ਇੰਡਸ ਇੰਟਰਨੈਸ਼ਨਲ ਹਸਪਤਾਲ ’ ਚ ਮਰੀਜ਼ ਨੂੰ ਪਰੋਸੇ ਖਾਣੇ ’ ਚੋਂ ਨਿਕਲਿਆ ਕੀੜਾ ਪਰਿਵਾਰ ਨੇ ਸਿਹਤ ਵਿਭਾਗ ਤੋਂ ਜਾਂਚ ਤੇ ਸਖ਼ਤ ਕਾਰਵਾਈ ਦੀ ਕੀਤੀ ਮੰਗ
ਡੇਰਾਬੱਸੀ, 4 ਅਕਤੂਬਰ (ਗੁਰਮੀਤ ਸਿੰਘ) -ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਡੇਰਾਬੱਸੀ ਨੇੜੇ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਵਿਚ ਇਲਾਜ ਅਧੀਨ ਮਰੀਜ਼ ਨੂੰ ਪਰੋਸੇ ਖਾਣੇ ਵਿਚੋਂ ਕੀੜਾ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਦੇ ਪਰਿਵਾਰ ਨੇ ਇਸ ਘਟਨਾ ਨੂੰ ਗੰਭੀਰ ਲਾਪਰਵਾਹੀ ਕਰਾਰ ਦਿੰਦਿਆਂ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕੀਤੀ ਹੈ।
ਡੇਰਾਬੱਸੀ, 4 ਅਕਤੂਬਰ (ਗੁਰਮੀਤ ਸਿੰਘ) -ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਡੇਰਾਬੱਸੀ ਨੇੜੇ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਵਿਚ ਇਲਾਜ ਅਧੀਨ ਮਰੀਜ਼ ਨੂੰ ਪਰੋਸੇ ਖਾਣੇ ਵਿਚੋਂ ਕੀੜਾ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਦੇ ਪਰਿਵਾਰ ਨੇ ਇਸ ਘਟਨਾ ਨੂੰ ਗੰਭੀਰ ਲਾਪਰਵਾਹੀ ਕਰਾਰ ਦਿੰਦਿਆਂ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਕਾਰਜਕਾਰੀ ਮੈਂਬਰ ਐਡਵੋਕੇਟ ਰਾਜੇਸ਼ ਧਾਕੜ ਦੇ ਪਿਤਾ ਸੂਬੇਦਾਰ ਮੇਜਰ (ਰਿਟਾਇਰਡ) ਰੋਸ਼ਨ ਸਿੰਘ ਨੂੰ ਪੇਟ ਵਿਚ ਇਨਫੈਕਸ਼ਨ ਕਾਰਨ 3 ਅਕਤੂਬਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਹ ਕਮਰਾ ਨੰ. 409ਏ ਵਿਚ ਇਲਾਜ ਅਧੀਨ ਹਨ। ਪਰਿਵਾਰ ਮੁਤਾਬਿਕ ਰਾਤ ਸਮੇਂ ਹਸਪਤਾਲ ਵਲੋਂ ਪਰੋਸੇ ਚਾਵਲਾਂ ਵਿਚੋਂ ਕੀੜਾ ਨਿਕਲਿਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਰੋਟੀ ਦਾ ਸਵਾਦ ਵੀ ਕੌੜਾ ਸੀ। ਪਰਿਵਾਰ ਨੇ ਤੁਰੰਤ ਹਸਪਤਾਲ ਦੇ ਸਟਾਫ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਦੱਸਿਆ ਗਿਆ ਕਿ ਹਸਪਤਾਲ ਵਿਚ ਮਰੀਜ਼ਾਂ ਨੂੰ ਖਾਣਾ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਰੈੱਡਬੀਨ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਦੀ ਹੈ। ਐਡਵੋਕੇਟ ਰਾਜੇਸ਼ ਧਾਕੜ ਨੇ ਖਾਣੇ ਦੇ ਸੈਂਪਲ ਲੈ ਕੇ ਜਾਂਚ ਕਰਵਾਉਣ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਹਸਪਤਾਲ ਪ੍ਰਬੰਧਕ ਵੀਨਿਸ ਨਰੂਲਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਨਹੀਂ ਹੈ ਅਤੇ ਸ਼ਿਕਾਇਤ ਮਿਲਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।