02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਖਿਜ਼ਰਾਬਾਦ ਦੇ ਸਾਲਾਨਾ ਕੁਸ਼ਤੀ ਦੰਗਲ ’ਚ ਦਿਨੇਸ਼ ਗੁਲੀਆ ਝੰਜਰ ਨੇ ਝੰਡੀ ਦੀ ਕੁਸ਼ਤੀ ਜਿੱਤੀ

ਮਾਜਰੀ, 2 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਇਤਿਹਾਸਕ ਕਸਬਾ ਖਿਜ਼ਰਾਬਾਦ ਵਿਖੇ ਛਿੰਝ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਪ੍ਰੰਪਰਾ ਅਨੁਸਾਰ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਛਿੰਝ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ 2 ਲੱਖ ਰੁ.

Ad Position 21
No active advertisement
ਅਜੀਤ ਡੈਸਕ 03-10-2026
ਮਾਜਰੀ, 2 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਇਤਿਹਾਸਕ ਕਸਬਾ ਖਿਜ਼ਰਾਬਾਦ ਵਿਖੇ ਛਿੰਝ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਪ੍ਰੰਪਰਾ ਅਨੁਸਾਰ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਛਿੰਝ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ 2 ਲੱਖ ਰੁ. ਦੀ ਇਨਾਮੀ ਰਾਸ਼ੀ ਵਾਲੀ ਪਹਿਲੇ ਨੰਬਰ ਦੀ ਝੰਡੀ ਦੀ ਕੁਸ਼ਤੀ ਦਿਨੇਸ਼ ਗੁਲੀਆ ਝੰਜਰ ਨੇ ਸਹਿਲ ਕੋਹਾਲੀ ਨੂੰ, 2 ਲੱਖ ਰੁ. ਦੀ ਇਨਾਮੀ ਰਾਸ਼ੀ ਵਾਲੀ ਦੂਜੇ ਨੰਬਰ ਦੀ ਝੰਡੀ ਦੀ ਕੁਸ਼ਤੀ ਮਾਨਵੀਰ ਕੋਹਾਲੀ ਨੇ ਅੰਕਿਤ ਮਥੁਰਾ ਨੂੰ, 1.60 ਲੱਖ ਰੁ. ਦੀ ਇਨਾਮੀ ਰਾਸ਼ੀ ਵਾਲੀ ਤੀਜੇ ਨੰਬਰ ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਈ ਨੇ ਛੋਟਾ ਸਦਾਮ ਹੁਸ਼ਿਆਰਪੁਰ ਨੂੰ, 1.60 ਲੱਖ ਰੁ. ਦੀ ਇਨਾਮੀ ਰਾਸ਼ੀ ਵਾਲੀ ਚੌਥੇ ਨੰਬਰ ਦੀ ਝੰਡੀ ਦੀ ਕੁਸ਼ਤੀ ਇਰਾਨ ਨੇ ਚੀਨੂ ਰਾਈਏਵਾਲ ਨੂੰ, 1.50 ਲੱਖ ਰੁ. ਦੀ ਇਨਾਮੀ ਰਾਸ਼ੀ ਵਾਲੀ ਪੰਜਵੇਂ ਨੰਬਰ ਦੀ ਝੰਡੀ ਦੀ ਰੋਹਿਤ ਲਾਡਪੁਰ ਨੇ ਨਰਿੰਦਰ ਖੰਨਾ ਨੂੰ ਅਤੇ 51 ਹਜ਼ਾਰ ਰੁ. ਦੀ ਇਨਾਮੀ ਰਾਸ਼ੀ ਵਾਲੀ ਛੇਵੇਂ ਨੰਬਰ ਦੀ ਝੰਡੀ ਦੀ ਕੁਸ਼ਤੀ ਗੁਰਜੀਤ ਸਿੰਘ ਮਗਰੋੜ ਨੇ ਬੰਟੀ ਨੈਣਾਂ ਦੇਵੀ ਨੂੰ ਹਰਾ ਕੇ ਆਪਣੇ ਨਾਂਅ ਕੀਤੀ। ਇਸ ਮੌਕੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵਲੋਂ ਛਿੰਝ ਕਮੇਟੀ ਨੂੰ 1 ਲੱਖ ਰੁ. ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਯਾਦਵਿੰਦਰਾ ਸਿੰਘ ਬੰਨੀ ਕੰਗ, ਸਾਹਿਬ ਸਿੰਘ ਬਡਾਲੀ, ਸਮਾਜ ਸੇਵੀ ਪਾਲਇੰਦਰਜੀਤ ਸਿੰਘ ਬਾਠ ਕੁਰਾਲੀ, ਸਾਬਕਾ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਕਾਂਗਰਸ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਭਾਜਪਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ, ਅਕਾਲੀ ਆਗੂ ਰਵਿੰਦਰ ਸਿੰਘ ਖੇੜਾ, ਹਰਦੀਪ ਸਿੰਘ ਖਿਜ਼ਰਾਬਾਦ, ਮੁਰਾਰੀ ਲਾਲ ਤੰਵਰ, ਅਵਤਾਰ ਸਿੰਘ ਸੁਲੇਮਪੁਰ, ਸਾਬਕਾ ਸਰਪੰਚ ਗੁਰਿੰਦਰ ਸਿੰਘ ਖਿਜ਼ਰਾਬਾਦ ਹੇਠਲੀ ਪੱਤੀ, ਬਲਜਿੰਦਰ ਸਿੰਘ ਭੇਲੀ, ਬਲਦੇਵ ਸਿੰਘ ਖਿਜ਼ਰਾਬਾਦ, ਮਾਸਟਰ ਪਰਮਜੀਤ ਸਿੰਘ ਖਿਜ਼ਰਾਬਾਦ, ਮਨਦੀਪ ਸਿੰਘ ਖਿਜ਼ਰਾਬਾਦ, ਨਰਿੰਦਰਪਾਲ ਸਿੰਘ ਪਾਲੀ ਖਿਜ਼ਰਾਬਾਦ, ਹਰਚਰਨ ਸਿੰਘ ਖਿਜ਼ਰਾਬਾਦ, ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ, ਭਾਜਪਾ ਆਗੂ ਭਾਨੂੰ ਪ੍ਰਤਾਪ, ਸਾਬਕਾ ਚੇਅਰਮੈਨ ਕ੍ਰਿਪਾਲ ਸਿੰਘ ਖਿਜ਼ਰਾਬਾਦ, ਬਲਬੀਰ ਸਿੰਘ ਮੰਗੀ ਖਿਜ਼ਰਾਬਾਦ, ਸਾਬਕਾ ਚੇਅਰਮੈਨ ਮਨਦੀਪ ਸਿੰਘ ਖਿਜ਼ਰਾਬਾਦ ਅਤੇ ਸਾਬਕਾ ਪੰਚ ਗੁਰਮੀਤ ਸਿੰਘ ਮੀਤੀ ਖਿਜ਼ਰਾਬਾਦ ਸਮੇਤ ਖੇਤਰ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਲੜੂ ਖੇਤਰ ਦੀਆਂ ਚਾਰ ਮੰਡੀਆਂ ’ ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਿਸਾਨਾਂ ਦੀ ਫ਼ਸਲ ਦੀ ਸਮੇਂ ਸਿਰ ਖ਼ਰੀਦ ਤੇ ਅਦਾਇਗੀ ਲਈ... ਅਗਲੀ ਖ਼ਬਰ ਪੰਜਾਬ ਕਲਾ ਪ੍ਰੀਸ਼ਦ ਵਲੋਂ ਸੰਪਾਦਿਤ ‘ਪੰਜਾਬ ਦਾ ਇਤਿਹਾਸ’ ਦਾ ਲੋਕ ਅਰਪਣ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ - ਸਵਰਨਜੀਤ ਸਵੀ
Ad Position 24