ਹਰੇਕ ਵਰਕਰ ਲੋਕਾਂ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝੇ ਅਤੇ ਕਾਂਗਰਸ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਏ - ਰਜਨੀ ਪਾਟਿਲ
ਖਰੜ, 27ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਮੁਹਾਲੀ-ਸਰਹਿੰਦ ਐੱਨ. ਐੱਚ 205 ਏ.
ਖਰੜ, 27ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਮੁਹਾਲੀ-ਸਰਹਿੰਦ ਐੱਨ. ਐੱਚ 205 ਏ. ਜੀ. ’ਤੇ ਪਿੰਡ ਮੱਛਲੀ ਕਲਾਂ ਤੋਂ ਪਵਾਲਾ ਤੱਕ ਸਰਵਿਸ ਰੋਡ ਦੇ ਨਿਰਮਾਣ ਨੂੰ ਮਿਲੀ ਸਿਧਾਂਤਕ ਮਨਜ਼ੂਰੀ ’ਤੇ ਭਾਜਪਾ ਪੰਜਾਬ ਦੇ ਸੂਬਾ ਉਪ-ਪ੍ਰਧਾਨ ਰਣਜੀਤ ਸਿੰਘ ਗਿੱਲ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਗਿੱਲ ਨੇ ਕਿਹਾ ਹੈ ਕਿ ਇਸ ਇਲਾਕੇ ਦੀ ਕਿਸਾਨਾਂ ਤੇ ਹੋਰ ਲੋਕਾਂ ਇਹ ਮਸਲਾ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੇ ਧਿਆਨ ਵਿਚ ਲਿਆਂਦਾ ਸੀ, ਤੇ ਸੰਧੂ ਨੇ ਹੀ ਸਾਰਾ ਮਸਲਾ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੀ ਧਿਆਨ ਵਿਚ ਲਿਆਂਦਾ। ਗਿੱਲ ਨੇ ਸੰਧੂ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾ ਸਦਕਾ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ।