ਅਜੋਕੇ ਦੌਰ ਦੌਰਾਨ ਹਰ ਇਕ ’ ਚ ਸੋਹਣਾ ਲੱਗਣ ਦੀ ਰੀਝ ਹੈ - ਰਿਚਾ ਅਗਰਵਾਲ
ਚੰਡੀਗੜ੍ਹ, 4 ਅਕਤੂਬਰ (ਅਜਾਇਬ ਸਿੰਘ ਔਜਲਾ)- ਅਜੋਕੇ ਦੌਰ ਦੌਰਾਨ ਹਰ ਵਰਗ ਵਿਚ ਉੱਪਰ ਚਾਹੇ ਕੋਈ ਹੋਵੇ ਸੋਹਣਾ ਲੱਗਣ ਦੀ ਰੀਝ ਬਰਕਰਾਰ ਹੈ। ਇਹ ਗੱਲ ਅੱਜ ਇੱਥੇ ਫ਼ੈਸ਼ਨ ਤੇ ਡਿਜ਼ਾਈਨ ਦੇ ਖੇਤਰ ਵਿਚ ਸਰਗਰਮ ਰਿਚਾ ਅਗਰਵਾਲ ਵਲੋਂ ਸਾਂਝੀ ਕੀਤੀ।
ਚੰਡੀਗੜ੍ਹ, 4 ਅਕਤੂਬਰ (ਅਜਾਇਬ ਸਿੰਘ ਔਜਲਾ)- ਅਜੋਕੇ ਦੌਰ ਦੌਰਾਨ ਹਰ ਵਰਗ ਵਿਚ ਉੱਪਰ ਚਾਹੇ ਕੋਈ ਹੋਵੇ ਸੋਹਣਾ ਲੱਗਣ ਦੀ ਰੀਝ ਬਰਕਰਾਰ ਹੈ। ਇਹ ਗੱਲ ਅੱਜ ਇੱਥੇ ਫ਼ੈਸ਼ਨ ਤੇ ਡਿਜ਼ਾਈਨ ਦੇ ਖੇਤਰ ਵਿਚ ਸਰਗਰਮ ਰਿਚਾ ਅਗਰਵਾਲ ਵਲੋਂ ਸਾਂਝੀ ਕੀਤੀ। ਇਸ ਦੌਰਾਨ ਮਾਡਲ ਸੁੰਦਰੀਆਂ ਨੇ ਬਰਾਈਡਲ ਫੈਸ਼ਨ ਦੌਰਾਨ ਆਪਣੀ ਮਾਡਲਿੰਗ ਕਲਾ ਨਾਲ ਦਰਸ਼ਕਾਂ ਦਾ ਚੰਗਾ ਧਿਆਨ ਖਿੱਚਿਆ। ਸੰਗੀਤਕ ਤੇ ਮਾਡਲਿੰਗ ਕਲਾ ਦੇ ਜ਼ਰੀਏ ਫੈਸ਼ਨ ਸ਼ੋਅ ਦੀਆਂ ਰੌਣਕਾਂ ’ਚ ਹੋਰ ਵੀ ਵਾਧਾ ਕੀਤਾ। ਇਸ ਦੇ ਨਾਲ ਹੀ ਚੰਡੀਗੜ੍ਹ ਨੇ ਆਉਣ ਵਾਲੇ ਵਿਆਹ ਦੇ ਸੀਜ਼ਨ ਲਈ ਦੁਲਹਨ ਦੀ ਸੁੰਦਰਤਾ ਅਤੇ ਫੈਸ਼ਨ ਰੁਝਾਨਾਂ ਦੀ ਇਕ ਸ਼ਾਨਦਾਰ ਝਲਕ ਆਪਣੀਆਂ ਪੇਸ਼ਕਾਰੀਆਂ ਨਾਲ ਪੇਸ਼ ਕਰਕੇ ਆਪਣੀ ਕਲਾ ਪ੍ਰਤੀ ਚੰਗਾ ਹੁੰਗਾਰਾ ਲਿਆ। ਸ਼ੋਅਕੇਸ ਸੰਸਥਾਪਕ ਰਿਚਾ ਅਗਰਵਾਲ ਅਤੇ ਸੁੰਦਰਤਾ ਮਾਹਰ ਹਰਵੀਨ ਕਥੂਰੀਆ ਦੀ ਅਗਵਾਈ ’ਚ ਦੁਲਹਨ ਦੇ ਫੈਸ਼ਨ ਵਿਚ ਮਾਡਲਾਂ ਦੇ ਦੁਲਹਨ ਦੀਆਂ ਪ੍ਰੰਪਰਾਵਾਂ ਦੀ ਨਿਵੇਕਲੀਆਂ ਪੇਸ਼ਕਾਰੀਆਂ ਦਿੱਤੀਆਂ। ਸੁੰਦਰੀਆਂ ਨੇ ਲਾਲ ਅਤੇ ਸੁਨਹਿਰੀ ਰੰਗਾਂ ਵਿਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਕੇ ਫ਼ੈਸ਼ਨ ਸ਼ੋਅ ਨੂੰ ਯਾਦਗਾਰੀ ਬਣਾਇਆ। ਰਿਚਾ ਅਗਰਵਾਲ ਅਤੇ ਹਰਵੀਨ ਕਥੂਰੀਆ ਨੇ ਇਸ ਮੌਕੇ ਕਿਹਾ ਕਿ ਦਿੱਖ ਗਲੈਮਰਸ ਹੋਣੀ ਚਾਹੀਦੀ ਹੈ, ਪਰ ਕੁਦਰਤੀ ਸੁੰਦਰਤਾ ’ਤੇ ਹਾਵੀ ਨਹੀਂ ਕਰਨਾ ਚਾਹੀਦਾ।