01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਘਰ ’ਚੋਂ 88 ਹਜ਼ਾਰ ਰੁਪਏ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਤੇ ਦਸਤਾਵੇਜ਼ ਚੋਰੀ

ਚੰਡੀਗੜ੍ਹ, 30 ਸਤੰਬਰ (ਕਪਿਲ ਵਧਵਾ)- ਮਨੀਮਾਜਰਾ ਵਿਖੇ ਇਕ ਘਰ ’ਚੋਂ ਅਣਪਛਾਤਾ ਵਿਅਕਤੀ 88 ਹਜ਼ਾਰ ਰੁਪਏ ਦੀ ਨਕਦੀ, ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਲੈ ਗਿਆ। ਇਸ ਸਬੰਧੀ ਥਾਣਾ ਮਨੀਮਾਜਰਾ ਪੁਲਿਸ ਨੇ ਸੰਜੇ ਕੁਮਾਰ ਵਾਸੀ, ਮੋਰੀ ਗੇਟ, ਮਨੀਮਾਜਰਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 01-10-2026
ਚੰਡੀਗੜ੍ਹ, 30 ਸਤੰਬਰ (ਕਪਿਲ ਵਧਵਾ)- ਮਨੀਮਾਜਰਾ ਵਿਖੇ ਇਕ ਘਰ ’ਚੋਂ ਅਣਪਛਾਤਾ ਵਿਅਕਤੀ 88 ਹਜ਼ਾਰ ਰੁਪਏ ਦੀ ਨਕਦੀ, ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਲੈ ਗਿਆ। ਇਸ ਸਬੰਧੀ ਥਾਣਾ ਮਨੀਮਾਜਰਾ ਪੁਲਿਸ ਨੇ ਸੰਜੇ ਕੁਮਾਰ ਵਾਸੀ, ਮੋਰੀ ਗੇਟ, ਮਨੀਮਾਜਰਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਚੋਰੀ ਦੀ ਘਟਨਾ 26 ਸਤੰਬਰ ਨੂੰ ਵਾਪਰੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅਣਪਛਾਤਾ ਵਿਅਕਤੀ ਉਸ ਦੇ ਘਰ ਵਿਚ ਦਾਖ਼ਲ ਹੋ ਕੇ 88 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਕੁਝ ਦਸਤਾਵੇਜ਼ ਚੋਰੀ ਕਰਕੇ ਲੈ ਗਿਆ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 305 ਅਤੇ 331(3) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਮੁਲਜ਼ਮ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਜੀ ਬੀ ਰਿਐਲਟੀ ਚੰਡੀਗੜ੍ਹ ਗੋਲਫ ਲੀਗ 2026 ਵੱਡੇ ਪੱਧਰ ’ ਤੇ ਸ਼ੁਰੂ ਅਗਲੀ ਖ਼ਬਰ ਵਰਕ ਤੇ ਟੂਰਿਸਟ ਵੀਜ਼ਾ ਦੇ ਨਾਂਅ ’ ਤੇ 30.19 ਲੱਖ ਦੀ ਠੱਗੀ ਪ੍ਰਾਈਮ ਇਮੀਗ੍ਰੇਸ਼ਨ ਦੇ ਰੋਹਿਤ ਸ਼ੈੱਟੀ ਸਮੇਤ ਹੋਰਨਾਂ ਖ਼ਿ...
Ad Position 24