ਟੂਰਿਸਟ ਵੀਜ਼ਾ ਤੇ ਫਲਾਈਟ - ਹੋਟਲ ਬੁਕਿੰਗ ਦੇ ਨਾਂਅ ’ ਤੇ ਲੜਕੀ ਨਾਲ 1.86 ਲੱਖ ਦੀ ਠੱਗੀ
ਚੰਡੀਗੜ੍ਹ, 9 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-50 ਸਥਿਤ ਪ੍ਰੋਗਰੈਸਿਵ ਐਨਕਲੇਵ ਦੀ ਰਹਿਣ ਵਾਲੀ ਇਕ ਲੜਕੀ ਨਾਲ ਟੂਰਿਸਟ ਵੀਜ਼ਾ ਲੈਣ, ਫਲਾਈਟ ਅਤੇ ਹੋਟਲ ਬੁਕਿੰਗ ਕਰਵਾਉਣ ਦੇ ਨਾਂ ’ਤੇ 1 ਲੱਖ 86 ਹਜ਼ਾਰ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਅਪਰਾਧ ਉਸ ਸਮੇਂ ਵਾਪਰਿਆ ਜਦੋਂ ਉਕਤ ਲੜਕੀ ਆਨਲਾਈਨ ਵਿਦੇਸ਼ ਜਾਣ ਲਈ ਜਾਣਕਾਰੀ ਇਕੱਠੀ ਕਰ ਰਹੀ ਸੀ।
ਚੰਡੀਗੜ੍ਹ, 9 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-50 ਸਥਿਤ ਪ੍ਰੋਗਰੈਸਿਵ ਐਨਕਲੇਵ ਦੀ ਰਹਿਣ ਵਾਲੀ ਇਕ ਲੜਕੀ ਨਾਲ ਟੂਰਿਸਟ ਵੀਜ਼ਾ ਲੈਣ, ਫਲਾਈਟ ਅਤੇ ਹੋਟਲ ਬੁਕਿੰਗ ਕਰਵਾਉਣ ਦੇ ਨਾਂ ’ਤੇ 1 ਲੱਖ 86 ਹਜ਼ਾਰ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਅਪਰਾਧ ਉਸ ਸਮੇਂ ਵਾਪਰਿਆ ਜਦੋਂ ਉਕਤ ਲੜਕੀ ਆਨਲਾਈਨ ਵਿਦੇਸ਼ ਜਾਣ ਲਈ ਜਾਣਕਾਰੀ ਇਕੱਠੀ ਕਰ ਰਹੀ ਸੀ। ਇਸੇ ਦੌਰਾਨ ਜਦੋਂ ਉਸਨੇ ਇੱਕ ਵੈੱਬਸਾਈਟ ’ਤੇ ਆਪਣੀ ਦਿਲਚਸਪੀ ਦਿਖਾਈ ਤਾਂ ਉਹ ਸਾਈਬਰ ਠੱਗਾਂ ਦੀ ਨਜ਼ਰ ਵਿਚ ਆ ਗਈ। ਜਿਸ ਤੋਂ ਬਾਅਦ ਉਸ ਨੂੰ ਆਨਲਾਈਨ ਸਾਈਬਰ ਧੋਖਾਧੜੀ ਦਾ ਸ਼ਿਕਾਰ ਬਣਾ ਲਿਆ ਗਿਆ। ਇਸ ਸਬੰਧੀ ਸਾਈਬਰ ਕ੍ਰਾਈਮ ਥਾਣਾ ਸੈਕਟਰ-17 ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 318(4), 319(2), 336(3), 338, 340(2) ਅਤੇ 61(2) ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।