27 ਹਜ਼ਾਰ ਰੁਪਏ ਤੇ ਬਰੇਜ਼ਾ ਕਾਰ ਲੈ ਕੇ ਫ਼ਰਾਰ ਹੋਏ ਮੁਲਜ਼ਮ
ਜ਼ੀਰਕਪੁਰ, 30 ਸਤੰਬਰ (ਮਨਿੰਦਰ ਸਿੰਘ)-ਲੋਹਗੜ੍ਹ ਦੀਆਂ ਟ੍ਰੈਫ਼ਿਕ ਲਾਈਟ ਨੇੜੇ ਇਕ ਵਿਅਕਤੀ ਵਲੋਂ ਇਕ ਔਰਤ ਨੂੰ ਆਪਣੀ ਕਾਰ ‘ਚ ਲਿਫ਼ਟ ਦੇਣੀ ਉਦੋਂ ਮਹਿੰਗੀ ਪੈ ਗਈ, ਜਦੋਂ ਔਰਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਾਰ ਚਾਲਕ ਨੂੰ ਬੰਧਕ ਬਣਾ ਕੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਫ਼ਿਰ ਉਸ ਕੋਲੋਂ 27 ਹਜ਼ਾਰ ਰੁ. ਦੀ ਨਕਦੀ ਅਤੇ ਉਸ ਦੀ ਸਿਲਵਰ ਰੰਗ ਦੀ ਬਰੇਜ਼ਾ ਕਾਰ ਲੈ ਕੇ ਮੁਲਜ਼ਮ ਫ਼ਰਾਰ ਹੋ ਗਏ।
ਕ
ਕਾਬੂ ਮੁਲਜ਼ਮ ਜ਼ੀਰਕਪੁਰ ਪੁਲਿਸ ਦੀ ਹਿਰਾਸਤ ‘ਚ। ਤਸਵੀਰ : ਮਨਿੰਦਰ ਸਿੰਘ
01-10-2026
ਜ਼ੀਰਕਪੁਰ, 30 ਸਤੰਬਰ (ਮਨਿੰਦਰ ਸਿੰਘ)-ਲੋਹਗੜ੍ਹ ਦੀਆਂ ਟ੍ਰੈਫ਼ਿਕ ਲਾਈਟ ਨੇੜੇ ਇਕ ਵਿਅਕਤੀ ਵਲੋਂ ਇਕ ਔਰਤ ਨੂੰ ਆਪਣੀ ਕਾਰ ‘ਚ ਲਿਫ਼ਟ ਦੇਣੀ ਉਦੋਂ ਮਹਿੰਗੀ ਪੈ ਗਈ, ਜਦੋਂ ਔਰਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਾਰ ਚਾਲਕ ਨੂੰ ਬੰਧਕ ਬਣਾ ਕੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਫ਼ਿਰ ਉਸ ਕੋਲੋਂ 27 ਹਜ਼ਾਰ ਰੁ. ਦੀ ਨਕਦੀ ਅਤੇ ਉਸ ਦੀ ਸਿਲਵਰ ਰੰਗ ਦੀ ਬਰੇਜ਼ਾ ਕਾਰ ਲੈ ਕੇ ਮੁਲਜ਼ਮ ਫ਼ਰਾਰ ਹੋ ਗਏ। ਪੁਲਿਸ ਨੇ ਔਰਤ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਅਨਿਲ ਕੁਮਾਰ ਵਾਸੀ ਰਾਏਪੁਰ ਰਾਣੀ ਨੇ ਦੱਸਿਆ ਕਿ ਬੀਤੀ 28 ਸਤੰਬਰ ਦੀ ਰਾਤ ਨੂੰ ਕਰੀਬ 10.30 ਵਜੇ ਜਿਵੇਂ ਹੀ ਉਹ ਲੋਹਗੜ੍ਹ ਟ੍ਰੈਫ਼ਿਕ ਲਾਈਟ ਨੇੜੇ ਪੁੱਜਿਆ ਤਾਂ ਇਕ ਔਰਤ ਨੇ ਆਪਣੇ ਆਪ ਨੂੰ ਪ੍ਰੀਤਮ ਕੌਰ ਉਰਫ਼ ਗੁਰਪ੍ਰੀਤ ਕੌਰ ਦੱਸਦਿਆਂ ਸਿਗਮਾ ਚੌਕ ਤੱਕ ਲਿਫ਼ਟ ਮੰਗੀ। ਉਸ ਨੂੰ ਕਾਰ ਵਿਚ ਬਿਠਾਉਣ ਤੋਂ ਬਾਅਦ ਉਸ ਨੇ ਰਸਤੇ ਵਿਚ ਨਰੂਲਾ ਬੇਕਰੀ ਤੋਂ ਖਾਣ-ਪੀਣ ਦਾ ਸਾਮਾਨ ਵੀ ਲਿਆ। ਸਿਗਮਾ ਸਿਟੀ ਚੌਕ ਨੇੜੇ ਪਹੁੰਚਣ ‘ਤੇ ਦੋ ਨੌਜਵਾਨ ਕਾਰ ਦੀ ਪਿਛਲੀ ਸੀਟ ‘ਤੇ ਆ ਕੇ ਬੈਠ ਗਏ ਤੇ ਉਸ ਨਾਲ ਕੁੱਟਮਾਰ ਕਰਦਿਆਂ ਉਸ ‘ਤੇ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਉਣ ਲੱਗ ਪਏ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਉਸ ਨੂੰ ਜ਼ਬਰਦਸਤੀ ਰਾਜਪੁਰਾ ਵੱਲ ਲੈ ਗਏ ਅਤੇ ਇਸ ਦੌਰਾਨ ਉਸ ਦੀ ਜੇਬ ‘ਚੋਂ 7 ਹਜ਼ਾਰ ਰੁ. ਕੱਢ ਲਏ, ਜਦਕਿ ਔਰਤ ਨੇ ਉਸ ਦਾ ਮੋਬਾਈਲ ਫ਼ੋਨ ਲੈ ਕੇ ਗੂਗਲ ਪੇਅ ਦਾ ਪਾਸਵਰਡ ਮੰਗਿਆ। ਵਿਰੋਧ ਕਰਨ ‘ਤੇ ਉਸ ਨੂੰ ਝੂਠੇ ਜਬਰ-ਜਨਾਹ ਦੇ ਮਾਮਲੇ ਵਿਚ ਫਸਾਉਣ ਦਾ ਡਰ ਦਿਖਾ ਕੇ ਮੁਲਜ਼ਮਾਂ ਨੇ ਉਸ ਤੋਂ ਪਾਸਵਰਡ ਲੈ ਲਿਆ। ਇਸ ਤੋਂ ਬਾਅਦ ਔਰਤ ਨੇ ਉਸ ਦੇ ਖਾਤੇ ‘ਚੋਂ 20 ਹਜ਼ਾਰ ਰੁ. ਟਰਾਂਸਫ਼ਰ ਕਰ ਲਏ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਪਟਿਆਲਾ ਚੌਕ ਨੇੜੇ ਕਾਰ ‘ਚੋਂ ਉਤਾਰ ਕੇ ਬਰੇਜ਼ਾ ਕਾਰ ਲੈ ਕੇ ਅੰਬਾਲਾ ਵੱਲ ਫ਼ਰਾਰ ਹੋ ਗਏ। ਮਾਮਲੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੜਤਾਲੀਆ ਅਫ਼ਸਰ ਜ਼ੀਰਕਪੁਰ ਹਰਵਿੰਦਰ ਸਿੰਘ ਜਟਾਣਾ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਪ੍ਰੀਤਮ ਕੌਰ ਉਰਫ਼ ਗੁਰਪ੍ਰੀਤ ਕੌਰ, ਖ਼ਾਨ, ਸਨੇਹਾ, ਲਵਲੀ ਸ਼ਰਮਾ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਜ਼ੀਰਕਪੁਰ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਕਾਰ ਕੀਤੀ ਬਰਾਮਦ ਜ਼ੀਰਕਪੁਰ ਪੁਲਿਸ ਨੇ ਉਕਤ ਮਾਮਲੇ ਨੂੰ ਸੁਲਝਾਉਂਦਿਆਂ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚ ਬਰੇਜ਼ਾ ਕਾਰ ਵੀ ਬਰਾਮਦ ਕਰ ਲਈ ਹੈ। ਪੁਲਿਸ ਅਨੁਸਾਰ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਜ਼ੀਰਕਪੁਰ ਵਿਖੇ ਤਾਇਨਾਤ ਏ. ਐੱਸ. ਆਈ. ਹਰਵਿੰਦਰ ਸਿੰਘ ਨੇ 29 ਸਤੰਬਰ ਨੂੰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਪੁਲਿਸ ਨੇ ਜੁਨੈਦ ਖਾਨ, ਸਨੇਹਾ ਰਾਣੀ, ਲਵਲੀ ਸ਼ਰਮਾ ਅਤੇ ਪ੍ਰੀਤਮ ਕੌਰ ਉਰਫ਼ ਗੁਰਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਮੁਖੀ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪ੍ਰੀਤਮ ਕੌਰ ਉਰਫ਼ ਗੁਰਪ੍ਰੀਤ ਕੌਰ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ। ਪੁਲਿਸ ਰਿਕਾਰਡ ਅਨੁਸਾਰ ਥਾਣਾ ਫੂਲ ਜ਼ਿਲ੍ਹਾ ਬਠਿੰਡਾ ਵਿਖੇ 4 ਅਪ੍ਰੈਲ 2021 ਨੂੰ ਉਸ ਵਿਰੁੱਧ ਆਈ. ਪੀ. ਸੀ. ਦੀ ਧਾਰਾ 302 ਤੇ 34 ਤਹਿਤ ਮਾਮਲਾ ਦਰਜ ਹੋਇਆ ਸੀ। ਇਸ ਤੋਂ ਇਲਾਵਾ ਥਾਣਾ ਭੀਖੀ ਜ਼ਿਲ੍ਹਾ ਮਾਨਸਾ ਵਿਖੇ 25 ਅਪ੍ਰੈਲ 2023 ਨੂੰ ਧਾਰਾ 379, 34, 201 ਤੇ 411 ਤਹਿਤ ਮਾਮਲਾ ਦਰਜ ਹੋਣ ਦੀ ਵੀ ਜਾਣਕਾਰੀ ਮਿਲੀ ਹੈ।