05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸ਼ਾਰਟ ਸਰਕਟ ਕਾਰਨ ਫਰਨੀਚਰ ਮਾਰਕੀਟ ’ਚ ਲੱਗੀ ਅੱਗ ਨਾਲ 24 ਦੁਕਾਨਾਂ ਸੜ ਕੇ ਸੁਆਹ 15 ਮਿੰਟਾਂ ’ ਚ ਪੂਰੀ ਮਾਰਕੀਟ ਅੱਗ ਦੀ ਲਪੇਟ ’ ਚ ਆਈ , ਕਾਰੋਬਾਰੀਆਂ ਦਾ ਕਰੋੜਾਂ ਰੁ . ਦਾ ਨੁਕਸਾਨ

ਜ਼ੀਰਕਪੁਰ, 4 ਨਵੰਬਰ (ਮਨਿੰਦਰ ਸਿੰਘ)- ਬੁੱਧਵਾਰ ਤੜਕਸਾਰ ਬਲਟਾਣਾ ਦੀ ਫਰਨੀਚਰ ਮਾਰਕੀਟ ਵਿਚ ਅੱਗ ਲੱਗਣ ਕਾਰਨ ਕਾਰੋਬਾਰੀਆਂ ਦਾ ਲੱਖਾਂ ਰੁ. ਦਾ ਫਰਨੀਚਰ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ।

Ad Position 21
No active advertisement
ਫਰਨੀਚਰ ਮਾਰਕੀਟ ਵਿਚ ਲੱਗੀ ਭਿਆਨਕ ਅੱਗ ’ਤੇ ਕਾਬੂ ਪਾਉਂਦੇ ਹੋਏ ਫਾਇਰ ਵਿਭਾਗ ਦੇ ਕਰਮਚਾਰੀ। ਤਸਵੀਰ : ਮਨਿੰਦਰ ਸਿੰਘ 05-11-2026
ਜ਼ੀਰਕਪੁਰ, 4 ਨਵੰਬਰ (ਮਨਿੰਦਰ ਸਿੰਘ)- ਬੁੱਧਵਾਰ ਤੜਕਸਾਰ ਬਲਟਾਣਾ ਦੀ ਫਰਨੀਚਰ ਮਾਰਕੀਟ ਵਿਚ ਅੱਗ ਲੱਗਣ ਕਾਰਨ ਕਾਰੋਬਾਰੀਆਂ ਦਾ ਲੱਖਾਂ ਰੁ. ਦਾ ਫਰਨੀਚਰ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਸ਼ਾਰਟ ਸਰਕਟ ਤੋਂ ਨਿਕਲੀ ਚੰਗਿਆੜੀ ਥਿਨਰ ’ਤੇ ਡਿੱਗਣ ਤੋਂ ਬਾਅਦ ਭੜਕੀ ਅੱਗ ਨੇ ਮਹਿਜ਼ 15 ਮਿੰਟਾਂ ਵਿਚ ਪੂਰੀ ਮਾਰਕੀਟ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ 24 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਮੁੱਢਲੇ ਅਨੁਮਾਨ ਅਨੁਸਾਰ ਦੁਕਾਨਦਾਰਾਂ ਦਾ ਕਰੋੜਾਂ ਰੁ. ਦਾ ਨੁਕਸਾਨ ਹੋਇਆ ਹੈ। ਟੀਨ ਦੇ ਸ਼ੈੱਡਾਂ ਵਿਚ ਬਣੀ ਇਸ ਮਾਰਕੀਟ ਵਿਚ ਇਕ ਟੈਂਟ ਹਾਊਸ ਦਾ ਗੋਦਾਮ ਵੀ ਸੀ, ਜਦਕਿ ਬਾਕੀ ਦੁਕਾਨਾਂ ਵਿਚ ਫਰਨੀਚਰ ਅਤੇ ਮਾਡਿਊਲਰ ਕਿਚਨ ਬਣਾਉਣ ਦੇ ਕਾਰਖਾਨੇ ਚੱਲ ਰਹੇ ਸਨ। ਹਾਦਸੇ ਸਮੇਂ ਬ੍ਰਿਜੇਸ਼ ਨਾਂਅ ਦਾ ਕਾਰੀਗਰ ਨਾਈਟ ਡਿਊਟੀ ਕਰ ਰਿਹਾ ਸੀ। ਉਸ ਦੀਆਂ ਅੱਖਾਂ ਸਾਹਮਣੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨੇ ਕਰੋੜਾਂ ਰੁ. ਦਾ ਨੁਕਸਾਨ ਕਰ ਦਿੱਤਾ। ਇਸ ਅੱਗ ਵਿਚ ਤਿਆਰ ਫਰਨੀਚਰ, ਕੱਚਾ ਮਾਲ, ਮਹਿੰਗੀਆਂ ਮਸ਼ੀਨਾਂ ਅਤੇ ਤਿੰਨ-ਚਾਰ ਬੈਟਰੀ ਵਾਲੇ ਦੋ-ਪਹੀਆ ਵਾਹਨ ਸੜ ਗਏ। ਮਾਡਿਊਲਰ ਕਿਚਨ ਬਣਾਉਣ ਵਾਲੀ ਇਕ ਮਸ਼ੀਨ ਦੀ ਕੀਮਤ ਹੀ ਕਰੀਬ 25 ਲੱਖ ਰੁ. ਦੱਸੀ ਜਾ ਰਹੀ ਹੈ। ਅੱਗ ’ਤੇ ਕਾਬੂ ਪਾਉਣ ਲਈ ਜੀਰਕਪੁਰ, ਡੇਰਾਬੱਸੀ, ਮੁਹਾਲੀ, ਪੰਚਕੂਲਾ ਅਤੇ ਏਅਰਫੋਰਸ ਸਟੇਸ਼ਨ ਤੋਂ ਕਰੀਬ 12 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਢਾਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਮਾਰਕੀਟ ਵਿਚ ਰੱਖੇ ਤਿੰਨ-ਚਾਰ ਗੈਸ ਸਿਲੰਡਰਾਂ ਦੇ ਫਟਣ ਤੋਂ ਬਚਾਅ ਰਿਹਾ। ਫਾਇਰ ਕਰਮਚਾਰੀਆਂ ਨੇ ਨਾਲ ਲੱਗਦੀ ਮਾਰਕੀਟ ਦੀਆਂ ਕਰੀਬ 20 ਦੁਕਾਨਾਂ ਨੂੰ ਵੀ ਅੱਗ ਦੀ ਲਪੇਟ ਵਿਚ ਆਉਣ ਤੋਂ ਬਚਾ ਲਿਆ। ਜ਼ਿਕਰਯੋਗ ਹੈ ਕਿ ਇਸੇ ਥਾਂ ਸਾਲ 2024 ਵਿਚ ਵੀ ਅੱਗ ਲੱਗਣ ਕਾਰਨ ਕਾਫੀ ਦੁਕਾਨਾਂ ਸੜ ਗਈਆਂ ਸਨ। ਇਸ ਦੇ ਬਾਵਜੂਦ ਇੱਥੇ ਮੁੜ ਕਾਰੋਬਾਰ ਸ਼ੁਰੂ ਹੋ ਗਿਆ। ਦੁਕਾਨਾਂ ਦੇ ਕਥਿਤ ਨਾਜਾਇਜ਼ ਨਿਰਮਾਣ ਅਤੇ ਅੱਗ ਤੋਂ ਬਚਾਅ ਦੇ ਪ੍ਰਬੰਧਾਂ ਦੀ ਘਾਟ ਨੂੰ ਲੈ ਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠ ਰਹੇ ਹਨ। ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਕਈ ਗ੍ਰਾਹਕਾਂ ਤੋਂ ਐਡਵਾਂਸ ਲੈ ਕੇ ਆਰਡਰ ਤਿਆਰ ਕੀਤੇ ਗਏ ਸਨ। ਹੁਣ ਸਾਮਾਨ ਸੜਨ ਕਾਰਨ ਉਨ੍ਹਾਂ ਨੂੰ ਗਾਹਕਾਂ ਦੇ ਪੈਸੇ ਮੋੜਨ ਅਤੇ ਬਾਜ਼ਾਰ ਦਾ ਉਧਾਰ ਚੁਕਾਉਣ ਦੀ ਚਿੰਤਾ ਸਤਾ ਰਹੀ ਹੈ। ਕਈ ਕਾਰੋਬਾਰੀਆਂ ਦਾ ਨੁਕਸਾਨ 50 ਲੱਖ ਰੁ. ਤੋਂ ਵੱਧ ਦੱਸਿਆ ਜਾ ਰਿਹਾ ਹੈ। ਮਾਮਲੇ ਸੰਬੰਧੀ ਫਾਇਰ ਵਿਭਾਗ ਦੇ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਸਵੇਰੇ ਕਰੀਬ 4: 30 ਵਜੇ ਸੂਚਨਾ ਮਿਲਣ ’ਤੇ ਟੀਮ ਮੌਕੇ ’ਤੇ ਪਹੁੰਚ ਗਈ ਸੀ। ਅੱਗ ਬੁਝਾਉਣ ਤੋਂ ਬਾਅਦ ਵੀ ਧੂੰਆਂ ਨਿਕਲਣ ਕਾਰਨ ਮੁੜ ਅੱਗ ਸੁਲਗਣ ਦੇ ਖ਼ਦਸ਼ੇ ਤਹਿਤ ਫਾਇਰ ਕਰਮਚਾਰੀ ਮੌਕੇ ’ਤੇ ਤਾਇਨਾਤ ਰਹੇ।
Ad Position 22
No active advertisement
ਪਿਛਲੀ ਖ਼ਬਰ 9 ਵੀਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਪਹਿਲੇ ਤੇ ਦੂਜੇ ਸੈਮੀ - ਫਾਈਨਲ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਲੁਆਈ ਭਰਵੀਂ ਹਾ... ਅਗਲੀ ਖ਼ਬਰ ਅਵਾਰਾ ਪਸ਼ੂਆਂ ਦੀ ਦਹਿਸ਼ਤ, ਖ਼ਰੀਦਦਾਰੀ ਕਰਨ ਆਏ ਵਿਅਕਤੀ ਨੂੰ ਮਾਰੀ ਜ਼ੋਰਦਾਰ ਟੱਕਰ ਪਸ਼ੂ ਦੀ ਟੱਕਰ ਨਾਲ ਵਿਅਕਤੀ 4 ਤੋਂ 5 ਫੁ...
Ad Position 24