06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਇਲਾਜ ਕਰਵਾਉਣ ਮੁਲਜ਼ਮ ਨਸ਼ੀਲੇ ਪਦਾਰਥ ਸਮੇਤ ਜੇਲ੍ਹ ਪਰਤਿਆ

ਚੰਡੀਗੜ੍ਹ, 5 ਅਕਤੂਬਰ (ਕਪਿਲ ਵਧਵਾ)- ਪੀ. ਜੀ.

Ad Position 21
No active advertisement
ਅਜੀਤ ਡੈਸਕ 06-10-2026
ਚੰਡੀਗੜ੍ਹ, 5 ਅਕਤੂਬਰ (ਕਪਿਲ ਵਧਵਾ)- ਪੀ.ਜੀ.ਆਈ. ਤੋਂ ਇਲਾਜ ਕਰਵਾ ਕੇ ਮਾਡਲ ਜੇਲ੍ਹ ਸੈਕਟਰ-51 ਪਰਤੇ ਇਕ ਹਵਾਲਾਤੀ ਤੋਂ ਤਲਾਸ਼ੀ ਦੌਰਾਨ 6.20 ਗ੍ਰਾਮ ਅਫ਼ੀਮ ਵਰਗਾ ਨਸ਼ੀਲਾ ਪਦਾਰਥ ਅਤੇ 22.25 ਗ੍ਰਾਮ ਜ਼ਰਦਾ-ਚੂਨਾ ਵਰਗਾ ਪਦਾਰਥ ਬਰਾਮਦ ਹੋਇਆ ਹੈ। ਪੁਲਿਸ ਥਾਣਾ-49 ਨੇ ਮਾਡਲ ਜੇਲ੍ਹ ਦੇ ਵੈੱਲਫੇਅਰ ਅਫ਼ਸਰ ਤਾਰਾ ਚੰਦ ਦੀ ਸ਼ਿਕਾਇਤ ’ਤੇ ਮੁਲਜ਼ਮ ਬੰਟੀ ਵਾਸੀ ਮਨੀਮਾਜਰਾ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 18 ਤਹਿਤ ਐੱਫ. ਆਈ. ਆਰ. ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ 31 ਸਾਲਾ ਬੰਟੀ ਪਹਿਲਾਂ ਹੀ ਇਕ ਮਾਮਲੇ ਵਿਚ ਹਵਾਲਾਤੀ ਹੈ ਅਤੇ ਚੰਡੀਗੜ੍ਹ ਪੁਲਿਸ ਦੀ ਸੁਰੱਖਿਆ ਹੇਠ ਇਲਾਜ ਲਈ ਪੀ.ਜੀ.ਆਈ ਗਿਆ ਸੀ। ਇਲਾਜ ਤੋਂ ਬਾਅਦ ਜਦੋਂ ਉਹ ਜੇਲ੍ਹ ਵਾਪਸ ਪਹੁੰਚਿਆ ਤਾਂ ਜੇਲ੍ਹ ਗੇਟ ’ਤੇ ਉਸ ਦੀ ਨਿੱਜੀ ਤਲਾਸ਼ੀ ਲਈ ਗਈ। ਇਸ ਦੌਰਾਨ ਉਸ ਦੇ ਅੰਡਰਵੀਅਰ ਵਿਚ ਲੁਕੋ ਕੇ ਰੱਖਿਆ ਕਾਲੇ ਰੰਗ ਦਾ ਪਾਊਚ ਬਰਾਮਦ ਹੋਇਆ। ਪਾਊਚ ਵਿਚੋਂ ਉਕਤ ਨਸ਼ੀਲੇ ਪਦਾਰਥ ਬਰਾਮਦ ਹੋਏ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਆਨਲਾਈਨ ਟਰਾਂਸਫਰ ਪਾਲਿਸੀ ਦੇ ਵਿਰੋਧ ’ ਚ ਨਰਸਿੰਗ ਅਫ਼ਸਰਾਂ ਦੀ ਹੜਤਾਲ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਸੂਬੇ ਦੇ ਲੋਕ ਪ੍ਰੇਸ਼ਾਨ - ਜੀਤੀ ਪਡਿਆਲਾ
Ad Position 24