19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਭਾਰਤੀ ਸਾਹਿਤ ਅਕਾਦਮੀ ਵਲੋਂ ‘ ਕਵੀ ਸੰਧੀ ’ ਤੇ ‘ ਕਥਾ ਸੰਧੀ ’ ਸੰਬੰਧੀ ਕਰਵਾਇਆ ਸਮਾਗਮ ਯਾਦਗਾਰੀ ਹੋ ਨਿੱਬੜਿਆ

ਚੰਡੀਗੜ੍ਹ, 18 ਅਕਤੂਬਰ (ਅਜਾਇਬ ਸਿੰਘ ਔਜਲਾ)-ਭਾਰਤੀ ਸਾਹਿਤ ਅਕਾਦਮੀ, ਦਿੱਲੀ ਵਲੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ‘ਕਵੀ ਸੰਧੀ’ ਅਤੇ ‘ਕਥਾ ਸੰਧੀ’ ਸਮਾਗਮ ਲਕਸ਼ਮੀ ਬਾਈ ਭਵਨ ਸੈਕਟਰ 38,ਚੰਡੀਗੜ੍ਹ ਵਿਖੇ ਕਰਵਾਇਆ ਗਿਆ ਜੋ ਯਾਦਗਾਰੀ ਹੋ ਨਿੱਬੜਿਆ। ਪਹਿਲੇ ਸੈਸ਼ਨ ਵਿੱਚ ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਨੇ ਕਵੀ ਗੁਰਪ੍ਰੀਤ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਗੁਰਪ੍ਰੀਤ ਵੱਖਰੀ ਭਾਂਤ ਦੀ ਕਵਿਤਾ ਲਿਖਣ ਵਾਲਾ ਕਵੀ ਹੈ।

Ad Position 21
No active advertisement
ਅਜੀਤ ਡੈਸਕ 19-10-2026
ਚੰਡੀਗੜ੍ਹ, 18 ਅਕਤੂਬਰ (ਅਜਾਇਬ ਸਿੰਘ ਔਜਲਾ)-ਭਾਰਤੀ ਸਾਹਿਤ ਅਕਾਦਮੀ, ਦਿੱਲੀ ਵਲੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ‘ਕਵੀ ਸੰਧੀ’ ਅਤੇ ‘ਕਥਾ ਸੰਧੀ’ ਸਮਾਗਮ ਲਕਸ਼ਮੀ ਬਾਈ ਭਵਨ ਸੈਕਟਰ 38,ਚੰਡੀਗੜ੍ਹ ਵਿਖੇ ਕਰਵਾਇਆ ਗਿਆ ਜੋ ਯਾਦਗਾਰੀ ਹੋ ਨਿੱਬੜਿਆ। ਪਹਿਲੇ ਸੈਸ਼ਨ ਵਿੱਚ ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਨੇ ਕਵੀ ਗੁਰਪ੍ਰੀਤ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਗੁਰਪ੍ਰੀਤ ਵੱਖਰੀ ਭਾਂਤ ਦੀ ਕਵਿਤਾ ਲਿਖਣ ਵਾਲਾ ਕਵੀ ਹੈ। ਉਸ ਦੀਆਂ ਕਵਿਤਾਵਾਂ ਉਸ ਦੇ ਆਲੇ-ਦੁਆਲੇ ਵਾਪਰ ਰਹੇ ਸੰਸਾਰ ਵਿੱਚੋਂ ਉਪਜਦੀਆਂ ਹਨ। ਉਸ ਦੀ ਕਵਿਤਾ ਵਿੱਚ ਸੁਹਜ ਅਤੇ ਸਹਿਜ ਹੈ। ਉਸ ਨੇ ਕਵਿਤਾ ਦੀਆਂ ਪੰਜ, ਵਾਰਤਕ ਦੀਆਂ ਤਿੰਨ ਅਤੇ ਅਨੁਵਾਦ ਦੀਆਂ ਤਿੰਨ ਕਿਤਾਬਾਂ ਲਿਖੀਆਂ ਹਨ। ਇਸ ਤੋਂ ਇਲਾਵਾ, ਉਸ ਨੇ ਦੋ ਕਿਤਾਬਾਂ ਦਾ ਸੰਪਾਦਨ ਵੀ ਕੀਤਾ ਹੈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਉੱਘੇ ਲੇਖਕ ਅਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਤੇ ਪ੍ਰਸਿੱਧ ਸਾਹਿਤਕਾਰ ਡਾ. ਮਨਮੋਹਨ ਨੇ ਇਸ ਸੈਸ਼ਨ ਨੂੰ ਮਹੱਤਵਪੂਰਨ ਦੱਸਿਆ। ਉਨ੍ਹਾਂ ਗੁਰਪ੍ਰੀਤ ਦੀ ਕਵਿਤਾ ਨੂੰ ਅਨੁਭਵ ਵਿੱਚੋਂ ਨਿਕਲੀ ਸ਼ੁੱਧ ਕਵਿਤਾ ਦੱਸਿਆ ਅਤੇ ਉਸ ਦੀ ਭਾਸ਼ਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਭਵਿੱਖ ਵਿੱਚ ਵੀ ਹੋਰਨਾਂ ਸੰਸਥਾਵਾਂ ਨੂੰ ਸਹਿਯੋਗ ਦਿੱਤਾ ਜਾਂਦਾ ਰਹੇਗਾ। ਦੂਜਾ ਸੈਸ਼ਨ ‘ਕਥਾ ਸੰਧੀ’ ਸੀ, ਜਿਸ ਵਿੱਚ ਉੱਘੇ ਕਹਾਣੀਕਾਰ ਭੁਪਿੰਦਰ ਸਿੰਘ ਮਾਨ ਨੇ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਉਹ ਪਿੰਡ ਦੇ ਵਸਨੀਕ ਹਨ ਅਤੇ ਉਨ੍ਹਾਂ ਦੇ ਪਿੰਡ ਵਿੱਚ ਸਾਰੇ ਭਾਈਚਾਰਿਆਂ ਕੋਲ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਉਹ 2016 ਵਿੱਚ ਕਹਾਣੀ-ਲਿਖਣ ਵੱਲ ਆਏ। ਆਪਣੀ ਸਿਰਜਣ-ਪ੍ਰਕਿਰਿਆ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਤੋਂ ਕਹਾਣੀ ਜਲਦੀ ਨਹੀਂ ਲਿਖੀ ਜਾਂਦੀ। ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ ਉਹ ਜ਼ਿੰਦਗੀ ਵਿੱਚ ਮੁਕੱਦਮਿਆਂ, ਲੜਾਈਆਂ ਅਤੇ ਸਿਆਸਤ ਵਿੱਚੋਂ ਵੀ ਗੁਜ਼ਰੇ ਹਨ। ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਮਨਮੋਹਨ ਨੇ ਕਹਾਣੀ ਦੇ ਵਿਸ਼ੇ ਬਾਰੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ। ਸਮਾਗਮ ਦਾ ਸੰਚਾਲਨ ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਵਲੋਂ ਬਾਖੂਬੀ ਕੀਤਾ ਗਿਆ। ਇਸ ਸਮਾਗਮ ਵਿਚ ਪ੍ਰਸਿੱਧ ਲੇਖਕਾਂ, ਕਵੀਆਂ ਵਿਚ ਜੰਗ ਬਹਾਦਰ ਗੋਇਲ, ਡਾ. ਸੁਰਿੰਦਰ ਗਿੱਲ, ਹਰਜੀਤ ਸਿੰਘ, ਹਰਬੰਸ ਕੌਰ ਗਿੱਲ, ਗੁਰਦੇਵ ਸਿੰਘ ਗਿੱਲ, ਡਾ. ਅਵਤਾਰ ਸਿੰਘ ਪਤੰਗ, ਪਰਮਜੀਤ ਮਾਨ, ਭੁਪਿੰਦਰ ਸਿੰਘ ਮਲਿਕ ਆਦਿ ਵਲੋਂ ਵੀ ਸ਼ਮੂਲੀਅਤ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਟਰੇਡਿੰਗ ’ ਚ ਮੋਟੀ ਕਮਾਈ ਦਾ ਲਾਲਚ ਦੇ ਕੇ 29.05 ਲੱਖ ਰੁਪਏ ਠੱਗੇ ਰਕਮ ਕਢਵਾਉਣ ਲਈ 8 ਲੱਖ ਰੁਪਏ ਹੋਰ ਮੰਗੇ, ਸਾਈਬਰ ਕ੍ਰ... ਅਗਲੀ ਖ਼ਬਰ ਹਰਿਆਵਲ ਲਈ ਰਾਖਵੀਂ ਜ਼ਮੀਨ ਬਣੀ ਕੂੜੇ ਦਾ ਟਿਕਾਣਾ , 9 ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ 15 ਦਿਨਾਂ ਅੰਦਰ ਸਫ਼ਾਈ ਅਤੇ ਗਰ...
Ad Position 24