27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਚੰਡੀਗੜ੍ਹ ’ ਚ ਹੈਰੋਇਨ ਸਮੇਤ ਤਿੰਨ ਕਾਬੂ

ਚੰਡੀਗੜ੍ਹ, 26 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐੱਨ.

Ad Position 21
No active advertisement
ਅਜੀਤ ਡੈਸਕ 27-09-2026
ਚੰਡੀਗੜ੍ਹ, 26 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲੇ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਡੀ. ਪੀ. ਓ. (ਸਾਊਥ-ਵੈਸਟ) ਦੀ ਦੇਖ-ਰੇਖ ਹੇਠ ਥਾਣਾ ਸੈਕਟਰ-39 ਪੁਲਿਸ ਦੀ ਟੀਮ ਨੇ ਪਲਸੌਰਾ ਪਿੰਡ ਦੇ ਪਿੰਗਲਵਾੜਾ ਨੇੜੇ ਕੱਚੇ ਰਸਤੇ ਤੋਂ ਸਲੀਮ ਉਰਫ਼ ਬਿੱਲਾ ਵਾਸੀ ਸੈਕਟਰ-56 ਨੂੰ ਕਾਬੂ ਕਰਕੇ ਉਸ ਕੋਲੋਂ 12.81 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਅਨੁਸਾਰ ਉਹ ਮਜ਼ਦੂਰੀ ਕਰਦਾ ਹੈ ਅਤੇ 8ਵੀਂ ਜਮਾਤ ਤੱਕ ਪੜ੍ਹਿਆ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਥਾਣਾ ਸੈਕਟਰ-39 ਵਿਚ ਇਕ ਡੀ.ਡੀ.ਆਰ. ਦਰਜ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਸੇ ਤਰ੍ਹਾਂ ਥਾਣਾ ਸੈਕਟਰ-3 ਪੁਲਿਸ ਨੇ ਸੁਖਨਾ ਝੀਲ ਤੋਂ ਮੋਗਾ ਜ਼ਿਲ੍ਹੇ ਦੇ ਵਾਸੀ ਬਲਦੇਵ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 0.739 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਅਨੁਸਾਰ ਉਸ ਨੂੰ 25 ਸਤੰਬਰ ਨੂੰ ਰਾਤ ਕਰੀਬ 12.30 ਵਜੇ ਕਾਬੂ ਕੀਤਾ ਗਿਆ ਅਤੇ ਉਹ ਪੁਲਿਸ ਹਿਰਾਸਤ ਵਿਚ ਹੈ। ਉਧਰ, ਥਾਣਾ ਮਲੋਆ ਪੁਲਿਸ ਨੇ ਸੈਕਟਰ-38 ਵੈਸਟ ਦੇ ਸਪੋਰਟਸ ਕੰਪਲੈਕਸ ਨੇੜਿਓਂ 19 ਸਾਲਾ ਸ਼ੁਭਮ ਵਾਸੀ ਸੈਕਟਰ-38 ਵੈਸਟ ਨੂੰ ਕਾਬੂ ਕੀਤਾ। ਪੁਲਿਸ ਅਨੁਸਾਰ ਉਹ ਫੋਇਲ ਪੇਪਰ ਦੀ ਮਦਦ ਨਾਲ ਹੈਰੋਇਨ/ਚਿੱਟਾ ਪੀ ਰਿਹਾ ਸੀ। ਉਸ ਕੋਲੋਂ ਲਾਈਟਰ ਅਤੇ 10 ਰੁਪਏ ਦਾ ਨੋਟ ਵੀ ਬਰਾਮਦ ਹੋਇਆ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੀ . ਜੀ . ਆਈ ਪੀਡੀਆਟ੍ਰਿਕ ਡੈਂਟਿਸਟਰੀ ਟੀਮ ਨੇ ਰਾਸ਼ਟਰੀ ਕੁਇਜ਼ ’ ਚ ਦੂਜਾ ਸਥਾਨ ਪ੍ਰਾਪਤ ਅਗਲੀ ਖ਼ਬਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿਚ ਪਿਆ ਭਾਰੀ ਮੀਂਹ
Ad Position 24