ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਹਲਕੇ ਦੇ ਸਰਪੰਚਾਂ ਤੇ ਪੰਚਾਇਤੀ ਨੁਮਾਇੰਦਿਆਂ ਨੇ ਫੜਿਆ ਭਾਜਪਾ ਦਾ ਪੱਲ੍ਹਾ ‘ਆਪ’ ਦੇ ਸੂਬਾ ਜਨਰਲ ਸਕੱਤਰ ਅੰਗਰੇਜ਼ ਸਿੰਘ ਦੀ ਅਗਵਾਈ ਹੇਠ 46 ਆਗੂ ਪਾਰਟੀ ’ਚ ਸ਼ਾਮਿਲ, ਸੂਬਾ ਪ੍ਰਧਾਨ ਢਿੱਲੋਂ ਨੇ ਕੀਤਾ ਸਵਾਗਤ
ਚੰਡੀਗੜ੍ਹ, 27 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਹਲਕੇ ’ਚ ਭਾਜਪਾ ਨੂੰ ਉਸ ਸਮੇਂ ਹੁੰਗਾਰਾ ਮਿਲਿਆ, ਜਦੋਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸਾਬਕਾ ਸੂਬਾਈ ਸੰਯੁਕਤ ਸਕੱਤਰ ਅੰਗਰੇਜ਼ ਸਿੰਘ ਦੀ ਅਗਵਾਈ ਹੇਠ 46 ਆਗੂ ਪਾਰਟੀ ’ਚ ਸ਼ਾਮਲ ਹੋ ਗਏ। ਇਨ੍ਹਾਂ ਵਿਚ 31 ਸਰਪੰਚਾਂ, ਦੋ ਬਲਾਕ ਪ੍ਰਧਾਨਾਂ ਅਤੇ ਪੰਜ ਪੰਚਾਂ ਸਮੇਤ ਹੋਰ ਸਥਾਨਕ ਆਗੂ ਸ਼ਾਮਲ ਹਨ।
ਪ
ਪੀ . ਜੀ . ਜੀ . ਸੀ . ਜੀ .-11, ਚੰਡੀਗੜ੍ਹ ਨੇ 67 ਵੇਂ ਪੰਜਾਬ ਯੂਨੀਵਰਸਿਟੀ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਓਵਰਆਲ ਟਰਾਫ਼ੀ ਜਿੱਤੀ
28-10-2026
ਚੰਡੀਗੜ੍ਹ, 27 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਹਲਕੇ ’ਚ ਭਾਜਪਾ ਨੂੰ ਉਸ ਸਮੇਂ ਹੁੰਗਾਰਾ ਮਿਲਿਆ, ਜਦੋਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸਾਬਕਾ ਸੂਬਾਈ ਸੰਯੁਕਤ ਸਕੱਤਰ ਅੰਗਰੇਜ਼ ਸਿੰਘ ਦੀ ਅਗਵਾਈ ਹੇਠ 46 ਆਗੂ ਪਾਰਟੀ ’ਚ ਸ਼ਾਮਲ ਹੋ ਗਏ। ਇਨ੍ਹਾਂ ਵਿਚ 31 ਸਰਪੰਚਾਂ, ਦੋ ਬਲਾਕ ਪ੍ਰਧਾਨਾਂ ਅਤੇ ਪੰਜ ਪੰਚਾਂ ਸਮੇਤ ਹੋਰ ਸਥਾਨਕ ਆਗੂ ਸ਼ਾਮਲ ਹਨ। ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾਈ ਦਫ਼ਤਰ ਵਿਖੇ ਨਵੇਂ ਆਗੂਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਰਜਨੀਸ਼ ਧੀਮਾਨ, ਅਨਿਲ ਸਰੀਨ, ਫ਼ਤਿਹਜੰਗ ਬਾਜਵਾ, ਸੂਬਾਈ ਮੀਡੀਆ ਮੁਖੀ ਵਿਨੀਤ ਜੋਸ਼ੀ ਅਤੇ ਗੁਰਦਾਸਪਰ ਦੇ ਜਿਲ੍ਹਾ ਪ੍ਰਧਾਨ ਬਘੇਲ ਸਿੰਘ ਵੀ ਮੌਜੂਦ ਸਨ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਪੱਧਰ ’ਤੇ ਲੋਕਾਂ ਨਾਲ ਸਿੱਧਾ ਸੰਪਰਕ ਰੱਖਣ ਵਾਲੇ ਸਰਪੰਚਾਂ, ਪੰਚਾਇਤ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਦੇ ਪਾਰਟੀ ਨਾਲ ਜੁੜਨ ਨਾਲ ਜਥੇਬੰਦਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੁਮਾਇੰਦਿਆਂ ਦੇ ਸਹਿਯੋਗ ਨਾਲ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਜੁੜੇ ਮੁੱਦਿਆਂ ਨੂੰ ਉਠਾਉਣ ’ਚ ਮਦਦ ਮਿਲੇਗੀ। ਭਾਜਪਾ ’ਚ ਸ਼ਾਮਿਲ ਹੋਣ ਵਾਲੇ ਸਰਪੰਚਾਂ ਵਿਚ ਪਿੰਡ ਮੈਲ੍ਹਣ ਦੇ ਅਜੀਤ ਸਿੰਘ, ਟਾਂਡਾ ਦੇ ਦਰਸ਼ਨ ਸਿੰਘ, ਖੈਰਪੁਰ ਦੇ ਬੀਰ ਸਿੰਘ, ਨੁਕੇਰੀਆ ਦੇ ਬਲਦੇਵ ਰਾਜ, ਨੇਂਗਲ ਡੋਲੇ ਦੇ ਰਾਜਾ ਸਿੰਘ, ਬਠੋਵਾਲ ਦੇ ਬੰਟੀ, ਡੇਡਾ ਦੇ ਨਰਿੰਦਰ ਸਿੰਘ, ਰਾਵਲ ਦੇ ਕਮਲ, ਮਿਆਣੀ ਦੇ ਅਸ਼ੋਕ ਕੁਮਾਰ, ਤਾਰੂਵਾਲ ਦੇ ਕੇਵਲ ਕ੍ਰਿਸ਼ਨ, ਦੋਦੜਾ ਦੇ ਕਰਨੈਲ ਸਿੰਘ, ਪਾਸਥ ਦੇ ਸਾਬੀ, ਸ਼ੇਰਕੀਆਂ ਦੇ ਮਿੱਕਾ, ਚੰਡੀਗਾਰ ਦੇ ਅਸ਼ਵਨੀ ਕੁਮਾਰ, ਬਿੰਗਰ ਦੇ ਨਿਸ਼ਾਨ ਸਿੰਘ, ਤਲਵੰਡੀ ਦੇ ਕੁਲਵਿੰਦਰ ਸਿੰਘ, ਮਾਧੇਪੁਰ ਦੇ ਸਤਨਾਮ ਸਿੰਘ, ਰੇਖਪੁਰ ਦੇ ਕੁਲਵਿੰਦਰ ਸਿੰਘ, ਮਲੂਕਚੱਕ ਦੇ ਜਗਤਾਰ ਸਿੰਘ, ਭਗਵਾਨਪੁਰ ਦੇ ਸੌਰਵ, ਨਾਨੋਵਾਲ ਦੇ ਮਹਿੰਦਰ ਸਿੰਘ, ਟਕਰਪੁਰ ਦੇ ਵਾਸੂਦੇਵ ਸਿੰਘ, ਸ੍ਰੀ ਰਾਮਪੁਰ ਦੇ ਅਸ਼ਵਨੀ ਕੁਮਾਰ, ਬਾਜ਼ੀਗੋਰ ਦੇ ਫੌਜਾ ਸਿੰਘ, ਬਾਉਪੁਰ ਦੇ ਨਰਿੰਦਰ ਪਾਲ, ਰਮਨਗਰ ਦੇ ਡੈਨੀ, ਸਿੰਗਾਰਾਵਾਲ ਦੇ ਨਰਿੰਦਰ ਸਿੰਘ, ਛੋਟੀ ਦੇ ਸੁਰਿੰਦਰ ਕੁਮਾਰ, ਸੰਧਲਪੁਰ ਦੇ ਭੁਪਿੰਦਰ ਸਿੰਘ, ਹੁਸੈਨਪੁਰ ਦੇ ਪ੍ਰੀਤਮ ਸਿੰਘ ਅਤੇ ਕੂਜ਼ੀਪੁਰ ਦੇ ਰਜਿੰਦਰ ਸਿੰਘ ਲੱਕੀ ਸ਼ਾਮਿਲ ਹਨ। ਇਸ ਤੋਂ ਇਲਾਵਾ ਸਾਬਕਾ ਸਰਪੰਚ ਨਵੀਨ ਸੈਣੀ, ਪੰਚਾਇਤ ਮੈਂਬਰ ਪਵਨ ਕੁਮਾਰ, ਸਤਨਾਮ ਸਿੰਘ, ਸੁਰੇਸ਼ ਕੁਮਾਰ ਅਤੇ ਪਵਿੱਤਰ ਸਿੰਘ, ਬਲਾਕ ਪ੍ਰਧਾਨ ਸਮਰਜੀਤ ਸਿੰਘ ਤੇ ਬੰਟੀ, ਸਰਕਲ ਪ੍ਰਧਾਨ ਲਖਵਿੰਦਰ ਸਿੰਘ ਤੇ ਸੋਨੂੰ, ਜ਼ਿਲ੍ਹਾ ਵਾਈਸ ਪ੍ਰਧਾਨ ਅਤੇ ਸਾਬਕਾ ਫ਼ੌਜੀ ਜਰਨੈਲ ਸਿੰਘ, ਯੂਥ ਬਲਾਕ ਪ੍ਰਧਾਨ ਜੋਬਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਸਮੇਤ ਹੋਰ ਆਗੂ ਵੀ ਪਾਰਟੀ ਵਿੱਚ ਸ਼ਾਮਿਲ ਹੋਏ। ਭਾਜਪਾ ਆਗੂਆਂ ਨੇ ਨਵੇਂ ਸ਼ਾਮਿਲ ਹੋਏ ਸਾਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਸਰਗਰਮੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਨਵੇਂ ਸ਼ਾਮਲ ਹੋਏ ਆਗੂਆਂ ਨੇ ਵੀ ਪਾਰਟੀ ਨਾਲ ਮਿਲ ਕੇ ਕੰਮ ਕਰਨ ਅਤੇ ਇਸ ਦੀਆਂ ਗਤੀਵਿਧੀਆਂ ਵਿੱਚ ਯੋਗਦਾਨ ਪਾਉਣ ਦੀ ਵਚਨਬੱਧਤਾ ਪ੍ਰਗਟਾਈ।