06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਨੇਟਾ ਅਨਾਜ ਮੰਡੀ ਦੇ ਸ਼ੈੱਡਾਂ ਹੇਠ ਪਈ 15 ਹਜ਼ਾਰ ਕੁਇੰਟਲ ਕਣਕ - ਸੋਹਾਣਾ ਕਿਹਾ, ਜੇਕਰ ਬਾਰਿਸ਼ ਆ ਗਈ ਤਾਂ ਕਿਸਾਨ ਆਪਣਾ ਝੋਨਾ ਕਿੱਥੇ ਰੱਖਣਗੇ

ਐੱਸ. ਏ.

Ad Position 21
No active advertisement
ਸਨੇਟਾ ਅਨਾਜ ਮੰਡੀ ਦਾ ਜਾਇਜ਼ਾ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ। ਅਜੀਤ ਤਸਵੀਰ 06-10-2026
ਐੱਸ.ਏ.ਐੱਸ. ਨਗਰ, 5 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਜਿੱਥੇ ਇਕ ਪਾਸੇ ਸਨੇਟਾ ਅਨਾਜ ਮੰਡੀ ’ਚ ਕਰੀਬ 15 ਹਜ਼ਾਰ ਕੁਇੰਟਲ ਕਣਕ ਖ਼ਰੀਦ ਤੋਂ ਬਾਅਦ ਲਿਫ਼ਟਿੰਗ ਦੀ ਉਡੀਕ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਮੰਡੀ ‘ਚ ਝੋਨੇ ਦੀ ਆਮਦ ਵੀ ਸ਼ੁਰੂ ਹੋ ਚੁੱਕੀ ਹੈ, ਪਰ ਅਜੇ ਤੱਕ ਨਾ ਤਾਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਈ ਹੈ ਅਤੇ ਨਾ ਹੀ ਲੋੜੀਂਦਾ ਬਾਰਦਾਨਾ ਉਪਲੱਬਧ ਕਰਵਾਇਆ ਗਿਆ ਹੈ। ਇਸ ਕਾਰਨ ਕਿਸਾਨ ਪਿਛਲੇ ਤਿੰਨ ਦਿਨਾਂ ਤੋਂ ਆਪਣੀ ਫ਼ਸਲ ਲੈ ਕੇ ਮੰਡੀ ‘ਚ ਖ਼ਰੀਦ ਕਰਨ ਵਾਲੇ ਅਧਿਕਾਰੀਆਂ ਦੀ ਉਡੀਕ ‘ਚ ਬੈਠੇ ਹਨ। ਇਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਵਲੋਂ ਸਨੇਟਾ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਸ਼ੈੱਡਾਂ ਹੇਠ ਪਈ ਕਣਕ ਦੀਆਂ ਬੋਰੀਆਂ ਨੂੰ ਦੇਖਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਸੋਹਾਣਾ ਨੇ ਕਿਹਾ ਕਿ ਜੇਕਰ ਇਸੇ ਦੌਰਾਨ ਬਾਰਿਸ਼ ਆ ਗਈ ਤਾਂ ਕਿਸਾਨ ਮੰਡੀ ‘ਚ ਪਈ ਆਪਣੀ ਫ਼ਸਲ ਨੂੰ ਕਿੱਥੇ ਸੁਰੱਖਿਅਤ ਰੱਖਣਗੇ ਕਿਉਂਕਿ ਪਹਿਲਾਂ ਹੀ ਮੰਡੀ ਦੇ ਸ਼ੈੱਡਾਂ ਹੇਠ ਕਣਕ ਪਈ ਹੋਈ ਹੈ ਅਤੇ ਹੁਣ ਝੋਨੇ ਦੀ ਆਮਦ ਵਧਣ ਨਾਲ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ 4 ਅਕਤੂਬਰ ਤੱਕ ਵੀ ਸਨੇਟਾ ਮੰਡੀ ‘ਚ ਖ਼ਰੀਦ ਸ਼ੁਰੂ ਨਾ ਹੋਣਾ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ੈੱਡਾਂ ‘ਚ ਪਈ ਕਰੀਬ 15 ਹਜ਼ਾਰ ਕੁਇੰਟਲ ਕਣਕ ਦੀ ਤੁਰੰਤ ਲਿਫ਼ਟਿੰਗ ਕਰਵਾਈ ਜਾਵੇ, ਜਦਕਿ ਤਿੰਨ ਦਿਨਾਂ ਤੋਂ ਮੰਡੀ ‘ਚ ਪਈ ਝੋਨੇ ਦੀ ਫ਼ਸਲ ਲਈ ਤੁਰੰਤ ਬਾਰਦਾਨਾ ਮੁਹੱਈਆ ਕਰਵਾਉਂਦਿਆਂ ਖ਼ਰੀਦ ਸ਼ੁਰੂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਪੁੱਤਾਂ ਵਾਂਗ ਪਾ ਲੀ ਝੋਨੇ ਦੀ ਫ਼ਸਲ ਲੈ ਕੇ ਮੰਡੀ ‘ਚ ਪਹੁੰਚ ਚੁੱਕੇ ਹਨ ਅਤੇ ਜੇਕਰ ਖ਼ਰੀਦ ਤੇ ਲਿਫ਼ਟਿੰਗ ‘ਚ ਹੋਰ ਦੇਰੀ ਹੋਈ ਤਾਂ ਮੰਡੀ ‘ਚ ਫ਼ਸਲ ਦਾ ਦਬਾਅ ਵਧੇਗਾ ਅਤੇ ਮੌਸਮ ਖ਼ਰਾਬ ਹੋਣ ਦੀ ਸਥਿਤੀ ‘ਚ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਨੇ ਫ਼ੋਨ ਰਾਹੀਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮਾਮਲੇ ਬਾਰੇ ਜਾਣੂ ਕਰਵਾਉਂਦਿਆਂ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ‘ਚ ਆਪਣੀ ਫ਼ਸਲ ਲੈ ਕੇ ਕਈ-ਕਈ ਦਿਨ ਉਡੀਕ ਨਾ ਕਰਨੀ ਪਵੇ, ਇਸ ਲਈ ਖ਼ਰੀਦ, ਬਾਰਦਾਨੇ ਅਤੇ ਲਿਫ਼ਟਿੰਗ ਦੇ ਸੁਚਾਰੂ ਪ੍ਰਬੰਧ ਕਰਵਾਏ ਜਾਣ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਸਵੈ - ਇੱਛਾ ਨਾਲ ਖ਼ੂਨਦਾਨ ਦਿਵਸ ਮੌਕੇ ਸਿਹਤ ਮੰਤਰੀ ਨੇ ਖ਼ੂਨਦਾਨੀਆਂ , ਗੈਰ - ਸਰਕਾਰੀ ਸੰਗਠਨਾਂ ਅਤੇ ਖ਼ੂਨਦਾਨ ਕੇਂ... ਅਗਲੀ ਖ਼ਬਰ ਮਾਇਆ ਗਾਰਡਨ ਸਿਟੀ ’ ਚ ਕੂੜਾਦਾਨ ’ ਚੋਂ ਮਿਲਿਆ ਵਿਕਸਿਤ ਭਰੂਣ ਪੁਲਿਸ ਵਲੋਂ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ, ਸੀ.ਸੀ.ਟੀ.ਵੀ....
Ad Position 24