04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਣਕ ’ ਤੇ 25 ਰੁ . ਐਮ . ਐੱਸ . ਪੀ ਦਾ ਵਾਧਾ ਅੰਨਦਾਤਾ ਨਾਲ ਕੋਝਾ ਮਜ਼ਾਕ - ਕੰਗ

ਮੁੱਲਾਂਪੁਰ ਗਰੀਬਦਾਸ, 4 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕੇਂਦਰ ਸਰਕਾਰ ‘ਤੇ ਤੰਜ਼ ਕਸਦਿਆਂ ਕਿਹਾ ਕਿ ਸਾਡੇ ਖੇਤੀ ਪ੍ਰਧਾਨ ਸੂਬੇ ਦੀ ਕਣਕ ਤੇ ਸਿਰਫ਼ 25 ਰੁ. ਪ੍ਰਤੀ ਕੁਇੰਟਲ, ਐਮ.

Ad Position 21
No active advertisement
ਅਜੀਤ ਡੈਸਕ 05-10-2026
ਮੁੱਲਾਂਪੁਰ ਗਰੀਬਦਾਸ, 4 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕੇਂਦਰ ਸਰਕਾਰ ‘ਤੇ ਤੰਜ਼ ਕਸਦਿਆਂ ਕਿਹਾ ਕਿ ਸਾਡੇ ਖੇਤੀ ਪ੍ਰਧਾਨ ਸੂਬੇ ਦੀ ਕਣਕ ਤੇ ਸਿਰਫ਼ 25 ਰੁ. ਪ੍ਰਤੀ ਕੁਇੰਟਲ, ਐਮ.ਐੱਸ.ਪੀ, ਪਹਿਲਾਂ ਇਸ ਦਾ ਖਰੀਦ ਮੁੱਲ 2585 ਰੁ. ਪ੍ਰਤੀ ਕੁਇੰਟਲ ਸੀ, ਹੁਣ 2027-28 ਹਾੜ੍ਹੀ ਮਾਰਕਟਿੰਗ ਸਾਲ ਵਧਾ ਕੇ 2610 ਰੁ. ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਪੰਜਾਬ ਦੇ ਕਿਸਾਨ ਨਾਲ ਇਕ ਕੋਝਾ ਮਜ਼ਾਕ ਹੈ। ਪਿਛਲੇ ਸਮੇਂ ਵਿਚ ਕਾਂਗਰਸ ਦੀ ਸਰਕਾਰ ਨੇ ਕਿਸਾਨ ਵੀਰਾਂ ਦਾ ਪੱਖ ਪੂਰਦੇ ਹੋਏ, ਹਮੇਸ਼ਾਂ ਲੋੜੀਂਦਾ ਢੁੱਕਵਾਂ ਵਾਧਾ ਕਰਦੀ ਰਹੀ ਹੈ। ਇਸ ਤੋਂ ਸਾਫ਼ ਜਾਹਿਰ ਹੁੰਦਾ ਹੈ, ਕਿ ਕੇਂਦਰ ਦੀ ਐਨ. ਡੀ. ਏ. ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਅਣਗੋਲਿਆ ਕੀਤਾ ਹੈ, ਜੋ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਕੰਗ ਅਨੁਸਾਰ ਅੱਜ ਜੇਕਰ ਦੇਖੀਏ, ਕਿਸਾਨ ਵਲੋਂ ਖੇਤੀ ਵਿਚ ਡੀਜ਼ਲ, ਕੀੜੇ ਮਾਰ ਦਵਾਈਆਂ, ਹਾਈਬ੍ਰਿਡ ਬੀਜ਼, ਅਤੇ ਸਾਰੀ ਲੇਬਰ ਆਦਿ ਦੇ ਰੇਟ ਵੱਧ ਕੇ ਆਸਮਾਨ ਨੂੰ ਛੂਹ ਰਹੇ ਹਨ। ਖੇਤੀਬਾੜੀ ਦਾ ਕਿੱਤਾ ਲਾਹੇਬੰਦ ਨਾ ਹੋਣ ਕਾਰਨ ਨੌਜ਼ਵਾਨ ਇਸ ਤੋਂ ਮੂੰਹ ਮੋੜ ਰਹੇ ਹਨ, ਕੇਂਦਰ ਸਰਕਾਰ ਦੀ ਅੰਨਦਾਤਾ ਪ੍ਰਤੀ ਬੇਰੁੱਖੀ ਬਹੁਤ ਚਿੰਤਾ ਵਾਲੀ ਤੇ ਨਿੰਦਣਯੋਗ ਹੈ। ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਕਣਕ ਦੇ ਭਾਅ ਤੋਂ ਇਲਾਵਾ ਹੋਰ ਦਾਲਾਂ ਤੇ ਤੇਲ ਦੇ ਬੀਜਾਂ ਆਦਿ ਵਿਚ ਵੀ ਨਾ-ਮਾਤਰ ਵਾਧਾ ਵਾਜ਼ਿਬ ਨਹੀਂ ਹੈ। ਇਕ ਪਾਸੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਮੌਜੂਦਾ ਹਾਲਤ ਵਿਚ ਫ਼ਸਲੀ ਵਿਭਿਨਤਾਂ ਲਿਆਉਣਾ ਚਾਹੁੰਦੀ ਹੈ, ਪ੍ਰੰਤੂ ਉਸ ਲਈ ਕੋਈ ਠੋਸ ਉਪਰਾਲਿਆਂ ਤੋਂ ਹੱਥ ਖਿੱਚਦੀ ਹੈ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੀ ਇਹ ਦੋਗਲੀ ਨੀਤੀ ਅੱਜ ਸਾਡੇ ਖੇਤੀ ਪ੍ਰਧਾਨ ਪੰਜਾਬ ਨੂੰ ਲਤਾੜ ਰਹੀ ਹੈ, ਜਿਸ ਨਾਲ ਬੇਰੁਜ਼ਗਾਰੀ ਹੋਰ ਵਧੇਗੀ। ਪਹਿਲਾਂ ਹੀ ਸਾਡੇ ਪੰਜਾਬ ਅਤੇ ਦੇਸ਼ ਵਿੱਚੋਂ ਬਹੁਤ ਸਾਰੇ ਕਾਬਿਲ ਬੇਰੁਜ਼ਗਾਰ ਨੌਜ਼ਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਇੰਦਰਜੀਤ ਕੌਰ ਨੇ ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਸੂਬਾਈ ਕੋਆਰਡੀਨੇਟਰ ਵਜੋਂ ਨਿਯੁਕਤੀ ’ ਤੇ ਸ਼ਿਆਮ ਲਾਲ ਗੁੜਾ ਦਾ ਮੂੰਹ ਮਿੱਠਾ ਕਰਵਾਇਆ
Ad Position 24