04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸੂਬਾਈ ਕੋਆਰਡੀਨੇਟਰ ਵਜੋਂ ਨਿਯੁਕਤੀ ’ ਤੇ ਸ਼ਿਆਮ ਲਾਲ ਗੁੜਾ ਦਾ ਮੂੰਹ ਮਿੱਠਾ ਕਰਵਾਇਆ

ਮੁੱਲਾਂਪੁਰ ਗਰੀਬਦਾਸ, 4 ਅਕਤੂਬਰ (ਦਿਲਬਰ ਸਿੰਘ ਖੈਰਪੁਰ) - ਸੀਨੀਅਰ ਅਕਾਲੀ ਆਗੂ ਚੌਧਰੀ ਸ਼ਿਆਮ ਲਾਲ ਨੂੰ ਗੁਜਰ ਮਹਾਂਸਭਾ ਦੇ ਸੂਬਾਈ ਕੋਆਰਡੀਨੇਟਰ ਵਜੋਂ ਨਿਯੁਕਤੀ ‘ਤੇ ਜਿਥੇ ਪਹਾੜੀ ਖੇਤਰ ਦੇ ਪਿੰਡਾਂ ਵਿਚ ਖੁਸ਼ੀ ਦਾ ਮਾਹੌਲ ਹੈ, ਉਥੇ ਵਿਧਾਨ ਸਭਾ ਹਲਕਾ ਖਰੜ ਦੇ ਹਰ ਵਰਗ ਦੇ ਵਸਨੀਕਾਂ ਵਲੋਂ ਵਧਾਈਆਂ ਦੇਣ ਲਈ ਰੋਜ਼ਾਨਾ ਉਨ੍ਹਾਂ ਦੇ ਘਰ ਤਾਂਤਾ ਲੱਗਿਆ ਰਹਿੰਦਾ ਹੈ। ਅੱਜ ਪਿੰਡ ਸੈਣੀਮਾਜਰਾ (ਨਿਊ ਚੰਡੀਗੜ੍ਹ) ਦੇ ਸਾਬਕਾ ਸਰਪੰਚ ਦਿਲਬਾਗ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ਨੌਜਵਾਨਾਂ ਵਸਨੀਕਾਂ ਨੇ ਸੀਨੀਅਰ ਆਗੂ ਚੌਧਰੀ ਸਿਆਮ ਲਾਲ ਨੂੰ ਕੋਆਰਡੀਨੇਟਰ ਵਜੋਂ ਨਵ ਨਿਯੁਕਤੀ ‘ਤੇ ਮੂੰਹ ਮਿੱਠਾ ਕਰਵਾਇਆ।

Ad Position 21
No active advertisement
ਅਜੀਤ ਡੈਸਕ 05-10-2026
ਮੁੱਲਾਂਪੁਰ ਗਰੀਬਦਾਸ, 4 ਅਕਤੂਬਰ (ਦਿਲਬਰ ਸਿੰਘ ਖੈਰਪੁਰ) - ਸੀਨੀਅਰ ਅਕਾਲੀ ਆਗੂ ਚੌਧਰੀ ਸ਼ਿਆਮ ਲਾਲ ਨੂੰ ਗੁਜਰ ਮਹਾਂਸਭਾ ਦੇ ਸੂਬਾਈ ਕੋਆਰਡੀਨੇਟਰ ਵਜੋਂ ਨਿਯੁਕਤੀ ‘ਤੇ ਜਿਥੇ ਪਹਾੜੀ ਖੇਤਰ ਦੇ ਪਿੰਡਾਂ ਵਿਚ ਖੁਸ਼ੀ ਦਾ ਮਾਹੌਲ ਹੈ, ਉਥੇ ਵਿਧਾਨ ਸਭਾ ਹਲਕਾ ਖਰੜ ਦੇ ਹਰ ਵਰਗ ਦੇ ਵਸਨੀਕਾਂ ਵਲੋਂ ਵਧਾਈਆਂ ਦੇਣ ਲਈ ਰੋਜ਼ਾਨਾ ਉਨ੍ਹਾਂ ਦੇ ਘਰ ਤਾਂਤਾ ਲੱਗਿਆ ਰਹਿੰਦਾ ਹੈ। ਅੱਜ ਪਿੰਡ ਸੈਣੀਮਾਜਰਾ (ਨਿਊ ਚੰਡੀਗੜ੍ਹ) ਦੇ ਸਾਬਕਾ ਸਰਪੰਚ ਦਿਲਬਾਗ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ਨੌਜਵਾਨਾਂ ਵਸਨੀਕਾਂ ਨੇ ਸੀਨੀਅਰ ਆਗੂ ਚੌਧਰੀ ਸਿਆਮ ਲਾਲ ਨੂੰ ਕੋਆਰਡੀਨੇਟਰ ਵਜੋਂ ਨਵ ਨਿਯੁਕਤੀ ‘ਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸ਼ਿਆਮ ਲਾਲ ਨੇ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਾਣ ਇਹ ਸਨਮਾਨ ਤੁਹਾਡੇ ਸਹਿਯੋਗ ਦੀ ਬਦੌਲਤ ਮਿਲਿਆ ਹੈ। ਹਲਕਾ ਖਰੜ ਵਿਚ ਪਿਛਲੇ ਲੰਮੇ ਸਮੇਂ ਤੋਂ ਤਨਦੇਹੀ ਨਾਲ ਵੱਖ ਵੱਖ ਪਿੰਡਾਂ ਵਿਚ ਕੀਤੇ ਭਲਾਈ ਕਾਰਜਾਂ ਸੰਬੰਧੀ ਉਨ੍ਹਾਂ ਕਿਹਾ ਕਿ ਲੋਕ ਸੇਵਾ ਹੀ ਮੇਰਾ ਮਿਸ਼ਨ ਹੈ, ਮੈਂ ਹਲਕਾ ਖਰੜ ਨੂੰ ਹਮੇਸ਼ਾ ਆਪਣੇ ਪਰਿਵਾਰ ਵਾਂਗ ਜਾਣਿਆ ਤੇ ਲੋਕ ਸੇਵਾ ਨੂੰ ਸਮਰਪਿਤ ਕਾਰਜ ਹੀ ਮੇਰੇ ਮਨ ਦਾ ਸਕੂਨ ਹੋ ਨਿਬੜੇ ਹਨ। ਸਾਬਕਾ ਸਰਪੰਚ ਦਿਲਬਾਗ ਸਿੰਘ ਸੈਣੀਮਾਜਰਾ ਨੇ ਆਖਿਆ ਕਿ ਸਿਆਮ ਲਾਲ ਸਿਆਸਤ ਤੋਂ ਵੱਧ ਸਮਾਜ ਸੇਵੀ ਕਾਰਜਾਂ ਲਈ ਜਾਣੀ ਪਹਿਚਾਣੀ ਸ਼ਖ਼ਸੀਅਤ ਹਨ, ਅਜਿਹੇ ਇਨਸਾਨ ਸਿਆਸਤ ਵਿਚ ਅੱਗੇ ਆਉਣ ਇਲਾਕੇ ਦੀ ਵਿਕਾਸ ਪੱਖੋਂ ਰੂਪ ਰੇਖਾ ਹੀ ਅਲੱਗ ਹੋਵੇਗੀ। ਇਸ ਮੌਕੇ ਸਾਬਕਾ ਸਰਪੰਚ ਦਿਲਬਾਗ ਸਿੰਘ ਤੋਂ ਇਲਾਵਾ ਸੁਰਿੰਦਰ ਸਿੰਘ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ, ਨਵਜੀਤ ਸਿੰਘ, ਅਗੰਮਵੀਰ, ਜਰਨੈਲ ਸਿੰਘ ਨਗਰ, ਅਵਤਾਰ ਸਿੰਘ, ਦਰਸ਼ਨ ਸਿੰਘ, ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਣਕ ’ ਤੇ 25 ਰੁ . ਐਮ . ਐੱਸ . ਪੀ ਦਾ ਵਾਧਾ ਅੰਨਦਾਤਾ ਨਾਲ ਕੋਝਾ ਮਜ਼ਾਕ - ਕੰਗ ਅਗਲੀ ਖ਼ਬਰ ਦੇਵਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਭਾਜਪਾ ਕਿਸਾਨ ਮੋਰਚੇ ਦਾ ਦਫ਼ਤਰ ਸਕੱਤਰ ਕੀਤਾ ਨਿਯੁਕਤ
Ad Position 24