ਸ੍ਰੀ ਰਾਮ ਲੀਲ੍ਹਾ ਦੇ ਕਲਕਾਰਾਂ ਦੁਆਰਾ ਸਟੇਜ ’ ਤੇ ਦਿਖਾਏ ਜਾ ਰਹੇ ਇਤਿਹਾਸ ਨਾਲ ਨੌਜਵਾਨਾਂ ਨੂੰ ਵਧੇਰੇ ਜਾਣਕਾਰੀ ਮਿਲਦੀ ਹੈ - ਰਾਕੇਸ਼ ਗੁਪਤਾ
ਖਰੜ, 18 ਅਕਤੂਬਰ (ਗੁਰਮੁੱਖ ਸਿੰਘ ਮਾਨ)-ਭਾਰਤੀ ਜਨਤਾ ਪਾਰਟੀ ਖਰੜ ਸ਼ਹਿਰੀ ਦੇ ਪ੍ਰਧਾਨ ਰਾਕੇਸ਼ ਗੁਪਤਾ ਬੰਟੀ ਵਲੋਂ ਬੀਤੀ ਰਾਤ ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਖਰੜ ਵਲੋਂ ‘ਅਸ਼ੋਕ ਵਾਟਿਕਾ ਅਤੇ ਲੰਕਾ ਦਹਨ’ ਦੇ ਦ੍ਰਿਸ਼ਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਅਸੋਕ ਵਾਟਿਕਾ ਵਾਲੇ ਹਿੱਸੇ ਵਿਚ ਕਲਾਕਾਰਾਂ ਨੇ ਰਮਾਇਣ ਦੇ ਉਨ੍ਹਾਂ ਅਹਿਮ ਦ੍ਰਿਸ਼ਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਿਨ੍ਹਾਂ ਵਿਚ ਮਾਤਾ ਸੀਤਾ ਅਤੇ ਭਗਵਾਨ ਹਨੂੰਮਾਨ ਸਨ।
ਭਾਜਪਾ ਸ਼ਹਿਰੀ ਦੇ ਪ੍ਰਧਾਨ ਰਾਕੇਸ਼ ਗੁਪਤਾ ਤੇ ਹੋਰ ਰਿਬਨ ਕੱਟ ਕੇ ਉਦਘਾਟਨ ਕਰਦੇ ਹੋਏ ਤੇ ਨਾਲ ਕਲੱਬ ਦੇ ਅਹੁਦੇਦਾਰ। ਤਸਵੀਰ: ਗੁਰਮੁੱਖ ਸਿੰਘ ਮਾਨ
19-10-2026