ ਹੋਈ ਹੈ। ਦੀਪ ਕੰਪਲੈਕਸ, ਹੱਲੋਮਾਜਰਾ ਵਾਸੀ ਬਲਬੀਰ ਸਿੰਘ ਨੂੰ ਆਰ.ਟੀ.ਓ ਚਲਾਨ ਸਬੰਧੀ ਏ.ਪੀ.ਕੇ ਫਾਈਲ ਭੇਜੀ ਗਈ। ਫਾਈਲ ਡਾਊਨਲੋਡ ਕਰਦੇ ਹੀ ਉਸ ਦਾ ਮੋਬਾਈਲ ਕਬਜ਼ੇ ਵਿਚ ਲੈ ਕੇ ਠੱਗਾਂ ਨੇ 3,99,512 ਰੁਪਏ ਦੀ ਠੱਗੀ ਕਰ ਲਈ। ਦੂਜੇ ਮਾਮਲੇ ਵਿਚ ਆਈ.ਟੀ.ਬੀ.ਪੀ ਦੇ ਬਹਿਲਾਣਾ ਸਥਿਤ ਕੰਪੋਜ਼ਿਟ ਹਸਪਤਾਲ ਦੇ ਵਸਨੀਕ ਸਰੋਜ ਕੁਮਾਰ ਨੂੰ ਇੰਦਰਪ੍ਰਸਥ ਗੈਸ ਲਿਮਟਿਡ (ਆਈ.ਜੀ.ਐੱਲ.) ਦੇ ਬਕਾਇਆ ਬਿੱਲ ਦੀ ਅਦਾਇਗੀ ਦੇ ਨਾਂ ’ਤੇ ਏ.ਪੀ.ਕੇ ਫਾਈਲ ਭੇਜੀ ਗਈ। ਫਾਈਲ ਡਾਊਨਲੋਡ ਕਰਨ ਤੋਂ ਬਾਅਦ ਉਨ੍ਹਾਂ ਨਾਲ 54,883 ਰੁਪਏ ਦੀ ਠੱਗੀ ਹੋ ਗਈ। ਇਸੇ ਤਰ੍ਹਾਂ ਚੰਡੀਗੜ੍ਹ ਵਾਸੀ ਇਕ ਮਹਿਲਾ ਨੂੰ ਅਣਪਛਾਤੇ ਨੰਬਰ ਤੋਂ ਵਾਟਸਐਪ ’ਤੇ ਡੇਟਿੰਗ ਐਪ ਦੱਸ ਕੇ ਏ.ਪੀ.ਕੇ ਫਾਈਲ ਭੇਜੀ ਗਈ। ਫਾਈਲ ਡਾਊਨਲੋਡ ਕਰਨ ਉਪਰੰਤ ਉਸ ਦਾ ਮੋਬਾਈਲ ਕਬਜ਼ੇ ਵਿਚ ਲੈ ਲਿਆ ਗਿਆ ਅਤੇ 1,59,072 ਰੁਪਏ ਦੀ ਰਕਮ ਠੱਗ ਲਈ ਗਈ। ਪੁਲਿਸ ਵਲੋਂ ਤਿੰਨਾਂ ਮਾਮਲਿਆਂ ਵਿਚ ਪੈਸਿਆਂ ਦੇ ਲੈਣ-ਦੇਣ ਅਤੇ ਏ.ਪੀ.ਕੇ ਫਾਈਲਾਂ ਭੇਜਣ ਵਾਲੇ ਵਿਅਕਤੀਆਂ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕਜਹੇੜੀ ਵਾਸੀ ਹੋਟਲ ਸੰਚਾਲਕ ਕੋਲੋਂ 25 ਨਸ਼ੀਲੇ ਟੀਕੇ ਬਰਾਮਦ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਮੁਲਜ਼ਮ, ਪ... ਅਗਲੀ ਖ਼ਬਰ ਰੋਲ ਆਬਜ਼ਰਵਰ ਮੁਹੰਮਦ ਤਾਇਅਬ ਵਲੋਂ ਐੱਸ . ਆਈ . ਆਰ . ਤਹਿਤ ਪ੍ਰਾਪਤ ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਦ...
Ad Position 24