19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਟਰੇਡਿੰਗ ’ ਚ ਮੋਟੀ ਕਮਾਈ ਦਾ ਲਾਲਚ ਦੇ ਕੇ 29.05 ਲੱਖ ਰੁਪਏ ਠੱਗੇ ਰਕਮ ਕਢਵਾਉਣ ਲਈ 8 ਲੱਖ ਰੁਪਏ ਹੋਰ ਮੰਗੇ, ਸਾਈਬਰ ਕ੍ਰਾਈਮ ਥਾਣੇ ’ਚ ਕੇਸ ਦਰਜ

ਐੱਸ. ਏ.

Ad Position 21
No active advertisement
ਅਜੀਤ ਡੈਸਕ 19-10-2026
ਐੱਸ. ਏ. ਐੱਸ. ਨਗਰ, (ਕਪਿਲ ਵਧਵਾ)- ਸੋਸ਼ਲ ਮੀਡੀਆ ’ਤੇ ਟਰੇਡਿੰਗ ਰਾਹੀਂ ਮੋਟੀ ਕਮਾਈ ਕਰਨ ਦੇ ਲਾਲਚ ’ਚ ਖਰੜ ਦੇ ਨਿਕੁੰਜ ਸ਼ਰਮਾ ਨਾਲ 29.05 ਲੱਖ ਰੁ. ਦੀ ਠੱਗੀ ਹੋ ਗਈ। ਮੁਲਜ਼ਮਾਂ ਨੇ ਉਸ ਨੂੰ ਵ੍ਹੱਟਸਐਪ ਗਰੁੱਪ ’ਚ ਸ਼ਾਮਿਲ ਕਰ ਕੇ ਵੱਖ-ਵੱਖ ਬੈਂਕ ਖਾਤਿਆਂ ’ਚ ਪੈਸੇ ਜਮ੍ਹਾਂ ਕਰਵਾਏ। ਜਦੋਂ ਉਸ ਨੇ ਰਕਮ ਕਢਵਾਉਣੀ ਚਾਹੀ ਤਾਂ 8 ਲੱਖ ਰੁ. ਹੋਰ ਮੰਗੇ ਗਏ, ਜਿਸ ਤੋਂ ਬਾਅਦ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ। ਸ਼ਿਕਾਇਤ ਅਨੁਸਾਰ ਨਿਕੁੰਜ ਨੂੰ ‘ਸ਼ੂਨਿਆ ਵੀ 868 ਰਾਈਜ਼ਿੰਗ ਬੁਲਜ਼ ਕਮਿਊਨਿਟੀ’ ਨਾਂ ਦੇ ਵ੍ਹੱਟਸਐਪ ਗਰੁੱਪ ’ਚ ਸ਼ਾਮਿਲ ਕੀਤਾ ਗਿਆ। ਉਥੇ ਦਿਵਯਾਂਸ਼ੀ ਨਾਂ ਦੀ ਲੜਕੀ ਨੇ ਮੁੱਖ ਵਿਸ਼ਲੇਸ਼ਕ ਦੀ ਸਹਾਇਕ ਦੱਸਦਿਆਂ ਉਸ ਨੂੰ ‘ਸ਼ੂਨਿਆਮੈਕਸ’ ਐਪ ਡਾਊਨਲੋਡ ਕਰਨ ਲਈ ਕਿਹਾ। ਨਿਕੁੰਜ ਨੇ 27 ਨਵੰਬਰ ਤੋਂ 17 ਦਸੰਬਰ 2025 ਦੌਰਾਨ ਵੱਖ-ਵੱਖ ਬੈਂਕ ਖਾਤਿਆਂ ’ਚ 29.05 ਲੱਖ ਰੁ. ਜਮ੍ਹਾਂ ਕਰਵਾਏ। ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 318 (4) ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 ਸੀ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ‘ ਗੈਂਗਸਟਰਾਂ ’ ਤੇ ਵਾਰ ’ ਮੁਹਿੰਮ ਦਾ 271 ਵਾਂ ਦਿਨ : ਪੰਜਾਬ ਪੁਲਿਸ ਵਲੋਂ 539 ਥਾਵਾਂ ’ ਤੇ ਛਾਪੇਮਾਰੀ ; 215 ਵਿਅਕਤੀ... ਅਗਲੀ ਖ਼ਬਰ ਭਾਰਤੀ ਸਾਹਿਤ ਅਕਾਦਮੀ ਵਲੋਂ ‘ ਕਵੀ ਸੰਧੀ ’ ਤੇ ‘ ਕਥਾ ਸੰਧੀ ’ ਸੰਬੰਧੀ ਕਰਵਾਇਆ ਸਮਾਗਮ ਯਾਦਗਾਰੀ ਹੋ ਨਿੱਬੜਿਆ
Ad Position 24