10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪੀ . ਜੀ . ਆਈ . ਚੰਡੀਗੜ੍ਹ ’ ਚ ਲਾਇਨਜ਼ ਕਲੱਬ ਖਰੜ ਨੇ ਲਗਾਇਆ ਲੰਗਰ

ਚੰਡੀਗੜ੍ਹ, 9 ਅਕਤੂਬਰ (ਮਾਰਕੰਡਾ)- ਪੀ. ਜੀ.

Ad Position 21
No active advertisement
ਅਜੀਤ ਡੈਸਕ 10-10-2026
ਚੰਡੀਗੜ੍ਹ, 9 ਅਕਤੂਬਰ (ਮਾਰਕੰਡਾ)- ਪੀ.ਜੀ.ਆਈ ਚੰਡੀਗੜ੍ਹ ਵਿਖੇ ਲਾਇਨਜ਼ ਕਲੱਬ ਖਰੜ ਸਿਟੀ ਨੇ ਮਰੀਜ਼ਾਂ ਅਤੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਗੇਟ ਨੇੜੇ ਲੰਗਰ ਲਗਾਇਆ ਗਿਆ। ਪ੍ਰੋਜੈਕਟ ਚੇਅਰਮੈਨ ਰਵਿੰਦਰ ਟੰਡਨ ਤੇ ਕਲੱਬ ਦੇ ਪ੍ਰਧਾਨ ਰਜ਼ਨੀਸ਼ ਕੁਮਾਰ ਨੇ ਦੱਸਿਆ ਕਿ ਲੰਗਰ ਦੀ ਸੇਵਾ ਵਿਚ ਕੜਾਹ, ਪ੍ਰਸਾਦਿ, ਚਾਵਲ, ਮਟਰ ਪਨੀਰ, ਦੁੱਧ, ਅਮਰਿਤੀ ਦਾ ਪ੍ਰਸਾਦਿ ਵਰਤਾਇਆ ਗਿਆ। ਇਸ ਲੰਗਰ ਵਿਚ ਕਲੱਬ ਦੇ ਸਮੂਹ ਮੈਂਬਰਾਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ। ਉਨ੍ਹਾਂ ਦੱਸਿਆ ਕਿ ਪੀ.ਜੀ.ਆਈ ਚੰਡੀਗੜ੍ਹ ਵਿਖੇ ਮਹੀਨੇ ਵਿਚ ਚਾਰ ਵਾਰੀ ਲੰਗਰ ਲਗਾ ਕੇ ਇਹ ਸੇਵਾ ਕੀਤੀ ਜਾਂਦੀ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਰਜਨੀਸ਼ ਕੁਮਾਰ, ਸੰਜੀਵ ਕੁਮਾਰ, ਬਲਵਿੰਦਰ ਕੁਮਾਰ, ਅਵਤਾਰ ਸਿੰਘ, ਗੁਰਮੁੱਖ ਸਿੰਘ ਮਾਨ, ਕੇਵਲ ਕ੍ਰਿਸ਼ਨ ਕੋਚ, ਮਨਿੰਦਰ ਸਿੰਘ, ਪੰਡਿਤ ਚੰਦਰ ਸੇਖਰ,ਸੁਨੀਲ ਕੁਮਾਰ ਛਾਬੜਾ, ਡਾ. ਅਸ਼ਵਨੀ ਕੁਮਾਰ, ਧੀਰਜ਼ ਧੀਮਾਨ ਹੈਪੀ,ਵਿੱਕੀ,ਟੰਡਨ, ਭੁਪਿੰਦਰ ਮਹਿਰਾ, ਅਮਿੱਤ ਸ਼ਰਮਾ, ਸੁਰਿੰਦਰ ਸ਼ਰਮਾ, ਪੰਕਜ ਪੁਰੀ, ਸੋੂਨੂੰੰ ਵਾਲੀਆਂ, ਬ੍ਰਿਜ਼ ਭੂਸ਼ਨ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਬੋਰਡ ਵਲੋਂ ਸੀਜ਼ਨਲ ਦਿਹਾੜੀਦਾਰ ਡੇਲੀਵੇਜ਼ਸ ਨੀਤੀ-2026 ਲਾਗੂ ਕੀਤੇ ਜਾਣ ਕਾਰਨ 223 ਦਿਹਾੜੀਦਾਰ ਕਰਮਚਾਰੀਆਂ ਨੂੰ ਮ... ਅਗਲੀ ਖ਼ਬਰ ਹਰਿਆਣਾ ਵਿਚ ਪੋਲਟਰੀ ਫਾਰਮਾਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ - ਪਸ਼ੂ ਪਾਲਣ ਮੰਤਰੀ ਸ਼ਿਆਮ ਸਿੰਘ ਰਾਣਾ
Ad Position 24