27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸੈਕਟਰ -40 ’ ਚ ਬਜ਼ੁਰਗ ਔਰਤ ਦਾ ਪਰਸ ਖੋਹਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ ਵਾਰਦਾਤ ਦੇ ਦੋ ਘੰਟਿਆਂ ਅੰਦਰ ਪੁਲਿਸ ਨੇ ਕੀਤੇ ਕਾਬੂ, ਮੈਜਿਸਟਰੇਟ ਨੇ ਭੇਜਿਆ ਨਿਆਇਕ ਹਿਰਾਸਤ ’ਚ

ਚੰਡੀਗੜ੍ਹ, 26 ਅਕਤੂਬਰ (ਕਪਿਲ ਵਧਵਾ) - ਚੰਡੀਗੜ੍ਹ ਦੇ ਸੈਕਟਰ-40 ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਇਕ ਬਜ਼ੁਰਗ ਔਰਤ ਨੂੰ ਧੱਕਾ ਦੇ ਕੇ ਉਸ ਦਾ ਪਰਸ ਖੋਹਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਵਾਰਦਾਤ ਦੇ ਦੋ ਘੰਟਿਆਂ ਅੰਦਰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਮਲੋਆ ਕਾਲੋਨੀ ਵਾਸੀ ਸਰਵੇਸ਼ (22) ਅਤੇ ਗੁਰਕੀਰਤ ਸਿੰਘ ਉਰਫ਼ ਮਿੱਠੂ (20) ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 27-10-2026
ਚੰਡੀਗੜ੍ਹ, 26 ਅਕਤੂਬਰ (ਕਪਿਲ ਵਧਵਾ) - ਚੰਡੀਗੜ੍ਹ ਦੇ ਸੈਕਟਰ-40 ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਇਕ ਬਜ਼ੁਰਗ ਔਰਤ ਨੂੰ ਧੱਕਾ ਦੇ ਕੇ ਉਸ ਦਾ ਪਰਸ ਖੋਹਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਵਾਰਦਾਤ ਦੇ ਦੋ ਘੰਟਿਆਂ ਅੰਦਰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਮਲੋਆ ਕਾਲੋਨੀ ਵਾਸੀ ਸਰਵੇਸ਼ (22) ਅਤੇ ਗੁਰਕੀਰਤ ਸਿੰਘ ਉਰਫ਼ ਮਿੱਠੂ (20) ਵਜੋਂ ਹੋਈ ਹੈ। ਦੋਵਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਗਲੇ ਦਿਨੀਂ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੈਕਟਰ-40ਬੀ ਦੀ ਰਹਿਣ ਵਾਲੀ ਉਰਮਿਲ ਸੇਠੀ (75) ਨੇ ਦੱਸਿਆ ਕਿ 25 ਅਕਤੂਬਰ ਨੂੰ ਸ਼ਾਮ ਕਰੀਬ 4:30 ਵਜੇ ਉਹ ਸੈਕਟਰ-40 ਦੀ ਮਾਰਕੀਟ ਤੋਂ ਆਪਣੇ ਘਰ ਵਾਪਸ ਜਾ ਰਹੀ ਸੀ। ਜਦੋਂ ਉਹ ਮਕਾਨ ਨੰਬਰ 1660 ਨੇੜੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਮੁਲਜ਼ਮਾਂ ਨੇ ਉਸ ਨੂੰ ਜ਼ੋਰਦਾਰ ਧੱਕਾ ਮਾਰਿਆ ਅਤੇ ਉਸ ਦਾ ਨੀਲੇ ਰੰਗ ਦਾ ਲੇਡੀਜ਼ ਪਰਸ ਖੋਹ ਕੇ ਫ਼ਰਾਰ ਹੋ ਗਏ। ਪਰਸ ਵਿਚ ਸੈਮਸੰਗ ਗਲੈਕਸੀ ਅਤੇ ਲਾਵਾ ਕੰਪਨੀਆਂ ਦੇ ਦੋ ਮੋਬਾਈਲ ਫ਼ੋਨ, ਆਧਾਰ ਕਾਰਡ ਅਤੇ 700 ਰੁਪਏ ਨਕਦ ਸਨ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਦੋ ਘੰਟਿਆਂ ਅੰਦਰ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਪੁਲਿਸ ਰਿਕਾਰਡ ਅਨੁਸਾਰ ਗੁਰਕੀਰਤ ਸਿੰਘ ਉਰਫ਼ ਮਿੱਠੂ ਖ਼ਿਲਾਫ਼ ਪਹਿਲਾਂ ਵੀ ਚੰਡੀਗੜ੍ਹ ਦੇ ਵੱਖ-ਵੱਖ ਥਾਣਿਆਂ ਵਿਚ ਤਿੰਨ ਮਾਮਲੇ ਦਰਜ ਹਨ। ਇਨ੍ਹਾਂ ਵਿਚ ਸੈਕਟਰ-11 ਥਾਣੇ ਵਿਚ ਜੂਨ 2024 ਦੌਰਾਨ ਦਰਜ ਚੋਰੀ ਦੇ ਸਾਮਾਨ ਨਾਲ ਸਬੰਧਤ ਮਾਮਲਾ ਅਤੇ ਮਲੋਆ ਥਾਣੇ ਵਿਚ ਦਸੰਬਰ 2024 ਦੌਰਾਨ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਦਰਜ ਮਾਮਲੇ ਸ਼ਾਮਲ ਹਨ। ਇਸੇ ਤਰ੍ਹਾਂ ਸਰਵੇਸ਼ ਖ਼ਿਲਾਫ਼ ਵੀ ਪਹਿਲਾਂ ਦੋ ਮਾਮਲੇ ਦਰਜ ਹੋਣ ਦਾ ਰਿਕਾਰਡ ਸਾਹਮਣੇ ਆਇਆ ਹੈ। ਇਨ੍ਹਾਂ ਵਿਚ ਸਾਲ 2019 ਦੌਰਾਨ ਸੈਕਟਰ-39 ਥਾਣੇ ਵਿਚ ਚੋਰੀ ਅਤੇ ਚੋਰੀ ਦੇ ਸਾਮਾਨ ਦੀ ਬਰਾਮਦਗੀ ਨਾਲ ਸਬੰਧਿਤ ਮਾਮਲਾ ਅਤੇ ਜੂਨ 2024 ਦੌਰਾਨ ਮਨੀਮਾਜਰਾ ਥਾਣੇ ਵਿਚ ਦਰਜ ਮਾਮਲਾ ਸ਼ਾਮਿਲ ਹੈ।
Ad Position 22
No active advertisement
ਪਿਛਲੀ ਖ਼ਬਰ ਪੀ . ਜੀ . ਆਈ. ਸੰਸਥਾ ਨੂੰ ‘ ਨਿਊਜ਼ਵੀਕ ’ ਨੇ ਵਿਸ਼ਵ ਦੇ ਸਭ ਤੋਂ ਵਧੀਆ ਵਿਸ਼ੇਸ਼ ਹਸਪਤਾਲਾਂ 2027 ਦੀ ਸੂਚੀ ਵਿਚ ਕੀਤਾ ਦਰਜ... ਅਗਲੀ ਖ਼ਬਰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੀ ਕੰਟੀਨ ਚਲਾਉਣ ਵਾਲੇ ਵਿਅਕਤੀ ਦੀ ਮੌਤ , ਵਕੀਲ ’ ਤੇ ਅਪਮਾਨਿਤ ਕਰਨ ਦੇ ਦੋਸ਼
Ad Position 24