ਸ਼ੋਭਾ ਯਾਤਰਾ ਦੇ ਕਲਾਕਾਰਾਂ ਲਈ ਕਲੱਬ ਵਲੋਂ ਖਾਣ ਪੀਣ ਦਾ ਸਮਾਨ ਦੇਣ ਲਈ ਸੇਵਾ ਦਾ ਵੱਡਾ ਉਪਰਾਲਾ : ਕਮਲ ਕਿਸ਼ੋਰ ਸ਼ਰਮਾ
ਖਰੜ, 18 ਅਕਤੂਬਰ (ਗੁਰਮੁੱਖ ਸਿੰਘ ਮਾਨ, ਜੰਡਪੁਰੀ)-ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਮਾਜ ਸੇਵੀ ਕੰਮਾਂ ਦੀ ਲੜੀ ਤਹਿਤ ਦੁਸਹਿਰਾ ਕਮੇਟੀ ਖਰੜ ਵਲੋਂ ਦੁਸਹਿਰੇ ਦੇ ਤਿਉਹਾਰ ਨੂੰ ਸਮਰਪਿਤ ਸਜਾਈ ਗਈ ਸੋਭਾ ਯਾਤਰਾ ਦੇ ਕਲਾਕਾਰਾਂ ਲਈ ਖਾਣ ਪੀਣ ਦਾ ਸਮਾਨ ਦਿੱਤਾ ਗਿਆ। ਪ੍ਰਾਜੈਕਟ ਚੇਅਰਮੈਨ ਸੰਜੀਵ ਕੁਮਾਰ ਗਰਗ ਤੇ ਪੰਕਜ ਚੱਢਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਕਲੱਬ ਵਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਕਿਉਕਿ ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਨੂੰ ਲੈ ਕੇ ਤਿੰਨ ਸ਼ੋਭਾ ਯਾਤਰਾ ਸਜਾਈਆਂ ਜਾਂਦੀਆਂ ਹਨ ਅਤੇ ਤਿੰਨੋ ਦਿਨ ਕਲੱਬ ਵਲੋਂ ਸ਼ੋਭਾ ਯਾਤਰਾ ਦੇ ਕਲਕਾਰਾਂ ਅਤੇ ਕਲਾਕਾਰਾਂ ਨੂੰ ਤਿਆਰ ਕਰਨ ਵਾਲੇ ਆਰਟਿਸਟਾਂ ਤੇ ਹੋਰ ਸੇਵਾਦਾਰ ਜੋ ਦੁਸਹਿਰਾ ਕਮੇਟੀ ਨੂੰ ਸਹਿਯੋਗ ਦੇ ਰਹੇ ਹਨ ਲਈ ਕਲੱਬ ਵਲੋਂ ਫਰੂਟ, ਪਾਣੀ, ਦੁੱਧ ਸਮੇਤ ਹੋਰ ਖਾਣ ਪੀਣ ਦਾ ਸਾਮਾਨ ਦਿੱਤਾ ਜਾ ਰਿਹਾ ਹੈ ਅਤੇ ਦੁਸਹਿਰਾ ਵਾਲੇ ਦਿਨ ਕਲਾਕਾਰਾਂ ਤੇ ਆਰਟਿਸਟ ਲਈ ਦੁਪਹਿਰ ਦਾ ਖਾਣਾ ਵੀ ਕਲੱਬ ਵਲੋ ਸੇਵਾ ਕੀਤੀ ਜਾ ਰਹੀ ਹੈ।
ਖਰੜ, 18 ਅਕਤੂਬਰ (ਗੁਰਮੁੱਖ ਸਿੰਘ ਮਾਨ, ਜੰਡਪੁਰੀ)-ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਮਾਜ ਸੇਵੀ ਕੰਮਾਂ ਦੀ ਲੜੀ ਤਹਿਤ ਦੁਸਹਿਰਾ ਕਮੇਟੀ ਖਰੜ ਵਲੋਂ ਦੁਸਹਿਰੇ ਦੇ ਤਿਉਹਾਰ ਨੂੰ ਸਮਰਪਿਤ ਸਜਾਈ ਗਈ ਸੋਭਾ ਯਾਤਰਾ ਦੇ ਕਲਾਕਾਰਾਂ ਲਈ ਖਾਣ ਪੀਣ ਦਾ ਸਮਾਨ ਦਿੱਤਾ ਗਿਆ। ਪ੍ਰਾਜੈਕਟ ਚੇਅਰਮੈਨ ਸੰਜੀਵ ਕੁਮਾਰ ਗਰਗ ਤੇ ਪੰਕਜ ਚੱਢਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਕਲੱਬ ਵਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਕਿਉਕਿ ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਨੂੰ ਲੈ ਕੇ ਤਿੰਨ ਸ਼ੋਭਾ ਯਾਤਰਾ ਸਜਾਈਆਂ ਜਾਂਦੀਆਂ ਹਨ ਅਤੇ ਤਿੰਨੋ ਦਿਨ ਕਲੱਬ ਵਲੋਂ ਸ਼ੋਭਾ ਯਾਤਰਾ ਦੇ ਕਲਕਾਰਾਂ ਅਤੇ ਕਲਾਕਾਰਾਂ ਨੂੰ ਤਿਆਰ ਕਰਨ ਵਾਲੇ ਆਰਟਿਸਟਾਂ ਤੇ ਹੋਰ ਸੇਵਾਦਾਰ ਜੋ ਦੁਸਹਿਰਾ ਕਮੇਟੀ ਨੂੰ ਸਹਿਯੋਗ ਦੇ ਰਹੇ ਹਨ ਲਈ ਕਲੱਬ ਵਲੋਂ ਫਰੂਟ, ਪਾਣੀ, ਦੁੱਧ ਸਮੇਤ ਹੋਰ ਖਾਣ ਪੀਣ ਦਾ ਸਾਮਾਨ ਦਿੱਤਾ ਜਾ ਰਿਹਾ ਹੈ ਅਤੇ ਦੁਸਹਿਰਾ ਵਾਲੇ ਦਿਨ ਕਲਾਕਾਰਾਂ ਤੇ ਆਰਟਿਸਟ ਲਈ ਦੁਪਹਿਰ ਦਾ ਖਾਣਾ ਵੀ ਕਲੱਬ ਵਲੋ ਸੇਵਾ ਕੀਤੀ ਜਾ ਰਹੀ ਹੈ। ਦੁਸਹਿਰਾ ਕਮੇਟੀ ਖਰੜ ਦੇ ਪ੍ਰ ਧਾਨ ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਉਹ ਕਲੱਬ ਲਈ ਇਹ ਸੇਵਾ ਲਈ ਧੰਨਵਾਦ ਕਰਦੇ ਹਨ ਕਿ ਉਹ ਸਾਲ ਕਮੇਟੀ ਲਈ ਇਹ ਵੱਡੀ ਸੇਵਾ ਕਰਦੇ ਆ ਰਹੇ ਹਨ। ਇਸ ਮੌਕੇ ਕਲਾਕਾਰਾਂ ਨੂੰ ਤਿਆਰ ਕਰਨ ਵਾਲੇ ਆਰਟਿਸਟ ਪੰਨੂੰ, ਕੁਨਾਲ ਸ਼ਰਮਾ, ਬਲਜੀਤ ਸਿੰਘ, ਅਰਮਾਨਦੀਪ ਸ਼ਰਮਾ, ਪਰਮਜੀਤ ਸਿੰਘ, ਅਮਨਦੀਪ ਸਿੰਘ ਅੱਮੂ, ਪਰਮਪ੍ਰੀਤ ਸਿੰਘ, ਮਨਿੰਦਰ ਸਿੰਘ, ਪਰਦੀਪ ਬਿੱਟੂ, ਗੁਰਮੁੱਖ ਸਿੰਘ ਮਾਨ, ਡਾ. ਕਰਨੈਲ ਸਿੰਘ ਮਾਵੀ, ਰਾਜੇਸ਼ ਕੋਸ਼ਿਕ ਸਮੇਤ ਦੋਵੇ ਸੰਸਥਾਵਾਂ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।