19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਖਰੜ - ਚੰਡੀਗੜ੍ਹ ਹਾਈਵੇਅ ਤੇ ਕੇ . ਐੱਫ . ਸੀ . ਚੌਕ ਨੇੜੇ ਨਿਕਾਸੀ ਨਾਲੇ ਨੰਗੇ - ਸਲੈਬਾਂ ਨੂੰ ਇਕ ਪਾਸੇ ਰੱਖਣ ਕਾਰਨ ਵਾਪਰ ਸਕਦਾ ਵੱਡਾ ਹਾਦਸਾ

ਖਰੜ, 18 ਅਕਤੂਬਰ (ਗੁਰਮੁੱਖ ਸਿੰਘ ਮਾਨ)-ਖਰੜ-ਚੰਡੀਗੜ੍ਹ ਰਾਸ਼ਟਰੀ ਰਾਜ ਮਾਰਗ ਨੂੰ ਚੋੜਾ ਕਰਨ ਵਾਲੇ ਫਲਾਈਓਵਰ ਦੀ ਉਸਾਰੀ ਸਮੇਂ ਸੜਕ ਦੇ ਦੋਨੋਂ ਪਾਸੇ ਬਰਸਾਤੀ ਪਾਣੀ ਦੇ ਨਿਕਾਸ ਲਈ ਬਣਾਏ ਗਏ ਨਿਕਾਸੀ ਨਾਲੇ ਵੀ ਜਿਸ ਤਰ੍ਹਾਂ ਗੰਦੇ ਪਾਣੀ ਨਾਲ ਭਰੇ ਹੋਏ ਹਨ ਉਥੇ ਨਿਕਾਸੀ ਨਾਲੇ ਰੱਖੇ ਹੋਏ ਹਨ ਅਤੇ ਸਲੈਬਾਂ ਵੀ ਬਹੁਤੀਆਂ ਥਾਵਾਂ ’ਤੇ ਟੁੱਟ ਚੁੱਕੀਆਂ ਹਨ ਤੇ ਇਹ ਨਿਕਾਸੀ ਨਾਲੇ ਨੰਗੇ ਪਏ ਹਨ ਜਿਨ੍ਹਾਂ ਤੋਂ ਗੰਦਗੀ ਦੀ ਬਦਬੂ ਮਾਰਦੀ ਹੈ ਤੇ ਇਹ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਸੜਕ ਤੇ ਕੇ.

Ad Position 21
No active advertisement
ਅਜੀਤ ਡੈਸਕ 19-10-2026
ਖਰੜ, 18 ਅਕਤੂਬਰ (ਗੁਰਮੁੱਖ ਸਿੰਘ ਮਾਨ)-ਖਰੜ-ਚੰਡੀਗੜ੍ਹ ਰਾਸ਼ਟਰੀ ਰਾਜ ਮਾਰਗ ਨੂੰ ਚੋੜਾ ਕਰਨ ਵਾਲੇ ਫਲਾਈਓਵਰ ਦੀ ਉਸਾਰੀ ਸਮੇਂ ਸੜਕ ਦੇ ਦੋਨੋਂ ਪਾਸੇ ਬਰਸਾਤੀ ਪਾਣੀ ਦੇ ਨਿਕਾਸ ਲਈ ਬਣਾਏ ਗਏ ਨਿਕਾਸੀ ਨਾਲੇ ਵੀ ਜਿਸ ਤਰ੍ਹਾਂ ਗੰਦੇ ਪਾਣੀ ਨਾਲ ਭਰੇ ਹੋਏ ਹਨ ਉਥੇ ਨਿਕਾਸੀ ਨਾਲੇ ਰੱਖੇ ਹੋਏ ਹਨ ਅਤੇ ਸਲੈਬਾਂ ਵੀ ਬਹੁਤੀਆਂ ਥਾਵਾਂ ’ਤੇ ਟੁੱਟ ਚੁੱਕੀਆਂ ਹਨ ਤੇ ਇਹ ਨਿਕਾਸੀ ਨਾਲੇ ਨੰਗੇ ਪਏ ਹਨ ਜਿਨ੍ਹਾਂ ਤੋਂ ਗੰਦਗੀ ਦੀ ਬਦਬੂ ਮਾਰਦੀ ਹੈ ਤੇ ਇਹ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਸੜਕ ਤੇ ਕੇ.ਐੱਫ.ਸੀ. ਚੌਕ ਨੇੜੇ ਪਿਛਲੇ ਲੰਬੇ ਸਮੇਂ ਤੋਂ ਨਿਕਾਸੀ ਨਾਲੇ ਤੋਂ ਸਲੈਬਾਂ ਹਟਾ ਕੇ ਇਕ ਥਾਂ ’ਤੇ ਇਕੱਠੀਆਂ ਕਰਕੇ ਸੜਕਾਂ ਤੇ ਰੱਖੀਆਂ ਹੋਈਆਂ ਹਨ ਇਹ ਨਿਕਾਸੀ ਨਾਲੇ ਗੰਦੇ ਪਾਣੀ ਨਾਲ ਭਰੇ ਹੋਏ ਹਨ ਅਤੇ ਨਿਕਾਸੀ ਨੰਗਾ ਨਾਲਾ ਤੇ ਸਲੈਬਾਂ ਜੋ ਖੁੱਲੇਆਮ ਸੜਕ ਤੇ ਰੱਖੀਆਂ ਹੋਈਆਂ ਹਨ ਸੜਕੀ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ। ਵਿਧਾਨ ਸਭਾ ਹਲਕਾ ਖਰੜ ਤੋਂ ਭਾਜਪਾ ਦੇ ਬੀ. ਐਲ. ਪਵਨ ਮਨੋਚਾ ਨੇ ਕਿਹਾ ਕਿ ਸੜਕ ਦੇ ਦੋਨੋ ਪਾਸੇ ਨਿਕਾਸੀ ਨਾਲੇ ਆਵਾਜ਼ਾਈ ਲਈ ਵੱਡੀ ਰੁਕਾਵਟ ਬਣਦੇ ਜਾ ਰਹੇ ਹਨ ਜੇਕਰ ਇਨ੍ਹਾਂ ਸਲੈਬਾਂ ਨੂੰ ਇਥੋ ਪਿਛੇ ਨਾ ਹਟਾਇਆ ਗਿਆ ਤਾਂ ਰਾਤ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ ਨੇ ਕਿਹਾ ਕਿ ਇਨ੍ਹਾਂ ਨਿਕਾਸੀ ਨਾਲਿਆਂ ਵਿਚ ਕਾਲੋਨੀਆਂ ਅਤੇ ਦੁਕਾਨਦਾਰਾਂ ਵਲੋਂ ਕਥਿਤ ਤੌਰ ਤੇ ਸੀਵਰੇਜ ਦਾ ਗੰਦਾ ਪਾਣੀ ਸੁੱਟ ਕੇ ਗੰਦਗੀ ਫੈਲਾਈ ਜਾ ਰਹੀ ਹੈ ਅਤੇ ਇਨ੍ਹਾਂ ਨਾਲਿਆਂ ਦਾ ਜਦੋਂ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਜਾਂਦਾ ਹੈ ਤਾਂ ਸੜਕ ਤੇ ਆ ਜਾਂਦਾ ਹੈ ਤੇ ਗੰਦਗੀ ਦੀ ਬਦਬੂ ਮਾਰਦੀ ਹੈ। ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਵਿੰਦਰ ਸਿੰਘ ਰਵੀ ਮਦਨਹੇੜੀ ਨੇ ਕਿਹਾ ਕਿ ਇਹ ਨਾਲੇ ਗੰਦਗੀ ਫੈਲਾ ਰਹੇ ਹਨ ਤੇ ਨਾਲਿਆਂ ਦੇ ਉਪਰ ਰੱਖੀਆਂ ਹੋਈਆਂ ਸਲੈਬਾਂ ਟੁੱਟੀਆਂ ਹੋਣ ਕਾਰਨ ਨਿਕਾਸੀ ਨਾਲ ਡੂੰਘਾ ਹੋਣ ਕਾਰਨ ਜੇਕਰ ਕੋਈ ਵਹੀਕਲ ਵਿਚ ਡਿੱਗਦਾ ਹੈ ਤਾਂ ਵੱਡੀ ਦੁਰਘਟਨਾ ਵਾਪਰ ਸਕਦੀ ਹੈ, ਪਰ ਸਰਕਾਰਾਂ ਅਤੇ ਸਰਕਾਰੀ ਵਿਭਾਗ ਕੁੰਭਕਰਨ ਦੀ ਨੀਂਦ ਸੁੱਤੇ ਪਏ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਹੁਣ ਜਦੋਂ ਸਰਦੀ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਰਾਤ ਸਮੇ ਹੋਰ ਵੀ ਘਟਨਾਵਾਂ ਵਾਪਰ ਸਕਦੀ ਹੈ। ਉਨ੍ਹਾਂ ਮੰਗ ਕੀਤੀ ਜੇਕਰ ਨਾਲੇ ਦੀ ਰਿਪੇਅਰ ਦਾ ਕੰਮ ਪੂਰਾ ਨਹੀ ਹੁੰਦਾ ਤਾਂ ਸਲੈਬਾਂ ਨੂੰ ਤੁਰੰਤ ਨਾਲੇ ਦੇ ਉਪਰ ਰੱਖਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮੁਹਾਲੀ ’ ਚ ਯੂਥ ਅਕਾਲੀ ਦਲ ( ਬ ) ਦੀ ਨਵੀਂ ਟੀਮ ਦਾ ਐਲਾਨ ਅਗਲੀ ਖ਼ਬਰ ਧਨੌਨੀ ਅਨਾਜ ਮੰਡੀ ਦੇ ਵਿਸਥਾਰ ਲਈ ਅਹਿਮ ਫ਼ੈਸਲਾ , ਸ਼ੈੱਡ ਬਣਾਉਣ ਦਾ ਮਤਾ ਸਰਬਸੰਮਤੀ ਨਾਲ ਪਾਸ ਨਗਰ ਕੌਂਸਲ ਦੀ ਜ਼ਮੀਨ ’ਤ...
Ad Position 24